ਬਲਵਿੰਦਰ ਪਾਲ, ਪਟਿਆਲਾ 12 ਫਰਵਰੀ 2025
ਆਰੀਆ ਸਮਾਜ ਦੁਕਾਨਦਾਰ ਐਸੋਸੀਏਸ਼ਨ ਦੀ ਇੱਕ ਭਰਵੀਂ ਬੈਠਕ ਵੇਦ ਮੰਦਰ ਪਟਿਆਲਾ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਸਮੂਹ ਦੁਕਾਨਦਾਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਨਿਖਿਲ ਕਾਕਾ ਨੂੰ ਆਰੀਆ ਸਮਾਜ ਦੁਕਾਨਦਾਰ ਐਸੋਸੀਏਸ਼ਨ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।
ਕਿਉਂਕਿ ਉਹਨਾਂ ਦਾ ਪਰਿਵਾਰ 1948 ਤੋਂ ਇਸੇ ਬਾਜ਼ਾਰ ਵਿੱਚ ਆਪਣੀ ਦੁਕਾਨ ਚਲਾ ਰਿਹਾ ਹੈ। ਇਸ ਮੌਕੇ ਮੀਟਿੰਗ ਦਾ ਸੰਚਾਲਨ ਕਰ ਰਹੇ ਆਸ਼ੂਤੋਸ਼ ਗੌਤਮ ਅਤੇ ਨਵੇਂ ਚੁਣੇ ਪ੍ਰਧਾਨ ਨਿਖਲ ਕਾਕਾ ਨੇ ਕਿਹਾ ਕਿ ਆਰੀਆ ਸਮਾਜ ਚੌਂਕ ਸ਼ਹਿਰ ਦੇ ਸਭ ਤੋਂ ਪੁਰਾਣੇ ਬਾਜ਼ਾਰਾਂ ਵਿੱਚੋਂ ਇੱਕ ਹੈ। ਇੱਥੇ ਟਰੈਫਿਕ ਦੀ ਸਮੱਸਿਆ ਜੀ.ਐਸ.ਟੀ ਵਿਭਾਗ ਵੱਲੋਂ ਦੁਕਾਨਦਾਰਾਂ ਨੂੰ ਤੰਗ ਕਰਨਾ, ਸਫਾਈ ਅਤੇ ਹੋਰ ਮੁੱਦਿਆਂ ਤੇ ਵਿਚਾਰ ਕੀਤਾ ਗਿਆ। ਇਸ ਮੌਕੇ ਆਸ਼ੂਤੋਸ਼ ਨੇ ਕਿਹਾ ਕਿ ਨਿਖਿਲ ਕਾਕਾ ਕਿਸੀ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵਚਨਬੱਧ ਹਨ। ਚਾਹੇ ਉਹ ਨਗਰ ਨਿਗਮ ਨਾਲ ਸੰਬੰਧਿਤ ਹੋਵੇ, ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਹੋਰ ਵਿਭਾਗ ਨਾਲ। ਕਾਕਾ ਹਮੇਸ਼ਾ ਹੀ ਦੁਕਾਨਦਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
![](https://barnalatoday.com/wp-content/uploads/2025/02/2-5.jpg)
ਇਸ ਮੌਕੇ ਕਾਕਾ ਨੇ ਸਮੂਹ ਦੁਕਾਨਦਾਰਾਂ ਦਾ ਆਪਣੀ ਚੋਣ ਸਰਬਸੰਮਤੀ ਨਾਲ ਕਰਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸੁਭਾਸ਼ ਵਰਮਨ, ਤਰਸੇਮ ਸੈਮੀ, ਪ੍ਰਿਤਪਾਲ, ਜਗਦੀਸ਼ ਪੂਸਾ, ਰਿਸ਼ੀ ਭਾਰਦਵਾਜ, ਪਵਨ ਅਹੂਜਾ, ਚਿਰਾਗ ਅਹੂਜਾ, ਰਜੇਸ਼ ਸ਼ਰਮਾ, ਵਿਨੋਦ ਕੁਮਾਰ, ਗੁਲਸ਼ਨ ਕੁਮਾਰ, ਨਰਿੰਦਰ ਕੁਮਾਰ, ਸੰਜੇ ਸੇਠੀ, ਮੋਹਨ ਲਾਲ, ਮੋਨੀ ਰਾਮ, ਮਨਮੋਹਨ ਕਪੂਰ, ਅਮਰਦੀਪ ਭਾਟੀਆ, ਵਿੱਕੀ ਕਪੂਰ, ਕੁਲਦੀਪ ਸਾਗਰ, ਅਮਰ ਚੰਦ, ਸ਼ਿਵ ਕੁਮਾਰ, ਦੀਪਕ ਕੁਮਾਰ, ਰਾਜਨ ਕਾਲਰਾ, ਰਜਿੰਦਰ ਸਚਦੇਵਾ, ਕੁਸ਼ਲ ਚੋਪੜਾ, ਚਿੰਟੂ ਕੱਕੜ, ਸਮੀਰ ਗੁਪਤਾ, ਸੰਜੀਵ ਗੁਪਤਾ, ਰਾਜੇਸ਼ ਮਲਹੋਤਰਾ, ਸੰਜੇ ਸਿਆਲ, ਆਸ਼ੂ ਰਹੇਜਾ, ਬੰਟੀ ਕਿੱਟੂ ਹਾਜ਼ਰ ਸਨ।