ਸੋਨੀਆ ਸਿੱਧੂ, ਮੋਹਾਲੀ, 27 ਦਸੰਬਰ 2024
ਆਪਣੀ ਮਾਸ਼ੂਕ ਦੀ ਬੇਵਫਾਈ ਤੋਂ ਅੱਕੇ ਇੱਕ ਆਸ਼ਿਕ ਨੇ ਮਾਸ਼ੂਕ ਦੇ ਦੂਜੇ ਆਸ਼ਿਕ ਤੇ ਗੋਲੀ ਚਲਾ ਦਿੱਤੀ। ਗੰਭੀਰ ਰੂਪ ‘ਚ ਜਖਮੀ ਵਿਅਕਤੀ ਨੂੰ ਤੁੰਰਤ ਨੇੜਲੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ,ਜਿਸ ਨੂੰ ਜਿਆਦਾ ਗੰਭੀਰ ਹਾਲਤ ਹੋਣ ਕਾਰਣ, ਵੱਡੇ ਹਸਪਾਤਲ ਵਿੱਚ ਰੈਫਰ ਕਰ ਦਿੱਤਾ। ਦਰਅਸਲ ਆਪਣੀ ਮਾਸ਼ੂਕ ਨੂੰ ਕਿਸੇ ਹੋਰ ਨੌਜਵਾਨ ਨਾਲ ਦੇਖ ਕੇ,ਉਹ ਭੜਕਿਆ, ਪਹਿਲਾਂ ਦੋਵਾਂ ਜਣਿਆਂ ਵਿੱਚ ਤਿੱਖੀ ਤਕਰਾਰ ਵੀ ਹੋਈ, ਜੋ ਬਾਅਦ ਵਿੱਚ ਹੱਥੋਪਾਈ ਤੱਕ ਵੀ ਜਾ ਪਹੁੰਚੀ। ਆਖਿਰ ਮੁਲਜ਼ਮ ਨੇ ਦੋ ਗੋਲੀਆਂ ਚਲਾ ਦਿੱਤੀਆਂ।
ਇਹ ਘਟਨਾ ਫੇਜ਼-4 ਦੇ ਮਦਨਪੁਰ ਚੌਕ ਨੇੜਲੇ ਪਾਰਕ ਵਿੱਚ ਵਾਪਰੀ। ਪੁਲਿਸ ਮੁਤਾਬਿਕ ਸ਼ੁਭਮ ਦੇਰ ਰਾਤ ਆਪਣੀ ਪ੍ਰੇਮਿਕਾ ਨਾਲ ਪਾਰਕ ‘ਚ ਬੈਠਾ ਸੀ। ਇਸੇ ਦੌਰਾਨ ਕਰਨ ਸ਼ਰਮਾ ਨਾਂ ਦਾ ਨੌਜਵਾਨ ਉਥੇ ਪਹੁੰਚ ਗਿਆ ਅਤੇ ਉਸ ਨੇ ਆਪਣੀ ਮਾਸ਼ੂਕ ਨੂੰ ਪੁੱਛਿਆ ਕਿ ਉਹ ਸੁਭਮ ਨਾਲ ਕਿਉਂ ਬੈਠੀ ਹੈ। ਲੜਕੀ ਨੇ ਕਰਨ ਨੂੰ ਸਪੱਸ਼ਟ ਕਰ ਦਿੱਤਾ ਕਿ ਹੁਣ ਤੇਰੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਮੈਂ ਆਪਣੀ ਮਰਜ਼ੀ ਨਾਲ ਜਿੱਥੇ ਮਰਜੀ ਜਾ ਸਕਦੀ ਹਾਂ। ਗੁੱਸੇ ਵਿੱਚ ਲਾਲ ਪੀਲੇ ਸ਼ੁਭਮ ਨੇ ਕਰਨ ਨੂੰ ਵੀ ਉਥੋਂ ਚਲੇ ਜਾਣ ਲਈ ਕਿਹਾ। ਬੇਸ਼ੱਕ ਲੜਕੀ ਨੇ ਦੋਹਾਂ ਨੂੰ ਸ਼ਾਂਤ ਕੀਤਾ ਤੇ ਖੁਦ ਉੱਠ ਕੇ ਸ਼ੁਭਮ ਨਾਲ ਪਾਰਕ ਤੋਂ ਬਾਹਰ ਨਿੱਕਲ ਗਈ। ਅਜਿਹਾ ਆਪਣੇ ਅੱਖੀਂ ਦੇਖ ਕੇ, ਸ਼ੁਭਮ ਹੋਰ ਭੜਕ ਗਿਆ, ਉਸ ਨੇ ਪਾਰਕ ਦੇ ਗੇਟ ‘ਤੇ ਲੜਕੀ ਨਾਲ ਪਹੁੰਚੇ ,ਸ਼ੁਭਮ ‘ਤੇ ਦੋ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸੁਭਮ ਦੀ ਗਰਦਨ ਅਤੇ ਮੋਢੇ ਦੇ ਵਿਚਕਾਰ ਲੱਗੀ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ। ਫਾਇਰਿੰਗ ਤੋਂ ਬਾਅਦ ਕਰਨ ਪਿਸਤੌਲ ਸਣੇ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖਮੀ ਸੁਭਮ ਨੂੰ ਪਹਿਲਾਂ ਸਿਵਲ ਹਸਪਤਾਲ ਫੇਜ਼-6 ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਸੈਕਟਰ-32 ਸਥਿਤ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੂੰ ਮੌਕਾ ਵਾਰਦਾਤ ਤੋਂ ਦੋ ਖੋਲ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਨੂੰ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਹੁਣ ਜ਼ਖਮੀ ਸ਼ੁਭਮ ਦੀ ਪ੍ਰੇਮਿਕਾ ਦੀ ਪਹਿਲਾਂ ਕਰਨ ਸ਼ਰਮਾ ਨਾਲ ਗੱਲਬਾਤ ਸੀ ਪਰ ਕੁਝ ਸਮਾਂ ਪਹਿਲਾਂ ਉਸ ਨੇ ਕਰਨ ਨਾਲੋਂ ਦੋਸਤੀ ਤੋੜ ਕੇ ਸ਼ੁਭਮ ਨਾਲ ਰਿਸ਼ਤਾ ਕਾਇਮ ਕਰ ਲਿਆ ਸੀ। ਇਸ ਗੱਲ ਕਰਨ ਅਤੇ ਸ਼ੁਭਮ ਵਿਚਕਾਰ ਝਗੜੇ ਦਾ ਕਾਰਣ ਬਣੀ। ਪੁਲਿਸ ਨੇ ਦੋਸ਼ੀ ਕਰਨ ਸ਼ਰਮਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।