ਉਨ੍ਹਾਂ ਘਰ ‘ਚ ਬਣਾਇਆ ਬੰਦੀ, ਬਣਾ ਲਈ ਵੀਡੀਓ ‘ਤੇ ਸ਼ੁਰੂ ਹੋਈ ਬਲੈਕਮੇਲਿੰਗ…

Advertisement
Spread information

ਹਰਿੰਦਰ ਨਿੱਕਾ, ਪਟਿਆਲਾ 8 ਫਰਵਰੀ 2025

     ਕੋਈ ਅਣਜਾਣ ਵਿਅਕਤੀ ਫੋਨ ਕਰਕੇ,ਤੁਹਾਨੂੰ ਘਰ ਬੁਲਾਵੇ ਤਾਂ ਸਾਵਧਾਨ ਹੋ ਜਾਓ, ਕਿਉਂਕਿ ਘਰ ਬੁਲਾਏ ਜਾਣ ਤੋਂ ਬਾਅਦ ਤੁਸੀਂ ਵੱਡੀ ਮੁਸੀਬਤ ਵਿੱਚ ਵੀ ਫਸ ਸਕਦੇ ਹੋੇ। ਅਜਿਹਾ ਹੀ ਇੱਕ ਘਟਨਾਕ੍ਰਮ ਵਾਪਰ ਜਾਣ ਤੋਂ ਬਾਅਦ, ਥਾਣਾ ਤ੍ਰਿਪੜੀ ਦੀ ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਕਾਇਤ ਪਰ ਦੋ ਔਰਤਾਂ ਸਣੇ ਤਿੰਨ ਜਣਿਆਂ ਖਿਲਾਫ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

      ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਕੁਲਦੀਪ ਸਿੰਘ ਪੁੱਤਰ ਪ੍ਰੀਤ ਸਿੰਘ ਵਾਸੀ ਪਿੰਡ ਬਖਸ਼ੀਵਾਲਾ ਨੇ ਦੱਸਿਆ ਕਿ ਉਹ ਸੂਰ ਪਾਲਣ ਦਾ ਕੰਮ ਕਰਦਾ ਹੈ। ਉਸ ਨੂੰ ਅਮਨਦੀਪ ਕੌਰ, ਇੰਦਰਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਦੀਪ ਨਗਰ ਪਟਿਆਲਾ ਅਤੇ ਪਰਮਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਹਰਿੰਦਰ ਨਗਰ ਪਟਿਆਲਾ ਵਿੱਚੋਂ ਕਿਸੇ ਇੱਕ ਜਣੇ ਨੇ ਫੋਨ ਕੀਤਾ ਕਿ ਉਹਨਾਂ ਪਾਸ ਪੈਲਸਾਂ ਅਤੇ ਹੋਟਲਾਂ ਦੀਆਂ ਬਚੀਆਂ ਹੋਈਆਂ ਸਬਜੀਆਂ ਹਨ । ਜੇਕਰ ਮੁਦਈ ਨੇ ਖਰੀਦ ਕਰਨੀਆ ਹਨ ਤਾਂ ਉਹ ਵਾਜਬ ਰੇਟ ਪਰ ਦੇ ਦੇਣਗੇ। ਓਹ ਫੋਨ ਕਰਨ ਵਾਲੇ ਤੇ ਭਰੋਸਾ ਕਰਕੇ ਦੋਸ਼ੀਆਂ ਦੇ ਘਰ ਮਕਾਨ ਨੰਬਰ  440 ਹਰਿੰਦਰ ਨਗਰ ਪਟਿਆਲਾ ਵਿਖੇ ਚਲਾ ਗਿਆ। ਜਿੱਥੇ ਨਾਮਜ਼ਦ ਦੋਸ਼ੀਆਂ ਨੇ ਮੁਦਈ ਨੂੰ ਘਰ ਅੰਦਰ ਬੰਦੀ ਬਣਾ ਕੇ ਉਸ ਦੀ ਕੁੱਟਮਾਰ ਕੀਤੀ ਤੇ ਮੋਬਾਇਲ ਫੋਨ ਵੀ ਖੋਹ ਲਿਆ।

    ਫਿਰ ਦੋਸ਼ੀਆਂ ਨੇ ਮੁਦਈ ਦੀ ਪੈਂਟ ਜਬਰਦਸਤੀ ਉਤਾਰ ਦਿੱਤੀ ਅਤੇ ਅਮਨਦੀਪ ਕੌਰ ਨੇ ਆਪਣੇ ਮੋਬਾਇਲ ਨਾਲ ਮੁਦਈ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਦੋਸ਼ੀਆਂ ਨੇ ਵੀਡੀਓ ਡਿਲੀਟ ਕਰਨ ਲਈ ਬਲੈਕਮੇਲਿੰਗ ਸ਼ੁਰੂ ਕਰ ਦਿੱਤੀ। ਵੀਡੀਓ ਡਿਲੀਟ ਕਰਨ ਲਈ ਮੁਦਈ ਪਾਸੋਂ 5 ਲੱਖ ਰੁਪਏ ਦੀ ਮੰਗ ਕੀਤੀ। ਆਖਿਰ ਕਿਸੇ ਤਰਾਂ ਪੈਸਿਆਂ ਦਾ ਇੰਤਜ਼ਾਮ ਕਰਨ ਦਾ ਭੋਰਸਾ ਦੇ ਕੇ,ਉਹ ਉਥੋਂ ਬਚ ਕੇ ਨਿੱਕਲਿਆ ਅਤੇ ਪੁਲਿਸ ਨੂੰ ਸ਼ਕਾਇਤ ਕਰ ਦਿੱਤੀ। ਪੁਲਿਸ ਨੇ ਬਾਅਦ ਪੜਤਾਲ ਨਾਮਜ਼ਦ ਦੋਸ਼ੀ ਅਮਨਦੀਪ ਕੌਰ, ਇੰਦਰਜੀਤ ਕੌਰ ਅਤੇ ਪਰਮਜੀਤ ਸਿੰਘ ਦੇ ਖਿਲਾਫ ਥਾਣਾ ਤ੍ਰਿਪੜੀ ਵਿਖੇ U/S 115(2), 127(2),351(3),3(5) BNS ਤਹਿਤ ਕੇਸ ਦਰਜ ਕਰਕੇ,ਉਨਾਂ ਦੀ ਤਲਾਸ਼ ਅਤੇ ਤਹਿਕੀਕਾਤ ਸ਼ੁਰੂ ਕਰ ਦਿੱਤੀੇ 

Advertisement
Advertisement
Advertisement
Advertisement
error: Content is protected !!