ਗੁਰਸ਼ਰਨ ਭਾਅ ਜੀ ਭਲਕੇ ਹੋਵੇਗਾ ਯਾਦਗਾਰੀ ਸਮਾਗਮ
ਰਘਵੀਰ ਹੈਪੀ, ਬਰਨਾਲਾ 26 ਸਤੰਬਰ 2024
ਇਨਕਲਾਬੀ ਰੰਗ ਮੰਚ ਦੇ ਪਿਤਾਮਾ ਸ਼੍ਰੋਮਣੀ ਨਾਟਕਕਾਰ ਅਤੇ ਬਹੁ- ਪੱਖੀ ਸਖਸ਼ੀਅਤ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਇਨਕਲਾਬੀ ਰੰਗ ਮੰਚ ਦਿਹਾੜਾ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਜੋਸ਼- ਖ਼ਰੋਸ਼ ਨਾਲ਼ ਮਨਾਉਣ ਲਈ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਅੱਜ ਸਾਰੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਸਮਾਗਮ ਵਿੱਚ ਡਾ. ਨਵਸ਼ਰਨ ‘ਰੰਗ ਮੰਚ ਦਾ ਸਫ਼ਰ ਅਤੇ ਚੁਣੌਤੀਆਂ’ ਵਿਸੇ ਉਪਰ ਵਿਚਾਰ ਸਾਂਝੇ ਕਰਨਗੇ। ਮੀਡੀਆ ਨੂੰ ਇਹ ਜਾਣਕਾਰੀ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦਿੱਤੀੇ। ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਗੀਤ ਸੰਗੀਤ ਪੇਸ਼ ਕਰੇਗਾ। ਕਵੀ ਰਾਮ ਸਰੂਪ ਸ਼ਰਮਾ, ਜਗੀਰ ਜਜ਼ੀਰਾ ਕਾਵਿ ਰੰਗ ਪੇਸ਼ ਕਰਨਗੇ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਮੰਚ ਰੰਗ ਮੰਚ ਅੰਮ੍ਰਿਤਸਰ ਨਾਟਕ ਪੇਸ਼ ਕਰੇਗਾ, ‘ਜਿਸ ਲਾਹੌਰ ਨਹੀਂ ਵੇਖਿਆ,ਉਹ ਜੰਮਿਆਂ ਹੀ ਨਹੀਂ ‘ਸਮਾਗਮ ਨੂੰ ਹਰ ਪੱਖੋਂ ਸਫ਼ਲ ਕਰਨ ਲਈ ਪਲਸ ਮੰਚ ਵੱਲੋਂ ਸਹਿਯੋਗ ਲਈ ਕੀਤੀ ਅਪੀਲ ਨੂੰ ਲੋਕ-ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵਾਂ ਹੁੰਗਾਰਾ ਭਰਿਆ ਹੈ।