ਟ੍ਰਾਈਡੈਂਟ ਲਿਮਿਟੇਡ ਨੇ ਵਿੱਤੀ ਸਾਲ 2025 ਦੀ ਦੂਜੀ ਤਿਮਾਹੀ ‘ਚ 1721 ਕਰੋੜ ਰੁਪਏ ਦੀ ਕੁੱਲ ਆਮਦਨ ਕੀਤੀ ਦਰਜ
ਕੰਪਨੀ ਨੇ ਕਰਜ ‘ਚ 440 ਕਰੋੜ ਰੁਪਏ ਦਾ ਕਰਜ਼ਾ ਘਟਾ ਕੇ ਆਪਣੀ ਬੈਲੇਂਸ ਸ਼ੀਟ ਨੂੰ ਕੀਤਾ ਮਜ਼ਬੂਤ
ਕੰਪਨੀ ਨੇ ਆਮਦਨ ਅਤੇ ਲਾਭ ਵਧਾਇਆ ਨਾਲ ਹੀ ਕਰਜੇ ਨੂੰ ਘੱਟ ਕੀਤਾ, ਪੀ.ਏ.ਟੀ ਵੀ ਵਧਿਆ
ਅਨੁਭਵ ਦੂਬੇ, ਚੰਡੀਗੜ੍ਹ 8 ਨਵੰਬਰ 2024
ਟ੍ਰਾਈਡੈਂਟ ਲਿਮਿਟੇਡ ਨੇ ਵਿੱਤੀ ਸਾਲ 2025 ਦੀ ਦੂਜੀ ਤਿਮਾਹੀ ਵਿੱਚ ਵਿੱਤੀ ਨਤੀਜਿਆਂ ਦਾ ਐਲਾਨ ਕਰਦੇ ਹੋਏ ਕੰਪਨੀ ਦੀ ਆਮਦਨ ਵਿਕਰੀ ਅਤੇ ਲਾਭ ਵਧਾਉਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਕੰਪਨੀ ਨੇ ਆਪਣੇ ਕਰਜ਼ੇ ਨੂੰ ਕਾਫੀ ਹੱਦ ਤੱਕ ਘੱਟ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਟ੍ਰਾਈਡੈਂਟ ਲਿਮਿਟੇਡ ਸਭ ਤੋਂ ਵੱਡੀ ਇੰਟੀਗ੍ਰੇਟੇਡ ਟੈਕਸਟਾਈਲ (ਯਾਰਨ, ਬਾਥ, ਬੈੱਡ ਲਿਨਨ) ਪੇਪਰ (ਕਣਕ ਦੀ ਪਰਾਲੀ ਤੇ ਅਧਾਰਿਤ) ਅਤੇ ਕੈਮੀਕਲ ਨਿਰਮਾਤਾ ਨੇ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਅਤੇ ਛਿਮਾਹੀ ਦੇ ਲਈ ਸ਼ਾਨਦਾਰ ਵਿੱਤੀ ਨਤੀਜੇ ਜਾਰੀ ਕੀਤੇ ਹਨ। ਕੰਪਨੀ ਦੀ ਦੂਜੀ ਤਿਮਾਹੀ ਵਿੱਚ ਕੁੱਲ ਸਟੈਂਡਅਲੋਨ ਆਮਦਨ 1721 ਕਰੋੜ ਰੁਪਏ ਰਹੀ ਜਦਕਿ ਬਿਆਜ ਡੈਪਿ੍ਰਸੀਏਸ਼ਨ ਟੈਕਸ ਅਤੇ ਏਰੋਮਟਾਈਜ਼ੇਸ਼ਨ (ਏਬਿਟਿਡਾ) ਤੋਂ ਪਹਿਲਾਂ 236 ਕਰੋੜ ਰੁਪਏ ਰਹੀ ਜਿਸਦੇ ਨਤੀਜ਼ੇ ਵਜੋਂ ਟੈਕਸ ਤੋਂ ਬਾਅਦ ਲਾਭ (ਪੀ.ਏ.ਟੀ) 84 ਕਰੋੜ ਰੁਪਏ ਹੋ ਗਿਆ ਜਦਕਿ ਬੀਤੀ ਜੂਨ ਤਿਮਾਹੀ ਵਿੱਚ ਇਹ 73 ਕਰੋੜ ਰੁਪਏ ਸੀ।
ਇਸਦੇ ਨਾਲ ਹੀ ਵਿੱਤੀ ਸਾਲ 25 ਦੀ ਪਹਿਲੀ ਛਿਮਾਹੀ ਦੇ ਲਈ ਕੰਪਨੀ ਦੀ ਸਟੈਂਡਅਲੋਨ ਕੁੱਲ ਆਮਦਨ 3470 ਕਰੋੜ ਰੁਪਏ ਰਹੀ। ਵਿੱਤੀ ਸਾਲ 2024 ਦੀ ਪਹਿਲੀ ਛਿਮਾਹੀ ਦੇ 3253 ਕਰੋੜ ਦੇ ਮੁਕਾਬਲੇ 6.7% ਦਾ ਵਾਧਾ ਦੇਖਿਆ ਗਿਆ।
ਕੰਪਨੀ ਨੇ ਵਿੱਤੀ ਨਤੀਜਿਆਂ ’ਤੇ ਟਿੱਪਣੀ ਕਰਦੇ ਹੋਏ ਟ੍ਰਾਈਡੈਂਟ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਦੀਪਕ ਨੰਦਾ ਨੇ ਕਿਹਾ ਕਿ ‘‘ਅਸੀਂ 440 ਕਰੋੜ ਰੁਪਏ ਦਾ ਕਰਜ ਘੱਟ ਕਰਕੇ ਅਤੇ ਆਪਣੀ ਵਰਕਿੰਗ ਕੈਪੀਟਲ ਐਫੀਸ਼ੇਂਸੀ ਵਿੱਚ ਸੁਧਾਰ ਕਰਕੇ ਆਪਣੀ ਬੈਲੇਂਸ ਸ਼ੀਟ ਨੂੰ ਕਾਫੀ ਮਜ਼ਬੂਤ ਕੀਤਾ ਹੈ ਜਿਸਦੇ ਨਤੀਜੇ ਵਜੋਂ ਡੇਟ ਇਕੁਇਟੀ ਅਨੁਪਾਤ ਕਾਫੀ ਵਧੀਆ ਹੋ ਕੇ 0.50 ਤੋਂ 0.37 ਹੀ ਰਹਿ ਗਿਆ ਹੈ। ਇਸਤੋਂ ਇਲਾਵਾ ਮੌਜੂਦ ਅਨੁਪਾਤਾਂ ਵਿੱਚ 1.59 ਤਿਮਾਹੀ-ਦਰ-ਤਿਮਾਹੀ ਅਧਾਰ ’ਤੇ 1.74 ’ਤੇ ਸੁਧਾਰ ਦੁਆਰਾ ਸਾਡੀ ਵਿੱਤੀ ਸਿਹਤ ਹੋਰ ਵੀ ਮਜ਼ਬੂਤ ਹੋਈ ਹੈ। ਉੱਥੇ ਹੀ ਪਹਿਲੀ ਛਿਮਾਹੀ ਵਿੱਚ ਕੰਪਨੀ ਦੀ ਕੁੱਲ ਆਮਦਨ 3470 ਕਰੋੜ ਰੁਪਏ ਰਹੀ ਜਿਸ ਵਿੱਚ 6.7% ਦੀ ਗ੍ਰੋਥ ਦਰਜ ਕੀਤੀ ਗਈ ਹੈ। ਹਾਲਾਂਕਿ ਤਿਮਾਹੀ ਦੇ ਲਈ ਸਾਡੇ ਟਾਪ ਲਾਈਨ ਆਮਦਨ ਅਤੇ ਬਾਟਮ-ਲਾਈਨ ਲਾਭ ਵਿੱਚ ਯਾਰਨ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਹੌਲੀ ਵਾਧਾ ਹੋਇਆ। ਜਿਸ ਨੇ ਸਾਡੇ ਇੰਟੀਗ੍ਰੇਟੇਡ ਹੋਮ ਟੈਕਸਟਾਈਲ ਬਿਜ਼ਨਸ ਨੂੰ ਪ੍ਰਭਾਵਿਤ ਕੀਤਾ। ਇਸੇ ਤਰ੍ਹਾਂ ਪੇਪਰ ਬਿਜ਼ਨਸ ਨੂੰ ਬਜ਼ਾਰ ਦੀ ਮੰਗ ਵਿੱਚ ਓਵਰਆਲ ਘਾਟੇ ਦਾ ਸਾਹਮਣਾ ਕਰਨਾ ਪਿਆ।’’
ਬਿਜ਼ਨਸ ਪ੍ਰਦਰਸ਼ਨ: ਯਾਰਨ ਹੋਮ ਟੈਕਸਟਾਈਲ ਅਤੇ ਪੇਪਰ ਅਤੇ ਕੈਮੀਕਲ ਦੇ ਲਈ ਵਿੱਤੀ ਸਾਲ 25 ਦੀ ਦੂਜੀ ਤਿਮਾਹੀ ਵਿੱਚ ਸਟੈਂਡਅਲੋਨ ਆਮਦਨ ਵੀ ਕ੍ਰਮਵਾਰ: 902 ਕਰੋੜ ਰੁਪਏ 980 ਕਰੋੜ ਰੁਪਏ ਅਤੇ 233 ਕਰੋੜ ਰੁਪਏ ’ਤੇ ਸਥਿਰ ਰਹੀ ਜਦਕਿ ਕੰਪਨੀ ਦਾ ਮਾਰਜਨ ਬਰਕਰਾਰ ਰਿਹਾ ਅਤੇ ਸਾਡੇ ਬਾਥ ਲਿਨਨ ਬਿਜ਼ਨਸ ਮਾਰਜਨ ਵਿੱਚ ਮਾਮੂਲੀ ਸੁਧਾਰ ਦਰਜ ਕੀਤਾ ਗਿਆ।
ਤਿਮਾਹੀ ਦੇ ਦੌਰਾਨ ਹੋਰ ਵਿਕਾਸ ਕਾਰਜ:
ਟ੍ਰਾਈਡੈਂਟ ਲਿਮਿਟੇਡ ਨੇ ਸਿੰਗਾਪੁਰ ਵਿੱਚ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਟ੍ਰਾਈਡੈਂਟ ਗਰੁੱਪ ਇੰਟਰਪ੍ਰਾਈਜ਼ਜ ਪੀ.ਟੀ.ਈ. ਦੀ ਸਥਾਪਨਾ ਕੀਤੀ ਜਿਸ ਨਾਲ ਇਸਦੀ ਗਲੋਬਲ ਮੌਜੂਦਗੀ ਵਿੱਚ ਵਾਧਾ ਹੋਇਆ। ਟ੍ਰਾਈਡੈਂਟ ਗਰੁੱਪ ਨੇ ਨਿਊਯਾਰਕ ਵਿੱਚ ਵੱਕਾਰੀ ਐਨ.ਵਾਈ ਹੋਮ ਫੈਸ਼ਨ ਮਾਰਕੀਟ ਵੀਕ ਵਿੱਚ ਆਪਣੇ ਵੱਖ-ਵੱਖ ਪ੍ਰੋਡਕਟਸ ਦੀ ਪੂਰੀ ਰੇਂਜ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕੀਤਾ। ਆਮਦਨ ਵਿੱਚ ਨਿਰਯਾਤ ਦਾ ਯੋਗਦਾਨ 57% ਹੋਣ ਦੇ ਨਾਲ ਕੰਪਨੀ ਉਤਪਾਦਨ ਸਮਰੱਥਾਵਾਂ ਅਤੇ ਸਸਟੇਨੇਬਿਲਟੀ ਯਤਨਾਂ ਨੂੰ ਵਧਾਉਣ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖ ਰਹੀ ਹੈ।
ਮਨੁੱਖੀ ਸਰੋਤ ਅਤੇ ਨਵੀਂ-ਪ੍ਰਤਿਭਾ ਨੂੰ ਨਾਲ ਲਿਆਉਣ ਦੇ ਯਤਨਾਂ ਵਿੱਚ ਕੈਂਪਸ ਹਾਇਰਿੰਗ ਅਤੇ ਤਕਸ਼ਿਲਾ ਪ੍ਰੋਗਰਾਮ ਦਾ ਉਦਘਾਟਨ ਵੀ ਸ਼ਾਮਿਲ ਰਿਹਾ ਜੋ ਪੇਂਡੂ ਅਤੇ ਅਰਧ-ਸ਼ਹਿਰੀ ਭਾਰਤ ਦੇ 2000 ਐਂਟ੍ਰੀ ਲੇਵਲ ਦੇ ਕਰਮਚਾਰੀਆਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਟ੍ਰਾਈਡੈਂਟ ਦਾ ਪ੍ਰਮੁੱਖ ਭਰਤੀ ਅਤੇ ਟ੍ਰੇਨਿੰਗ ਪ੍ਰੋਗਰਾਮ ਹੈ। ਇਸਤੋਂ ਇਲਾਤਾ ਟ੍ਰਾਈਡੈਂਟ ਗਰੁੱਪ ਨੇ ਨਵੀਂ ਦਿੱਲੀ ਵਿੱਚ ਆਪਣੇ ਸਭ ਤੋਂ ਵੱਡੇ 5 ਦਿਨਾਂ ਰਿਟੇਲ ਮੀਟ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ 1500 ਤੋਂ ਜ਼ਿਆਦਾ ਰਿਟੇਲਰ ਸ਼ਾਮਿਲ ਹੋਏ।
ਕੰਪਨੀ ਨੇ ਕੁਆਲਟੀ ਐਜੁਕੇਸ਼ਨ ਵਧੀਆ ਹੈੱਲਥਕੇਅਰ ਪ੍ਰਾਪਤ ਕਰਨ ਮਹਿਲਾ ਸਸ਼ਕਤੀਕਰਨ, ਸਕਿੱਲ ਡਿਵਲਪਮੈਂਟ ਅਤੇ ਰੋਜ਼ੀ-ਰੋਟੀ ਪੈਦਾ ਕਰਨ, ਸਾਫ ਵਾਤਾਵਰਣ ਸਸਟੇਨੇਬਿਲਟੀ ਆਦਿ ਖੇਤਰਾਂ ਵਿੱਚ ਕਮਿਉਨਿਟੀ ਦੀ ਸੇਵਾ ਕਰਕੇ ਕਾਰਪੋਰੇਟ ਸੋਸ਼ਲ ਰਿਸਪਾਂਸਬਿਲਟੀ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਤਿਮਾਹੀ ਦੇ ਦੌਰਾਨ ਕੰਪਨੀ ਨੇ ਜੀ.ਆਰ.ਆਈ (ਗਲੋਬਲ ਰਿਪੋਰਟਿੰਗ ਇਨੀਸ਼ੀਏਟਿਵ) ਫ੍ਰੇਮਵਰਕ ਦੇ ਅਨੁਸਾਰ ਵਿੱਤੀ ਸਾਲ 23-24 ਦੇ ਲਈ ਆਪਣੀ ਪਹਿਲੀ ਈ.ਐੱਸ.ਜੀ ਰਿਪੋਰਟ ਜਾਰੀ ਕੀਤੀ। ਰਿਪੋਰਟ ਦਾ ਇੰਡੀਪੇਂਡੇਟ ਲਿਮਿਟੇਡ ਏਸ਼ੋਰੈਂਸ ਇੰਟਰਟੇਕ ਦੇ ਨਾਲ ਕੀਤਾ ਗਿਆ ਸੀ ਅਤੇ ਇਸਨੇ ਸਤੰਬਰ ਵਿੱਚ ਐਸ.ਐਂਡ.ਪੀ ਗਲੋਬਲ ਕਾਰਪੋਰੇਟ ਸਸਟੇਨੇਬਿਲਟੀ ਅਸੈਸਮੈਂਟ ਅਤੇ ਅਕਤੂਬਰ ਵਿੱਚ ਕਾਰਬਨ ਡਿਸਕਲੋਜਰ ਅਸੈਸਮੈਂਟ ਵੀ ਪੇਸ਼ ਕੀਤੀ ਜਿਸ ਵਿੱਚ ਇੱਕ ਜਿੰਮੇਵਾਰ ਇੰਡਸਟਰੀ ਲੀਡਰ ਦੇ ਰੂਪ ਵਿੱਚ ਸਸਟੇਨੇਬਿਲਟੀ ਅਤੇ ਪਾਰਦਰਸ਼ਿਤਾ ਦੇ ਪ੍ਰਤੀ ਇਸਦੀ ਵਚਨਬੱਧਤਾ ’ਤੇ ਚਾਨਣਾ ਪਾਇਆ ਗਿਆ।