ਲੈ ਕੇ ਗਏ ਸੀ JCB, ‘ਤੇ ਮਹਿਲਾ ਸਰਪੰਚ, ਪੰਚ ਤੇ ਹੋਰਾਂ ਤੇ ਹੋਇਆ ਪਰਚਾ…

Advertisement
Spread information

ਪਹਿਲਾਂ ਤਕਰਾਰਬਾਜੀ, ਫਿਰ ਮਾਰਕੁੱਟ ਤੇ ਹੋਇਆ ਗਰਭਪਾਤ…

ਹਰਿੰਦਰ ਨਿੱਕਾ, ਪਟਿਆਲਾ 10 ਫਰਵਰੀ 2025

      ਜਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਜਿੰਦਲਪੁਰ ਦੀ ਸਰਪੰਚ, ਪੰਚ ਤੇ ਹੋਰ ਵਿਅਕਤੀ ਸਰਕਾਰੀ ਪਲਾਟ ਦੀ ਕੰਧ ਢਾਹੁਣ ਲਈ ਜੇ.ਸੀ.ਬੀ. ਲੈ ਕੇ ਪਹੁੰਚੇ ਤਾਂ ਉੱਥੇ ਮੌਜੂਦ ਔਰਤਾਂ ਨਾਲ ਪਹਿਲਾਂ ਤਕਰਾਰਬਾਜੀ,ਫਿਰ ਮਾਰਕੁੱਟ ਤੱਕ ਨੌਬਤ ਪਹੁੰਚ ਗਈ। ਇੱਕ ਚਾਰ ਕੁ ਮਹੀਨਿਆਂ ਦੀ ਗਰਭਵਤੀ ਔਰਤ ਦਾ ਲੜਾਈ ਝਗੜੇ ‘ਚ ਗਰਭਪਾਤ ਹੋ ਗਿਆ ਤੇ ਪੁਲਿਸ ਨੇ ਸਰਪੰਚ ,ਪੰਚ ਅਤੇ ਕੁੱਝ ਹੋਰ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। 
       ਪੁਲਿਸ ਨੂੰ ਦਿੱਤੇ ਬਿਆਨ ‘ਚ ਬੀਰਦਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਪਿੰਡ ਜਿੰਦਲਪੁਰ ਨੇ ਦੱਸਿਆ ਕਿ 4 ਫਰਵਰੀ ਦੀ ਸ਼ਾਮ ਕਰੀਬ 6 ਵਜੇ ਸਰਪੰਚ ਸੁਰਿੰਦਰ ਕੌਰ ਪਤਨੀ ਸੁਰਜੀਤ ਸਿੰਘ, ਪੰਚ ਨਰਿੰਦਰ ਕੁਮਾਰ ਪੁੱਤਰ ਰਾਮ ਗੋਪਾਲ, ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ, ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ, ਧਰਮ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਹਰਬੰਸ ਸਿੰਘ ਪੁੱਤਰ ਸਾਧੂ ਸਿੰਘ ਵਾਸੀਆਨ ਪਿੰਡ ਜਿੰਦਲਪੁਰ ਜੀ.ਸੀ.ਬੀ ਮਸ਼ੀਨ ਨਾਲ ਮੁਦਈ ਹੋਰਾਂ ਦੇ ਸਰਕਾਰੀ ਪਲਾਟ ਦੀ ਕੰਧ ਢਾਹੁਣ ਲੱਗੇ ਤਾਂ ਜਦੋਂ ਮੁਦਈ ਨੇ ਆਪਣੇ ਪਰਿਵਾਰ ਸਮੇਤ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ਦਰਮਿਆਨ ਕਾਫੀ ਤਕਰਾਰਬਾਜੀ ਹੋ ਗਈ।

      ਮੁਦਈ ਦੇ ਪਰਿਵਾਰ ਦੀਆਂ ਔਰਤਾਂ ਜੇ.ਸੀ.ਬੀ ਮਸ਼ੀਨ ਅੱਗੇ ਆ ਗਈਆਂ ਤਾਂ ਦੋਸ਼ੀ ਬਿੱਕਰ ਸਿੰਘ ਨੇ ਮੁਦਈ ਦੀ ਭਰਜਾਈ ਗੁਰਪ੍ਰੀਤ ਕੋਰ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਬਾਕੀ ਦੋਸ਼ੀਆਂ ਨੇ ਮੁਦਈ ਦੇ ਮਾਤਾ-ਪਿਤਾ ਨਾਲ ਵੀ ਧੱਕਾ ਮੁੱਕੀ ਕੀਤੀ। ਇਸ ਝਗੜ੍ਹੇ ਵਿੱਚ ਮੁਦਈ ਦੀ ਭੈਣ ਰਮਨਦੀਪ ਕੌਰ ਦੇ ਵੀ ਸੱਟਾਂ ਲੱਗੀਆਂ ਤੇ ਮੁਦਈ ਦੀ ਭਰਜਾਈ ਗੁਰਪ੍ਰੀਤ ਕੌਰਰ, ਜੋ ਕਿ ਚਾਰ ਕੁ ਮਹੀਨਿਆਂ ਦੀ ਗਰਭਵਤੀ ਸੀ, ਦਾ ਗਰਭਪਾਤ ਹੋ ਗਿਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਬੀਰਦਵਿੰਦਰ ਸਿੰਘ ਦੇ ਬਿਆਨ ਪਰ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਭਾਦਸੋਂ ਵਿਖੇ ਅਧੀਨ ਜੁਰਮ U/S 92,115(2), 191,190 BNS ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। 

Advertisement
Advertisement
Advertisement
Advertisement
error: Content is protected !!