ਰਘਵੀਰ ਹੈਪੀ, ਬਰਨਾਲਾ 26 ਸਤੰਬਰ 2024
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ ਗੋਲਡ ਦੋ ਸਿਲਵਰ ਅਤੇ ਚਾਰ ਬਰਾਉਂਜ ਮੈਡਲ ਜਿੱਤੇ। ਇਹ ਮੁਕਾਬਲੇ ਬਾਬਾ ਕਾਲਾ ਮਹਿਲ ਸਟੇਡੀਅਮ ਬਰਨਾਲਾ ਵਿੱਖੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਲੜਕਿਆਂ ਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਮਨਤਾਜ ਸਿੰਘ ,ਨਵਰਾਜ ਸਿੰਘ ,ਹਿਤੇਸ਼ ਵਰਮਾ , ਤੇਜਿੰਦਰ ਸਿੰਘ, ਅਤੇ ਭਾਵੇਸ਼ ਨੇ ਭਾਗ ਲਿਆ। 200 ਮੀਟਰ ਰੇਸ ਵਿੱਚ ਨਵਰਾਜ ਸਿੰਘ ਅਤੇ 600 ਮੀਟਰ ਰੇਸ ਵਿੱਚ ਹਿਤੇਸ਼ ਵਰਮਾ ਨੇ ਗੋਲਡ ਮੈਡਲ ਜਿੱਤੇ। ਲੜਕਿਆਂ ਦੀ ਰਿਲੇਅਰ ਇਸ ਵਿੱਚ ਨਵਰਾਜ ਸਿੰਘ ਮਨਤਾਜ ਸਿੰਘ ਤਜਿੰਦਰ ਸਿੰਘ ਅਤੇ ਭਾਵੀਸ਼ ਨੇ ਸਿਲਵਰ ਮੈਡਲ ਜਿੱਤਿਆ। ਲੜਕਿਆਂ ਦੀ 100 ਮੀਟਰ ਰੇਸ ਵਿੱਚ ਮਨਤਾਜ ਸਿੰਘ ਨੇ ਬਰਾਉਨਸ ਮੈਡਲ ਜਿੱਤਿਆ। ਲੜਕੀਆਂ ਦੇ ਮੁਕਾਬਲੇ ਵਿੱਚ 200 ਮੀਟਰ ਰੇਸ ਵਿੱਚ ਰੀਆ ਨੇ ਬਰਾਉਨਸ ਮੈਡਲ 400 ਮੀਟਰ ਵਿੱਚ ਇਸ਼ੀਤਾ ਨੇ ਬਰਾਉਨ ਮੈਡਲ 600 ਮੀਟਰ ਵਿੱਚ ਅਰਸ਼ਦੀਪ ਕੌਰ ਨੇ ਬਰੋਂਜ ਮੈਡਲ ਜਿੱਤੇ। ਲੜਕੀਆਂ ਦੀ ਰਿਲੇਅ ਟੀਮ ਵਿੱਚ ਦਮਨਪ੍ਰੀਤ ਕੌਰ, ਬਨਵੀਰ ਕੌਰ, ਅਰਸ਼ਦੀਪ ਕੌਰ, ਅਤੇ ਮਨਸੀਰਤ ਕੌਰ ਨੇ ਸਿਲਵਰ ਮੈਡਲ ਜਿੱਤਿਆ।
ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ ਜੀ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਅਤੇ ਸਕੂਲ ਦੇ ਕੋਚ ਸੁਖਦੇਵ ਸਿੰਘ , ਸਕੂਲ ਡੀ ਪੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ। ਸਕੂਲ ਦੇ ਡਰੈਕਟਰ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਜੇਤੂ ਰਹੇ ਵਿਦਿਆਰਥੀਆਂ ਵਧਾਈ ਦਿੱਤੀ ਅਤੇ ਕਿਹਾ ਕਿ ਐਥਲੇਟਿਕਸ ਚੈਂਪੀਅਸ਼ਿਨਪ 2024 ਵਿੱਚ ਮੈਡਲ ਜਿੱਤ ਕੇ ਟੰਡਨ ਇੰਟਰਨੈਸ਼ਨਲ ਸਕੂਲ ਦਾ ਨਾਮ ਰੋਸ਼ਨ ਕੀਤਾ ।
ਸਿੰਗਲਾ ਜੀ ਨੇ ਕਿਹਾ ਕਿ ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ ਇਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਨੇ ਪੜ੍ਹਾਈ ਦੇ ਨਾਲ- ਨਾਲ ਖੇਡਾਂ ਉਪਰ ਵੀ ਪੂਰਾ ਜ਼ੋਰ ਦੇ ਰਿਹਾ ਹੈ। ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ । ਇਸ ਕਰਕੇ ਅਸੀ ਸਕੂਲ ਵਿਚ ਵੱਖ -ਵੱਖ ਖੇਡਾਂ ਬੱਚਿਆਂ ਨੂੰ ਦੇ ਰਹੇ ਹਾਂ ਨਾਲ ਹੀ ਤਜਰਵੇ ਕਾਰ ਕੋਚ ਵੀ ਦੇ ਰਹੇ ਹਾਂ। ਜੋ ਵਿਦਿਆਰਥੀਆਂ ਨੂੰ ਸਵੇਰੇ – ਸ਼ਾਮ ਕੜੀ ਮਿਹਨਤ ਕਰਵਾਉਂਦੇ ਹਨ। ਜਿਸ ਨਾਲ ਵਿਦਿਆਰਥੀਆਂ ਨੂੰ ਹੋਰ ਨਿਖਾਰ ਮਿਲੇ। ਇਸ ਜਿੱਤ ਲਈ ਸਕੂਲ ਦੇ ਕੋਚ ਨੂੰ ਵੀ ਵਧਾਈ ਦਿਤੀ ਤੇ ਕਿਹਾ ਕਿ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰਨ ਅਤੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ ਅਤੇ ਸਕੂਲ ਦਾ ਨਾਲ ਸੁਨਹਿਰੇ ਅੱਖਰਾਂ ਵਿਚ ਲਿਖਾਉਣ।