ਮਨੀ ਗਰਗ ਬਰਨਾਲਾ 8 ਅਗਸਤ 2020
ਰੇਲਵੇ ਸਟੇਸ਼ਨ ਦੇ ਨਜ਼ਦੀਕ ਅਕਾਲਗੜ੍ਹ ਬਸਤੀ ਦਾ ਰਹਿਣ ਵਾਲਾ ਇਕ ਮਜ਼ਦੂਰ ਆਪਣੀ ਪਤਨੀ ਨਗਮਾ ਪ੍ਰਵੀਨ ਦੀ ਤਲਾਸ਼ ਵਿਚ 12 ਦਿਨ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਪਰ ਉਸ ਦਾ ਹਾਲੇ ਤੱਕ ਕੋਈ ਅਤਾ ਪਤਾ ਵੀ ਨਹੀਂ ਲੱਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਿਰਾਜੂਦੀਨ ਨੇ ਦੱਸਿਆ ਕਿ ਉਹ 27 ਜੁਲਾਈ ਨੂੰ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਚਲਾ ਗਿਆ। ਜਦੋਂ ਉਹ ਦੁਪਹਿਰ ਨੂੰ ਖਾਣਾ ਖਾਣ ਲਈ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਵਿੱਚ ਕੋਈ ਨਹੀਂ ਸੀ ਤਾਂ ਉਸ ਨੇ ਨੇੜਲੇ ਗੁਆਂਢੀਆਂ ਨੂੰ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਉਨ੍ਹਾਂ ਆਖਿਆ ਕਿ ਉਸਦੀ ਪਤਨੀ ਕਪੜੇ ਸਿਲਾਉਣ ਦੀ ਗੱਲ ਕਹਿ ਕੇ ਟੇਲਰ ਕੋਲ ਕਹਿ ਕੇ ਗਈ ਸੀ। ਸਿਰਾਜੂਦੀਨ ਨੇ ਕਿਹਾ ਕਿ ਟੇਲਰ ਤੋਂ ਪਤਾ ਲੱਗਿਆ ਕਿ ਉਹ 2 ਨਵੇਂ ਸਿਲਾਈ ਕਰਵਾਏ ਸੂਟ ਉਸ ਤੋਂ ਲੈ ਕੇ ਚਲੀ ਗਈ। ਸਿਰਾਜੂਦੀਨ ਨੇ ਕਿਹਾ ਕਿ ਮੈਂ ਉਸ ਦਿਨ ਆਪਣੇ ਪੱਧਰ ਤੇ ਤਲਾਸ਼ ਕਰਦਾ ਰਿਹਾ, ਜਦੋਂ ਉਸ ਦਾ ਕੋਈ ਸੁਰਾਗ ਨਹੀਂ ਲੱਗਿਆ ਤਾਂ ਇਸ ਦੀ ਲਿਖਤ ਸ਼ਕਾਇਤ ਥਾਣਾ ਸਿਟੀ 2 ਦੀ ਪੁਲਿਸ ਨੂੰ ਦੇ ਦਿੱਤਾ। ਦੁਰਖਾਸਤ ਏਐਸਆਈ ਮਨੋਹਰ ਸਿੰਘ ਨੂੰ ਪੜਤਾਲ ਲਈ ਦਿੱਤੀ ਗਈ। ਪਰੰਤੂ ਘਟਨਾ ਦੇ 12 ਦਿਨ ਬੀਤ ਜਾਣ ਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਨਾ ਹੀ ਪੁਲਿਸ ਨੇ ਕੋਈ ਕੇਸ ਦਰਜ਼ ਕੀਤਾ ਹੈ।
ਵੱਡੀ ਹੈਰਾਨੀ ਦੀ ਗੱਲ ਆਈ ਸਾਹਮਣੇ-
ਹੈਰਾਨੀ ਦੀ ਗੱਲ ਇਹ ਸਾਹਮਣੇ ਆਈ ਕਿ ਇਸ ਮਾਮਲੇ ਦੇ ਤਫਤੀਸ਼ ਏਐਸਆਈ ਮਨੋਹਰ ਸਿੰਘ ਨੂੰ ਦੇਣ ਬਾਰੇ ਬਕਾਇਦਾ ਲਿਖਿਆ ਹੋਇਆ ਹੈ। ਪਰੰਤੂ ਜਦੋਂ ਏ ਐਸ ਆਈ ਮਨੋਹਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਤਰਾਂ ਦੀ ਕੋਈ ਦਰਖ਼ਾਸਤ ਹਾਲੇ ਤੱਕ ਵੀ ਪ੍ਰਾਪਤ ਨਹੀਂ ਹੋਈ ਹੈ।