ਜਿਨ੍ਹਾਂ ਲਾਹਿਆ, ਅੱਜ ਉਹੀ ਆਪਣੇ ਹੱਥੀਂ ਪ੍ਰਧਾਨ ਨੂੰ ਕੁਰਸੀ ਤੇ ਬਿਠਾਉਣਗੇ…

Advertisement
Spread information

ਸਸਪੈਂਸ ਹੋ ਗਿਆ ਖਤਮ,ਮੁੱਖ ਮੰਤਰੀ ਭਗਵੰਤ ਮਾਨ ਨੇ ਰਾਮਣਵਾਸੀਆ ਨੂੰ ਫੜਾਇਆ ਝਾੜੂ..

ਹਰਿੰਦਰ ਨਿੱਕਾ, ਬਰਨਾਲਾ 20 ਸਤੰਬਰ 2024

       ਇਹ ਸੰਜੋਗ  ਨਹੀਂ ਬਲਕਿ ਇੱਕ ਪ੍ਰਯੋਗ ਹੈ,ਜਿਹੜਾ ਬਰਨਾਲਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਤੋਂ ਪਹਿਲਾਂ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਅੱਜ  ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਕੇ ਕੀਤਾ ਗਿਆ ਹੈ। ਜਦੋਂ ਅਜਿਹੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਆਈਆਂ ਤਾਂ ਲੋਕਾਂ ਦੇ ਮੂੰਹੋ, ਸੁਤੇ ਸਿੱਧ ਹੀ ਇਹ ਗੱਲ ਨਿੱਕਲ ਆਈ ਕਿ ਅੱਜ ਉਹੀ ਹੱਥ, ਪ੍ਰਧਾਨ ਰਾਮਣਵਾਸੀਆ ਨੂੰ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਦੀ ਕੁਰਸੀ ਤੇ ਬਿਠਾਉਣਗੇ,ਜਿੰਨ੍ਹਾਂ ਨੇ ਸਰਕਾਰੀ ਤਾਕਤ ਦੇ ਜ਼ੋਰ ਨਾਲ, ਪੂਰਨ ਬਹੁਮਤ ਹੋਣ ਦੇ ਬਾਵਜੂਦ, ਰਾਮਣਵਾਸੀਆ ਨੂੰ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਕੁਰਸੀ ਤੋਂ ਲਾਹਿਆ ਸੀ। ਵਰਣਨਯੋਗ ਹੈ ਕਿ ਪ੍ਰਧਾਨ ਦੇ ਆਪ ਵਿੱਚ ਸ਼ਾਮਿਲ ਹੋਣ ਦੀ ਖਬਰ, ਸੂਤਰਾਂ ਦੇ ਹਵਾਲੇ ਨਾਲ ਸਭ ਤੋਂ ਪਹਿਲਾਂ ਟੂਡੇ ਨਿਊਜ਼ ਨੇ ਹੀ ਬ੍ਰੇਕ ਕੀਤੀ ਸੀ, ਜੋ ਦੇਰ ਸ਼ਾਮ ਸੱਚ ਸਾਬਿਤ ਹੋ ਗਈ।                                                 ਸੱਤਾਧਾਰੀਆਂ ਨੇ ਪ੍ਰਧਾਨ ਨੂੰ ਅਹੁਦਿਉਂ ਲਾਹਿਆ ਹੀ ਨਹੀਂ ਸੀ, ਉਲਟ ਜਲਦਬਾਜੀ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਰੁਪਿੰਦਰ ਸਿੰਘ ਸ਼ੀਤਲ @ ਬੰਟੀ ਨੂੰ ਪ੍ਰਧਾਨ ਵੀ ਚੁਣ ਲਿਆ ਸੀ। ਪਰੰਤੂ ਪ੍ਰਧਾਨ ਰਾਮਣਵਾਸੀਆ ਨੇ ਲੰਬੀ ਕਾਨੂੰਨੀ ਲੜਾਈ ਲੜ ਕੇ,ਹਾਈਕੋਰਟ ‘ਚੋਂ ਹੁਕਮ ਲੈ ਕੇ, ਇਹ ਕੁਰਸੀ ਹਾਸਿਲ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਸੀ। ਪ੍ਰਧਾਨ ਦੇ ਪੱਖ ਵਿੱਚ ਫੈਸਲਾ ਆਉਣ ਤੋਂ ਬਾਅਦ ਕਿਤੇ ਖੁਸ਼ੀ, ਕਿਤੇ ਗਮ ਵਾਲੀ ਹਾਲਤ ਬਣੀ ਸੀ, ਯਾਨੀ ਕਾਂਗਰਸੀਆਂ ਦੇ ਚਿਹਰੇ ਤੇ ਖੁਸ਼ੀ,ਜਦੋਂਕਿ ਅਦਾਲਤ ਵਿੱਚੋਂ ਮੂੰਹੀ ਦੀ ਖਾਣ ਤੋਂ ਬਾਅਦ, ਆਪ ਸਮਰਥੱਕਾਂ ਦੀ ਕਾਫੀ ਕਿਰਕਿਰੀ ਹੋਈ ਸੀ, ਬਿਲਕੁਲ ਇਸ ਦੇ ਉਲਟ, ਅੱਜ ਕਾਂਗਰਸੀ ਪ੍ਰਧਾਨ ਰਾਮਣਵਾਸੀਆਂ ਦੇ ਪਾਲਾ ਬਦਲਣ ਨਾਲ, ਆਪ ਦੇ ਸਮਰਥੱਕ ਖੁਸ਼ੀ ਹਨ ਕਿ ਉਨਾਂ ਦਾ ਨਗਰ ਕੌਂਸਲ ਤੇ ਕਬਜਾ ਕਰਨ ਦਾ ਸੁਪਨਾ ਸਾਕਾਰ ਹੋ ਗਿਆ, ਜਦੋਂਕਿ ਚਾਰ ਦਿਨ ਪਹਿਲਾਂ,ਖੁਸ਼ੀ ਵਜੋਂ ਲੱਡੂ ਵੰਡਣ ਵਾਲੇ,ਕਾਂਗਰਸੀ ਨਿੰਮੋਝਣੇ ਹੋਏ ਫਿਰਦੇ ਹਨ।                                                  ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਫੋਟੋਆਂ ਵਿੱਚ ਹਾਈਕੋਰਟ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਧਿਰ, ਦੇ ਆਗੂ ਰੁਪਿੰਦਰ ਬੰਟੀ ਅਤੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ, ਇਸ਼ਵਿੰਦਰ ਜੰਡੂ, ਓਐਸਡੀ ਹਸਨਪ੍ਰੀਤ ਭਾਰਦਵਾਜ ਵੀ ਜੇਤੂ ਅੰਦਾਜ਼ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਪਤਾ ਲੱਗਿਆ ਹੈ ਕਿ ਪ੍ਰਧਾਨ ਰਾਮਣਵਾਸੀਆ ਨੂੰ ਅੱਜ ਹੀ ਦੇਰ ਸ਼ਾਮ, ਨਗਰ ਕੌਂਸਲ ਦਫਤਰ ਵਿੱਚ ਪ੍ਰਧਾਨ ਦੀ ਕੁਰਸੀ ਤੇ ਬਿਠਾਇਆ ਜਾਵੇਗਾ, ਇਸ ਮੌਕੇ ਰੁਪਿੰਦਰ ਬੰਟੀ ਤੋਂ ਇਲਾਵਾ ਉਕਤ ਸਾਰੇ ਆਗੂਆਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।  

Advertisement

      ਯਾਦ ਰਹੇ ਕਿ ਕਰੀਬ 11 ਕੁ ਮਹੀਨੇ ਪਹਿਲਾ,  ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜ਼ੋਏ ਸ਼ਰਮਾ ਨੇ, ਪ੍ਰਧਾਨ ਨੂੰ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਅਹੁਦੇ ਤੋਂ ਲਾਹ ਦਿੱਤਾ ਸੀ। ਆਖਿਰ ਮਾਨਯੋਗ ਹਾਈਕੋਰਟ ਨੇ 16 ਸਤੰਬਰ ਨੂੰ ਪ੍ਰਧਾਨ ਰਾਮਣਵਾਸੀਆ ਨੂੰ ਪ੍ਰਧਾਨ ਬਹਾਲ ਕਰ ਦਿੱਤਾ ਸੀ। ਖਬਰ ਲਿਖੇ ਜਾਣ ਤੋਂ ਕੁੱਝ ਸਮੇਂ ਬਾਅਦ ਹਾਈਕੋਰਟ ਵਿੱਚ ਫਜੀਹਤ ਕਰਵਾਉਣ ਵਾਲੀ ਧਿਰ,ਦੇ ਆਗੂ ਅੱਜ ਹੀ ਜੇਤੂ ਚਿੰਨ੍ਹ ਬਣਾਉਂਦੇ ਨਜ਼ਰ ਆਉਣਗੇ। 

Advertisement
Advertisement
Advertisement
Advertisement
Advertisement
error: Content is protected !!