Quick Action- ਫੌੜੀਆਂ ਤੇ ਤੁਰਨ ਲਾਤੇ, ਕੁੜੀ ਤੋਂ ਬੈਗ ਖੋਹ ਕੇ ਭੱਜਣ ਵਾਲੇ….

Advertisement
Spread information
ਹਰਿੰਦਰ ਨਿੱਕਾ, ਬਰਨਾਲਾ 6 ਅਕਤੂਬਰ 2024
     ਜੈਸੀ ਕਰਨੀ, ਵੈਸੀ ਭਰਨੀ ਦੀ ਕਹਾਵਤ, ਉਸ ਵੇਲੇ ਹੂ-ਬ-ਹੂ ਹਕੀਕਤ ‘ਚ ਬਦਲਦੀ ਨਜ਼ਰ ਆਈ, ਜਦੋਂ ਹਾਲੇ ਦੋ ਦਿਨ ਪਹਿਲਾਂ ਹੀ ਬਰਨਾਲਾ ਦੇ ਐਲ.ਬੀ.ਐਸ ਕਾਲਜ ‘ਚੋਂ ਪੜ੍ਹਕੇ ਬੱਸ ਸਟੈਂਡ ਵੱਲ ਪੈਦਲ ਜਾ ਰਹੀ ਇੱਕ ਵਿਦਿਆਰਥਣ ਤੋਂ ਬੇਕਿਰਕ ਢੰਗ ਨਾਲ ਬੈਗ ਖੋਹ ਕੇ ਭੱਜਣ ਵਾਲੇ ਦੋਸ਼ੀ ਵੀ ਬਿਨਾਂ ਸਹਾਰਿਓਂ ਚੱਲਣ ਯੋਗੇ ਹੀ ਨਹੀਂ ਰਹੇ। ਅਜਿਹਾ ਮੰਜਰ ਵੇਖਕੇ, ਸੁਭਾਵਿਕ ਹੀ ਲੋਕਾਂ ਦੇ ਮੂੰਹੋਂ ,ਸੁਣਨ ਨੂੰ ਮਿਲਿਆ ਕਿ ਦੋਸ਼ੀਆਂ ਨੂੰ ਅਦਾਲਤੀ ਸਜ਼ਾ ਕਦੋਂ ਮਿਲੂ, ਉਹ ਤਾਂ ਪਤਾ ਨਹੀਂ,ਪਰ ਕੁਦਰਤ ਨੇ, ਉਨਾਂ ਦੀ ਕਰਨੀ ਦੀ ਸਜ਼ਾ ਦੋ ਦਿਨ ਬਾਅਦ ਹੀ ਦੇ ਦਿੱਤੀ।                                                       
    ਦਿਲ ਦਹਿਲਾ ਦੇਣ ਵਾਲੀ, ਘਟਨਾ 4 ਅਕਤੂਬਰ ਬਾਅਦ ਦੁਪਿਹਰ ਕਰੀਬ ਪੌਣੇ ਦੋ ਵਜੇ ਦੀ ਹੈ। ਐਲ.ਬੀ.ਐਸ ਕਾਲਜ ਬਰਨਾਲਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਪੁੱਤਰੀ ਗੁਲਾਬ ਸਿੰਘ ਵਾਸੀ ਹਰੀਗੜ੍ਹ, ਕਾਲਜ ਤੋਂ ਵਾਪਸ ਬੱਸ ਸਟੈਂਡ ਬਰਨਾਲਾ ਜਾ ਰਹੀ ਸੀ ਤਾਂ ਪ੍ਰੇਮ ਪ੍ਰਧਾਨ ਮਾਰਕੀਟ ਬਰਨਾਲਾ ਦੇ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਅਰਸ਼ਦੀਪ ਕੌਰ ਦੇ ਮੋਢੇ ਵਿੱਚ ਪਾਏ ਸਕੂਲ ਬੈਗ ਨੂੰ ਝਪਟ ਮਾਰ ਕੇ ਖਿੱਚ ਲਿਆ। ਬੈਗ ‘ਚ ਕਰੀਬ 500 ਰੁਪਏ ਕਿਤਾਬਾਂ ਅਤੇ ਹੋਰ ਜਰੂਰੀ ਦਸਤਾਵੇਜ ਵੀ ਸਨ ।                                  ਅਰਸ਼ਦੀਪ ਕੌਰ ਨੇ ਆਪਣੇ ਬੈਗ ਨੂੰ ਬਚਾਉਣ ਲਈ ਆਪਣੇ ਹੱਥਾਂ ਨਾਲ ਫੜ ਲਿਆ ਜਿਸ ਕਰਕੇ ਅਰਸਦੀਪ ਕੌਰ ਦੇ ਧਰਤੀ ਦੇ ਡਿੱਗਣ ਕਾਰਨ ਕਾਫੀ ਸੱਟਾਂ ਲੱਗੀਆਂ ਅਤੇ ਅਣਪਛਾਤੇ ਮੋਟਰਸਾਈਕਲ ਸਵਾਰ ਮੌਕਾ ਤੋ ਬੈਗ ਲੈ ਕੇ ਭੱਜ ਗਏ । ਸੜ੍ਹਕ ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋਈ ਅਰਸਦੀਪ ਕੌਰ ਨੂੰ ਰਾਹਗੀਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਾਇਆ ਗਿਆ ਪੁਲਿਸ ਨੇ ਜਖਮੀ ਲੜਕੀ ਦੇ ਬਿਆਨ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਸੰਗੀਨ ਧਾਰਾਵਾਂ ਤਹਿਤ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।                                                       
ਪੁਲਿਸ ਨੇ ਵਾਰਦਾਤ ਨੂੰ ਚੁਣੌਤੀ ਵਜੋਂ ਲਿਆ…
      ਅਪਰਧਿਕ ਪ੍ਰਵਿਰਤੀ ਦੇ ਲੋਕਾਂ ਨੂੰ ਨੱਥ ਪਾਉਣ ਲਈ ਪਟਿਆਲਾ ਰੇਂਜ ਦੇ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਅਮਲੀ ਜਾਮਾ ਪਹਿਣਾਉਂਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ, ਛੋਟੀ ਘਟਨਾ ਨੂੰ ਵੀ ਵੱਡੀ ਚੁਣੌਤੀ ਵਜੋਂ ਲੈਂਦਿਆਂ ਡੀਐਸਪੀ ਸਤਵੀਰ ਸਿੰਘ ,ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਅਤੇ ਏ.ਐਸ.ਆਈ ਚਰਨਜੀਤ ਸਿੰਘ ਇੰਚਾਰਜ ਚੌਕੀ ਬੱਸ ਸਟੈਡ ਬਰਨਾਲਾ ਦੀਆਂ ਟੀਮਾਂ ਬਣਾ ਦੋਸ਼ੀਆਂ ਨੂੰ ਟਰੇਸ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਨਤੀਜੇ ਵਜੋਂ ਪੁਲਿਸ ਨੇ ਉਕਤ ਵਾਰਦਾਤ ਦੇ ਦੋਸ਼ੀਆਂ ਸਹਿਜਪ੍ਰੀਤ ਸਿੰਘ ਉਰਫ ਮਨੀ ਉਰਫ ਚੀਨਾ ਪੁੱਤਰ ਭੋਲਾ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ ਦੋਵੇਂ ਵਾਸੀ ਭੈਣੀ ਫੱਤਾ ਜਿਲ੍ਹਾ ਬਰਨਾਲਾ ਨੂੰ ਟੈਕਨੀਕਲ ਅਤੇ ਸੋਰਸਾਂ ਰਾਹੀ ਲੱਭ ਕੇ ਗ੍ਰਿਫਤਾਰ ਵੀ ਕਰ ਲਿਆ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਕਬਜੇ ਵਿੱਚੋਂ ਵਾਰਦਾਤ ਸਮੇਂ ਵਰਤਿਆ,ਮੋਟਰਸਾਈਕਲ ਵੀ ਬ੍ਰਾਮਦ ਕਰ ਲਿਆ ਹੈ।                                           
‘ਤੇ ਇੱਕ ਹੋਰ ਦੋਸ਼ੀ ਵੀ ਫੜ੍ਹਿਆ,,,
  ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਗਿਰਤਫਾਰ ਦੋਵੇਂ ਦੋਸ਼ੀਆਂ ਦੀ ਪੁੱਛ-ਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਮੌਕੇ, ਨਿਗਰਾਨੀ ਕਰ ਰਹੇ ਦੋਸ਼ੀ ਮਹਿਕਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਭੋਲਾ ਸਿੰਘ ਵਾਸੀ ਭੈਣੀ ਫੱਤਾ ਨੂੰ ਕੇਸ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਅਦ ਵਿੱਚ ਨਾਮਜ਼ਦ ਦੋਸ਼ੀ ਮਹਿਕਪ੍ਰੀਤ ਗੋਲੂ, ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਸਹਿਜਪ੍ਰੀਤ ਸਿੰਘ ਦਾ ਸਕਾ ਭਰਾ ਹੀ ਹੈ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਗਿਰਫਤਾਰ ਕੀਤੇ ਤਿੰਨੋਂ ਦੋਸੀਆਂ ਪਾਸੋਂ ਡੁੰਘਾਈ ਨਾਲ ਪੁੱਛ- ਗਿੱਛ ਜਾਰੀ  ਹੈ। ਦੋਸ਼ੀਆਂ ਦੀ ਪੁੱਛਗਿੱਛ ਤੋਂ ਹੋਰ ਵਾਰਦਾਤਾਂ ਸਬੰਧੀ ਵੀ ਖੁਲਾਸੇ ਹੋਣ ਦੀ ਉਮੀਦ ਹੈ। 
ਫਿਰ ਇਹ ਵੀ ਹੋਇਆ…
      ਅਪੁਸ਼ਟ ਜਾਣਕਾਰੀ ਅਨੁਸਾਰ, ਪੁਲਿਸ ਜਦੋਂ ਦੋਸ਼ੀਆਂ ਨੂੰ ਫੜ੍ਹਨ ਲਈ ਪਹੁੰਚੀ ਤਾਂ ਦੋਸ਼ੀਆਂ ਨੇ ਮੋਟਰਸਾਈਕਲ ਤੇ ਭੱਜਣ ਲਈ ਪੂਰੀ ਵਾਹ ਲਾਈ ਤੇ,ਉਹ ਪੁਲਿਸ ਤੋਂ ਬਚ ਕੇ ਭੱਜਣ ਦਾ ਯਤਨ ਕਰਦੇ ਸਮੇਂ ਖੁਦ ਹੀ ਹਾਦਸਾਗ੍ਰਸਤ ਹੋ ਗਏ। ਨਤੀਜੇ ਵਜੋਂ ਇੱਕ ਦੋਸ਼ੀ ਦਾ ਗਿੱਟਾ ਅਤੇ ਦੂਜੇ ਦੀ ਬਾਂਹ ਤੇ ਫਰੈਕਚਰ ਹੋ ਗਿਆ। ਇਸ ਤਰਾਂ ਦੋ ਦੋਸ਼ੀ ਗੰਭੀਰ ਤੌਰ ਤੇ ਜਖਮੀ ਵੀ ਹੋ ਗਏ ਅਤੇ ਮੋਟਰਸਾਈਕਲ ਦਾ ਕੁੱਝ ਹਿੱਸਾ ਵੀ ਟੁੱਟ ਗਿਆ। ਪੁਲਿਸ ਵੱਲੋਂ ਦਿਖਾਈ ਮੁਸ਼ਤੈਦੀ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।
Advertisement
Advertisement
Advertisement
Advertisement
Advertisement
error: Content is protected !!