ਹਰਿੰਦਰ ਨਿੱਕਾ, ਪਟਿਆਲਾ 20 ਮਾਰਚ 2025
ਆਪਣੇ ਘਰੋਂ ਸਮਾਨ ਲੈਣ ਲਈ ਗਲੀ ਵਿੱਚ ਜਾ ਰਹੀ ਇੱਕ ਲੜਕੀ ਦੀ ਬਾਂਹ ਫੜ੍ਹ ਕੇ ਅਸ਼ਲੀਲ ਹਰਕਤਾਂ (Woman’s Dignity) ਕਰਨ ਵਾਲੇ ਮਨਚਲੇ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ। ਘਟਨਾ 15 ਮਾਰਚ ਦੀ ਸਵੇਰ ਕਰੀਬ 8 ਵਜੇ ਦੀ ਹੈ,ਜਦੋਂਕਿ ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਕਾਇਤ ਪਰ,ਐਫਆਈਆਰ ਲੰਘੀ ਕੱਲ੍ਹ ਦਰਜ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਉਮਰ ਕਰੀਬ 19 ਸਾਲ, ਬਜਾਰ ਵਿੱਚੋਂ ਸਮਾਨ ਲੈਣ ਲਈ ਗਲੀ ਵਿੱਚ ਜਾ ਰਹੀ ਸੀ ਤਾਂ ਰਸਤੇ ਵਿੱਚ ਦੋਸ਼ੀ ਪ੍ਰਿਤਪਾਲ ਸਿੰਘ ਵਾਸੀ ਰਾਜਾ ਫਾਰਮ ਬੈਕ ਸਾਇਡ ਬਿਸਕੁਟ ਫੈਕਟਰੀ ਬਹਾਦਰਗੜ੍ਹ ਮਿਲ ਗਿਆ। ਜਿਸ ਨੇ ਮੁਦਈ ਦੀ ਲੜਕੀ ਨੂੰ ਰਾਹ ਵਿੱਚ ਰੋਕ ਕੇ ਉਸ ਨੂੰ ਬਾਂਹ ਤੋਂ ਫੜ੍ਹ ਲਿਆ Physical Assault ਅਤੇ ਉਸ ਨਾਲ ਅਸ਼ਲੀਲ ਹਰਕਤਾਂ Unwanted Touching ਵੀ ਕੀਤੀਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਪਿਤਾ ਦੀ ਸ਼ਕਾਇਤ ਪਰ, ਪੁਲਿਸ ਨੇ ਨਾਮਜ਼ਦ ਦੋਸ਼ੀ ਪ੍ਰਿਤਪਾਲ ਸਿੰਘ ਦੇ ਖਿਲਾਫ U/S 74, 75(1)(A,B),78(1) BNS ਤਹਿਤ ਥਾਣਾ ਸਦਰ ਪਟਿਆਲਾ ਵਿਖੇ ਕੇਸ ਦਰਜ ਕਰਕੇ,ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।