ਕੋਰੋਨਾ ਨੇ ਲਈ 1 ਹੋਰ ਬਜੁਰਗ ਦੀ ਜਾਨ, ਐਕਟਿਵ ਕੇਸਾਂ ਦਾ ਅੰਕੜਾ 295 ਤੱਕ ਪਹੁੰਚਿਆ

Advertisement
Spread information

ਹਰ ਦਿਨ ਵੱਧ ਰਿਹਾ ਅੰਕੜਾ, 11 ਹੋਰ ਨਵੇਂ ਮਰੀਜਾਂ ਦੀ ਰਿਪੋਰਟ ਪੌਜੇਟਿਵ


ਹਰਿੰਦਰ ਨਿੱਕਾ/ ਮਨੀ ਗਰਗ ਬਰਨਾਲਾ 8 ਅਗਸਤ 2020

                 ਜਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ। ਸ਼ਨੀਵਾਰ ਨੂੰ ਤਪਾ ਦੇ ਸਬ ਡਿਵੀਜਨ ਦੇ ਪਿੰਡ ਸੰਧੂ ਕਲਾਂ ਦੇ ਇੱਕ 60 ਵਰ੍ਹਿਆਂ ਦੇ ਬਜੁਰਗ ਦੀ ਮੌਤ ਹੋ ਗਈ, ਜਦੋਂ ਕਿ 11 ਨਵੇਂ ਸ਼ੱਕੀ ਮਰੀਜਾਂ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਇਸ ਨਾਲ ਜਿਲ੍ਹੇ ਅੰਦਰ ਕੋਰੋਨਾ ਨਾਲ ਕਰਨ ਵਾਲਿਆਂ ਦੀ ਗਿਣਤੀ ਵੀ 8 ਹੋ ਗਈ ਹੈ ਅਤੇ ਕੋਰੋਨਾ ਵਾਇਰਸ ਦੇ ਐਕਟਿਵ ਮਰੀਜਾਂ ਦਾ ਅੰਕੜਾ 295 ਤੱਕ ਪਹੁੰਚ ਗਿਆ। ਇਹ ਜਾਣਕਾਰੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦਿੱਤੀ। ਉਨਾਂ ਦੱਸਿਆ ਕਿ ਸੰਧੂ ਕਲਾਂ ਦਾ ਬਜੁਰਗ ਸੂਗਰ ਦਾ ਵੀ ਮਰੀਜ ਸੀ, ਕੁਝ ਦਿਨ ਪਹਿਲਾਂ ਉਸਦੀ ਰਿਪੋਰਟ ਪੈਜੇਟਿਵ ਆਈ ਸੀ ਤੇ ਉਸ ਨੂੰ ਆਦੇਸ਼ ਹਸਪਤਾਲ ਭੁੱਚੋ ਦਾਖਿਲ ਕਰਵਾਇਆ ਗਿਆ ਸੀ, ਪਰੰਤੂ ਗੰਭੀਰ ਹਾਲਤ ਕਾਰਣ ਬਾਅਦ ਚ, ਉਸ ਨੂੰ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਨਾਂ ਕਿਹਾ ਕਿ ਜਿਲ੍ਹੇ ਦੇ 117 ਕੋਰੋਨਾ ਪੌਜੇਟਿਵ ਮਰੀਜ ਕੋਰੋਨਾ ਤੋਂ ਜੰਗ ਜਿੱਤ ਕੇ ਘਰੀਂ ਵੀ ਪਰਤ ਚੁੱਕੇ ਹਨ। ਉਨਾਂ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਜਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲਣ, ਜੇਕਰ ਮਜਬੂਰੀ ਵੱਸ ਘਰੋਂ ਬਾਹਰ ਆਉਣਾ ਪੈਂਦਾ ਹੈ ਤਾਂ ਮਾਸਕ ਪਾਉਣਾ ਨਾ ਭੁੱਲਣਾ ਅਤੇ ਸ਼ੋਸ਼ਲ ਦੂਰੀ ਵੀ ਬਣਾ ਕੇ ਰੱਖਣ ਦੀ ਲੋੜ ਹੈ। ਉਨਾਂ ਕਿਹਾ ਕਿ ਸਾਵਧਾਨੀ ਰੱਖ ਕੇ ਹੀ ਕੋਰੋਨਾ ਦੇ ਵੱਧਦੇ ਕਦਮਾਂ ਤੋਂ ਬਚਿਆ ਜਾ ਸਕਦਾ ਹੈ।

Advertisement

Advertisement
Advertisement
Advertisement
Advertisement
Advertisement
error: Content is protected !!