ਸਰਕਾਰੀ ਸਕੂਲਾਂ ‘ਚ ਪ੍ਰਾਜੈਕਟਰਾਂ ਤੇ ਡਿਜ਼ੀਟਲ ਸਮੱਗਰੀ ਵਾਲੇ ਸਮਾਰਟ ਜਮਾਤ ਕਮਰਿਆਂ ਦੀ ਸਥਾਪਨਾ

Advertisement
Spread information

ਜਿਲ੍ਹੇ ਦੇ 37 ਸਕੂਲਾਂ ‘ਚ 153 ਜਮਾਤ ਕਮਰੇ ਸਮਾਰਟ ਜਮਾਤ ਕਮਰੇ ਬਣਾਏ


ਅਜੀਤ ਸਿੰਘ ਕਲਸੀ / ਸੋਨੀ ਪਨੇਸਰ ਬਰਨਾਲਾ, 18 ਅਗਸਤ 2020

              ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿੱਦਿਅਕ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂਂ ਰਾਜ ਦੇ ਸਰਕਾਰੀ ਸੀਨੀਅਰ ਸੈਕੰਡਰੀ ਤੇ ਹਾਈ ਸਕੂਲਾਂ ‘ਚ 5594 ਸਮਾਰਟ ਜਮਾਤ ਕਮਰੇ ਸਥਾਪਤ ਕਰਨ ਹਿੱਤ ਪ੍ਰੋਜੈਕਟਰ ਅਤੇ ਹੋਰ ਲੋੜੀਦੀ ਡਿਜ਼ੀਟਲ ਸਮੱਗਰੀ ਮੁਹਈਆ ਕਰਵਾਈ ਗਈ ਹੈ। ਸੂਬੇ ਦੇ 762 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 3803 ਜਮਾਤ ਕਮਰਿਆਂ ਅਤੇ 599 ਸਰਕਾਰੀ ਹਾਈ ਸਕੂਲਾਂ ਵਿੱਚ 1791 ਜਮਾਤ ਕਮਰਿਆਂ ਨੂੰ ਸਮਾਰਟ ਜਮਾਤ ਕਮਰੇ ਬਣਾਉਣ ਲਈ ਪ੍ਰੋਜੈਕਟਰ ਮੁਹੱਈਆ ਕਰਵਾਏ ਗਏ ਹਨ। 

Advertisement

           ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ ਜਿਲ੍ਹੇ ਦੇ 37 ਸਕੂਲਾਂ ਦੇ 153 ਕਲਾਸ ਕਮਰਿਆਂ ਨੂੰ ਸਮਾਰਟ ਜਮਾਤ ਕਮਰਿਆਂ ਵਜੋਂ ਵਿਕਸਿਤ ਕਰਨ ਲਈ ਪ੍ਰੋਜੈਕਟਰ ਤੇ ਡਿਜ਼ੀਟਲ ਸਮੱਗਰੀ ਪ੍ਰਦਾਨ ਕੀਤੀ ਗਈ ਹੈ।ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵਲੋਂਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਤਿੰਨ ਸਾਲਾਂ ਤੋਂਂ ਵਿੱੱਦਿਅਕ ਪ੍ਰਣਾਲੀ ‘ਚ ਗੁਣਵੱਤਾ ਲਿਆਉਣ ਲਈ ਵਿਸ਼ੇਸ਼ ਯਤਨ ਆਰੰਭੇ ਹੋਏ ਹਨ।

               ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਅਤੇ  ਸਮਾਜ ਦੇ ਦਾਨੀ ਸੱਜਣਾਂ  ਦੇ ਸਹਿਯੋਗ ਨਾਲ ਸਰਕਾਰੀ ਸਕੂਲ਼ਾਂ ਦੀ ਦਸ਼ਾ ਸੁਧਾਰਨ ਲਈ ਕੀਤੇ ਯਤਨਾਂ ਦੇ ਬਹੁਤ ਸਾਰਥਿਕ ਸਿੱਟੇ ਨਿਕਲੇ ਹਨ। ਉਹਨਾਂ ਕਿਹਾ ਕਿ ਵਿਭਾਗ ਦੀਆਂ ਕੋਸ਼ਿਸ਼ਾਂ ਬਦੌਲਤ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਵਿੱਦਿਅਕ ਢਾਂਚਾ ਮਹਿੰਗੇ ਸਕੂਲਾਂ ਨੂੰ ਟੱਕਰ ਦੇਣ ਦੇ ਸਮਰੱਥ ਬਣਿਆ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਪ੍ਰਿੰਸੀਪਲ ਸ੍ਰੀ ਰਾਕੇਸ਼ ਕੁਮਾਰ ਅਤੇ ਸਰਪੰਚ ਸ੍ਰ ਮਨਸ਼ਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਲਈ ਪੰਜ ਪ੍ਰਾਜੈਕਟਰ ਆਏ ਸਨ ਅਤੇ ਸਾਰੇ ਪ੍ਰਾਜੈਕਟਰ ਕਮਰਿਆਂ ਵਿੱਚ ਲਗਵਾ ਕੇ ਕਮਰਿਆਂ ਨੂੰ ਸਮਾਰਟ ਜਮਾਤ ਕਮਰਿਆਂ ਵਿੱਚ ਤਬਦੀਲ ਕੀਤਾ ਜਾ ਚੁੱਕਿਆ ਹੈ। ਸਰਕਾਰੀ ਹਾਈ ਸਕੂਲ ਪੱਖੋਕੇ ਦੇ ਹੈਡਮਾਸਟਰ ਸ੍ਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਲਈ ਤਿੰਨ ਪ੍ਰਾਜੈਕਟਰ ਆਏ ਸਨ ਅਤੇ ਤਿੰਨੇ ਪ੍ਰਾਜੈਕਟਰ ਲਗਵਾ ਦਿੱਤੇ ਗਏ ਹਨ।ਜਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਬਦਲੀ ਦਿੱਖ ਨੇ ਮਾਪਿਆਂ ਨੂੰ ਵੱਡੀ ਪੱਧਰ ‘ਤੇ ਆਕਰਸ਼ਿਤ ਕੀਤਾ ਹੈ।ਉਹਨਾਂ ਕਿਹਾ ਕਿ ਪਿਛਲੇ ਸ਼ੈਸਨ ਦੇ ਮੁਕਾਬਲੇ ਇਸ ਵਾਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਹੋਇਆ ਇਜ਼ਾਫਾ ਇਸ ਦਾ ਪ੍ਰਤੱਖ ਪ੍ਰਮਾਣ ਹੈ।

Advertisement
Advertisement
Advertisement
Advertisement
Advertisement
error: Content is protected !!