ਕੋਵਿਡ-19 ਦੇ ਬਹਾਨੇ ਸਿਵਲ ਹਸਪਤਾਲ ਬਰਨਾਲਾ ਨੂੰ ਬੰਦ ਕਰਨ ਦੇ ਰਾਹ ਪਈ ਸਰਕਾਰ !

Advertisement
Spread information

ਸਿਵਲ ਹਸਪਤਾਲ ਬਚਾਉ ਕਮੇਟੀ ਦੀ ਭਲਕੇ ਹੋਵੇਗੀ ਹੰਗਾਮੀ ਬੈਠਕ


ਹਰਿੰਦਰ ਨਿੱਕਾ ਬਰਨਾਲਾ 2 ਸਤੰਬਰ 2020

                 ਬਰਨਾਲਾ ਦੇ ਸਿਵਲ ਹਸਪਤਾਲ ਨੂੰ ਕੋਵਿਡ-19 ਦੇ ਬਹਾਨੇ ਹੇਠ ਬੰਦ ਕੀਤੇ ਜਾਣ ਦਾ ਸਿਵਲ ਹਸਪਤਾਲ ਬਚਾਉ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਆਪਣੀ ਬੁਲਾਈ ਹੰਗਾਮੀ ਮੀਟਿੰਗ 3 ਸਤੰਬਰ ਨੂੰ ਬਾਅਦ ਦੁਪਿਹਰ ਤਿੰਨ ਵਜੇ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਬੁਲਾ ਲਈ ਹੈ । ਪ੍ਰੈਸ ਨੂੰੰ ਇਹ ਜਾਣਕਾਰੀ ਦਿੰਦਿਆਂ ਹਸਪਤਾਲ ਬਚਾਉ ਕਮੇਟੀ ਬਰਨਾਲਾ ਦੇ ਕਨਵੀਨਰ ਮਾਸਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਕੋਵਿਡ-19 ਦਾ ਹਊਆ/ਦਹਿਸ਼ਤ ਪੈਦਾ ਕਰਕੇ ਘੁੱਗ ਵਸਦੇ ਸੈਂਕੜੇ ਲੋੜਬੰਦ ਮਰੀਜਾਂ ਨੂੰ ਰੋਜਾਨਾ ਸਹੂਲਤਾਂ ਪ੍ਰਦਾਨ ਕਰ ਰਹੇ ਸਿਵਲ ਹਸਪਤਾਲ ਨੂੰ ਬੰਦ ਕਰਨਾ ਚਾਹੁੰਦੀ ਹੈ। ਯਾਦ ਰਹੇ ਪੂਰੇ ਜਿਲ੍ਹੇ ਦੀ ਸੱਤ ਲੱਖ ਅਬਾਦੀ ਲਈ ਆਮ ਲੋੜਬੰਦ ਲੋਕਾਈ ਮਿਆਰੀ/ਮੁਫਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਇੱਕੋ ਇੱਕ ਸਰਕਾਰੀ ਹਸਪਤਾਲ ਹੈ।                                                                           ਹਸਪਤਾਲ ਬਚਾਉ ਕਮੇਟੀ ਬਰਨਾਲਾ ਦੇ ਕਨਵੀਨਰ ਮਾਸਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ  ਹੈ ਕਿ ਸਰਕਾਰ ਕੋਵਿਡ-19 ਦਾ ਹਊਆ/ਦਹਿਸ਼ਤ ਪੈਦਾ ਕਰਕੇ ਘੁੱਗ ਵਸਦੇ ਸੈਂਕੜੇ ਲੋੜਬੰਦ ਮਰੀਜਾਂ ਨੂੰ ਰੋਜਾਨਾ ਸਹੂਲਤਾਂ ਪ੍ਰਦਾਨ ਕਰ ਰਹੇ ਸਿਵਲ ਹਸਪਤਾਲ ਨੂੰ ਬੰਦ ਕਰਨਾ ਚਾਹੁੰਦੀ ਹੈ।                                            ਜੇਕਰ ਇਹ ਹਸਪਤਾਲ ਬੰਦ ਕਰ ਦਿੱਤਾ ਗਿਆ ਤਾਂ 500 ਤੋਂ 1000 ਰੋਜਾਨਾ ਇਲਾਜ ਲਈ ਪਹੁੰਚਦੇ ਮਰੀਜਾਂ ਨੂੰ ਨਾਂ ਸਿਰਫ ਖੱੱਜਲ ਖੁਆਰ ਹੀ ਹੋਣਾ ਪਵੇਗਾ । ਸਗੋਂ ਪ੍ਰਾਈਵੇਟ ਹਸਪਤਾਲਾਂ ਦਾ ਮਹਿੰਗਾ ਇਲਾਜ ਆਮ ਲੋਕਾਈ ਦੀਆਂ ਜੇਬਾਂ ਉੱਪਰ ਵੱਡਾ ਡਾਕਾ ਹੋਵੇਗਾ, ਅਜਿਹੇ ਲੋਕ ਵਿਰੋਧੀ ਕਦਮਾਂ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੱਲ੍ਹ ਦੀ ਮੀਟਿੰਗ ਵਿੱਚ ਸਰਕਾਰ ਦੀਆਂ ਸਾਜਿਸ਼ਾਂ ਖਿਲਾਫ ਹਸਪਤਾਲ ਬਚਾਉਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਕਿਸੇ ਵੀ ਸੂ੍ਰਰਤ ਵਿੱਚ ਸਰਕਾਰ ਦੀਆਂ ਲੋਕ ਵਿਰੋਧੀ ਸਾਜਿਸ਼ਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਸਮੂਹ ਕਮੇਟੀ ਮੈਂਬਰਾਂ ਅਤੇ ਜਨਤਕ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਸਾਮਿਲ ਹੋਣ ਦੀ ਆਗੂਆਂ ਨੇ ਅਪੀਲ ਕੀਤੀ ਹੈ।

 

Advertisement
Advertisement
Advertisement
Advertisement
Advertisement
error: Content is protected !!