ਰਘਬੀਰ ਹੈਪੀ, ਬਰਨਾਲਾ 5 ਅਕਤੂਬਰ 2024
ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਸਤਿਕਾਰਯੋਗ ਮੈਡਮ ਮਧੂ ਗੁਪਤਾ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਟਰਾਈਡੈਂਟ ਫਾਊਡੇਸ਼ਨ ਉਹ ਸੰਸਥਾ ਹੈ ਜੋ ਲੋਕਾਂ ਦੇ ਜੀਵਣ ਪੱਧਰ ਨੂੰ ਉਚਾ ਚੁੱਕਣ ਲਈ ਸਿੱਖਿਆ,ਸਹਿਤ ਵਾਤਾਵਰਣ ਅਤੇ ਹੁਨਰਮੰਦ ਲੋਕਾਂ ਦੇ ਹੁਨਰ ਨੂੰ ਰੁਜਗਾਰ ਉਪਲਬਧ ਕਰਵਾਉਣ ਦੇ ਹਮੇਸ਼ਾ ਉਪਰਾਲੇ ਕਰਦੀ ਹੈ।.
ਇਸੇ ਮਿਸ਼ਨ ਤਹਿਤ ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਈਡੈਂਟ ਫਾਊਡੇਸ਼ਨ ਵਲੋ ਲਾਗਲੇ ਪਿੰਡ ਧੌਲਾ ਦੇ ਸਰਕਾਰੀ ਮਿਡਲ ਸਕੂਲ ਦੇ ਫਰਸ਼, ਖਾਣੇ ਵਾਲਾ ਸੈਡ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਪਾਣੀ ਵਾਲੀ ਟੈਕੀ ਦਾ ਨਵੀਨੀਕਰਨ ਕਰਦਿਆਂ ਨਵਾਂ ਰੂਪ ਦਿੱਤਾ ਹੈ। ਜ਼ਿਕਰਯੋਗ ਹੈ ਸਕੂਲ ਦਾ ਫਰਸ਼ ਨੀਵਾ ਹੋਣ ਕਰਕੇ ਮੀਂਹ ਸਮੇਂ ਜਿੱਥੇ ਪਾਣੀ ਭਰ ਜਾਂਦਾ ਸੀ ਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਸ਼ੈਡ ਦੀ ਖਰਾਬ ਹਾਲਤ ਕਾਰਨ ਬੱਚਿਆਂ ਲਈ ਸਾਫ਼ ਤੇ ਵਧੀਆ ਖਾਣਾ ਬਣਾਉਣ ਚ ਵੀ ਬਹੁਤ ਸਮੱਸਿਆ ਆਉਂਦੀ ਸੀ। ਇਸਤੋਂ ਇਲਾਵਾ ਪਾਣੀ ਵਾਲੀ ਟੈਂਕੀ ਵੀ ਨਾ ਵਰਤਣਯੋਗ ਸੀ।. ਜਦੋਂ ਇਹ ਮਾਮਲਾ ਸਕੂਲ ਕਮੇਟੀ ਵਲੋਂ ਟਰਾਈਡੈਂਟ ਫਾਊਡੇਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਤੁਰੰਤ ਕੰਮ ਸ਼ੁਰੂ ਕਰਦਿਆਂ ਸਕੂਲ ਨੂੰ ਨਵਾਂ ਰੂਪ ਦਿੱਤਾ। ਧੌਲਾ ਸਕੂਲ ਦੇ ਪ੍ਰਿਸੀਪਲ ਸ੍ਰੀ ਵਰਿੰਦਰ ਕੁਮਾਰ ਵਲੋਂ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਅਤੇ ਸਤਿਕਾਰਯੋਗ ਮੈਡਮ ਮਧੂ ਗੁਪਤਾ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਟਰਾਈਡੈਂਟ ਫਾਉਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਟਰਾਈਡੈਂਟ ਫਾਊਂਡੇਸ਼ਨ ਅੱਗੇ ਤੋਂ ਵੀ ਸਮਾਜ ਚ ਸੁਚੱਜਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੀ ਯੋਗ ਮਦਦ ਕਰਦੀ ਰਹੇਗੀ ।