ਕੋਰੋਨਾ ਦਾ ਟੁੱਟਿਆ ਕਹਿਰ- 2 ਔਰਤਾਂ ਦੀ ਮੌਤ, 11 ਹੋਰ ਦੀ ਰਿਪੋਰਟ ਪੌਜੇਟਿਵ

Advertisement
Spread information

ਦੋਵਾਂ ਔਰਤਾਂ ਦੀ ਮੌਤ ਕ੍ਰਮਾਨੁਸਾਰ ਪਟਿਆਲਾ ਤੇ ਲੁਧਿਆਣਾ ਚ, ਹੋਈ


ਹਰਿੰਦਰ ਨਿੱਕਾ ਬਰਨਾਲਾ 30 ਜੁਲਾਈ 2020

                      ਜਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਪੌਜੇਟਿਵ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧਦਾ ਹੋਣ ਕਾਰਣ ਲੋਕਾਂ ਲਈ ਖਤਰਾ ਵੀ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਜਿਲ੍ਹੇ ਦੀਆਂ ਰਹਿਣ ਵਾਲੀਆਂ 2 ਕੋਰੋਨਾ ਪੌਜੇਟਿਵ ਮਰੀਜ਼ ਔਰਤਾਂ ਦੀ ਮੌਤ ਵੀ ਹੋ ਗਈ। ਜਦੋਂ ਕਿ ਜਿਲ੍ਹੇ ਦੇ 11 ਹੋਰ ਮਰੀਜ਼ਾ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਮ੍ਰਿਤਕ ਔਰਤਾਂ ਵਿੱਚੋਂ ਇੱਕ ਮਹਿਲ ਕਲਾਂ ਬਲਾਕ ਦੇ ਪਿੰਡ ਲੋਹਗੜ ਦੀ ਰਹਿਣ ਵਾਲੀ ਕਰੀਬ 52 ਵਰ੍ਹਿਆਂ ਦੀ ਪਰਮਜੀਤ ਕੌਰ ਹੈ। ਜਿਹੜੀ ਰਾਏਕੋਟ ਤਹਿਸੀਲ ਦੇ ਪਿੰਡ ਕਾਲਸਾਂ ਦੇ ਪ੍ਰਾਇਮਰੀ ਹੈਲਥ ਸੈਂਟਰ ਚ, ਬਤੌਰ ਏ.ਐਨ.ਐਮ. ਡਿਊਟੀ ਤੇ ਤਾਇਨਾਤ ਸੀ। ਜਦੋਂ ਦੂਸਰੀ ਕੋਰੋਨਾ ਪੌਜੇਟਿਵ ਮ੍ਰਿਤਕ ਔਰਤ ਅੰਗਰੇਜ ਕੌਰ ਉਮਰ ਕਰੀਬ 65 ਸਾਲ ਪਤਨੀ ਗੁਲਜਾਰ ਸਿੰਘ ਬਲਾਕ ਧਨੌਲਾ ਦੇ ਪਿੰਡ ਉੱਪਲੀ ਦੀ ਰਹਿਣ ਵਾਲੀ ਹੈ।

Advertisement

                  ਸਿਹਤ ਵਿਭਾਗ ਮਹਿਲ ਕਲਾਂ ਅਤੇ ਧਨੌਲਾ ਦੇ ਅਧਿਕਾਰੀਆਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੋਵਿਡ 19 ਦੇ ਇਹਤਿਆਤੀ ਨਿਯਮਾਂ ਅਨੁਸਾਰ ਅੰਤਿਮ ਸੰਸਕਾਰ ਵੀ ਦੇਰ ਸ਼ਾਮ ਕਰ ਦਿੱਤਾ ਗਿਆ ਹੈ। ਉੱਧਰ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਪੁੱਛਣ ਤੇ ਕਿਹਾ ਕਿ ਦੋਵਾਂ ਔਰਤਾਂ ਦੀ ਮੌਤ ਸਬੰਧੀ ਹਾਲੇ ਅਧਿਕਾਰਿਤ ਤੌਰ ਤੇ ਕੋਈ ਸੂਚਨਾ ਉਨਾਂ ਕੋਲ ਨਹੀਂ ਪਹੁੰਚੀ। ਕਿਉਂਕਿ ਦੋਵੇਂ ਔਰਤਾਂ ਦਾ ਇਲਾਜ਼ ਕ੍ਰਮਾਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਅਤੇ ਡੀਐਮਸੀ ਲੁਧਿਆਣਾ ਵਿਖੇ ਚੱਲ ਰਿਹਾ ਸੀ। ਉਨਾਂ ਕਿਹਾ ਕਿ ਇਸੇ ਕਾਰਣ ਹੀ ਹਾਲੇ ਤੱਕ ਇੱਨ੍ਹਾਂ ਦੀ ਕੋਈ ਕੰਨਟੈਕਟ ਹਿਸਟਰੀ ਦਾ ਪੂਰਾ ਪਤਾ ਨਹੀਂ ਲੱਗ ਸਕਿਆ। ਸ਼ੁਕਰਵਾਰ ਸਵੇਰ ਤੱਕ ਇੱਨਾਂ ਦੋਵਾਂ ਔਰਤਾਂ ਬਾਰੇ ਜਾਣਕਾਰੀ ਉਪਲੱਭਧ ਹੋ ਜਾਵੇਗੀ।

                ਸਿਵਲ ਸਰਜਨ ਨੇ ਦੱਸਿਆ ਕਿ ਵੀਰਵਾਰ ਨੂੰ ਪ੍ਰਾਪਤ ਰਿਪੋਰਟ ਚ, ਵੀ ਜਿਲ੍ਹੇ ਦੇ 11 ਜਣਿਆਂ ਦੀ ਰਿਪੋਰਟ ਪੌਜੇਟਿਵ ਆਈ ਹੈ। ਇੱਨਾਂ ਚ, ਜਿਲ੍ਹਾ ਜੇਲ੍ਹ ਦੇ ਬੰਦੀ ਮੁਹੰਮਦ ਨਸੀਮ ਤੋਂ ਇਲਾਵਾ 2 ਜਣੇ ਸੰਘੇੜਾ,ਸ਼ਹਿਣਾ,ਤਪਾ ਤੇ ਰਾਜੀਆ ਦਾ 1/1/1 , ਬਰਨਾਲਾ ਸ਼ਹਿਰ ਦੀ ਆਸਥਾ ਕਲੋਨੀ ਅਤੇ ਐਸਏਐਸ ਨਗਰ ਦਾ 1/1 ਮਰੀਜ਼ ਵੀ ਸ਼ਾਮਿਲ ਹੈ। ਪੌਜੇਟਿਵ ਮਰੀਜਾਂ ਚ, 2 ਔਰਤਾਂ ਵੀ ਸ਼ਾਮਿਲ ਹਨ।

Advertisement
Advertisement
Advertisement
Advertisement
Advertisement
error: Content is protected !!