ਹਰਿੰਦਰ ਨਿੱਕਾ, ਪਟਿਆਲਾ 7 ਅਕਤੂਬਰ 2024
ਆਪਣੀ ਰਾਹ ਜਾਂਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਕਰਨੋਂ ਵਰਜਿਆ ਤਾਂ ਦੋ ਜਣਿਆਂ ਨੇ ਵਿਅਹੁਤਾ ਦੇ ਪਤੀ ਦੀ ਬੇਰਹਿਮੀ ਨਾਲ ਕੁੱਟਮਾਰ ਤਾਂ ਕੀਤੀ ਹੀ,ਉਲਟਾ ਦੋਸ਼ੀਆਂ ਨੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਮੁਦਈ ਦੇ ਬਿਆਨ ਪਰ, ਦੋਵੇਂ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ,ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ। ਦੋਵੇਂਂ ਦੋਸ਼ੀ ਅਤੇ ਮੁਦਈ ਇੱਕੋ ਪਿੰਡ ਦੇ ਹੀ ਰਹਿਣ ਵਾਲੇ ਹਨ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪਿੰਡ ਕੌਲੀ ਥਾਣਾ ਸਦਰ ਪਟਿਆਲਾ ਦੇ ਰਹਿਣ ਵਾਲੇ ਮੁਦਈ ਨੇ ਦੱਸਿਆ ਕਿ ਉਸ ਦੇ ਪਿੰਡ ਦਾ ਹੀ ਰਹਿਣ ਵਾਲਾ ਨਾਮਜ਼ਦ ਦੋਸ਼ੀ ਰਣਜੀਤ ਸਿੰਘ ਪੁੱਤਰ ਮਲਕੀਤ ਸਿੰਘ ਅਕਸਰ ਹੀ ਮੁਦਈ ਦੀ ਪਤਨੀ ਦਾ ਪਿੱਛਾ ਕਰਦਾ ਹੈ ਅਤੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। 5 ਅਕਤੂਬਰ ਨੂੰ ਮੁਦਈ ਆਪਣੀ ਪਤਨੀ ਸਣੇ ਐਬੀਨੈਸ ਪੈਲਸ ਗਿਆ ਹੋਇਆ ਸੀ, ਜਿੱਥੇ ਰਣਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਾਸੀ ਕੌਲੀ ਵੀ ਮੌਜੂਦ ਸਨ, ਜਦੋਂ ਮੁਦਈ ਘਰ ਜਾਣ ਲਈ, ਆਪਣੀ ਪਤਨੀ ਸਣੇ ਪੈਲਸ ਤੋਂ ਬਾਹਰ ਆਇਆ ਤਾ ਦੋਸ਼ੀ ਰਣਜੀਤ ਸਿੰਘ ਨੇ ਮੁਦਈ ਦੀ ਪਤਨੀ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀ ਲਵਪ੍ਰੀਤ ਸਿੰਘ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਮੁਦਈ ਦੇ ਬਿਆਨ ਦੇ ਅਧਾਰ ਪਰ, ਉਕਤ ਦੋਵੇਂ ਨਾਮਜ਼ਦ ਦੋਸ਼ੀਆਂ ਦੇ ਖਿਲਾਫ ਥਾਣਾ ਖੇੜੀ ਗੰਡਿਆ ਵਿਖੇ ਅਧੀਨ ਜੁਰਮ 74/78/79/ 126(2)/115(2)/351(2,3)3(5) BNS ਤਹਿਤ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।