ਰਘਵੀਰ ਹੈਪੀ, ਬਰਨਾਲਾ 19 ਸਤੰਬਰ 2024
ਪੰਜਾਬੀ ਯੂਨਵਰਸਿਟੀ ਪਟਿਆਲਾ ਵੱਲੋਂ ਕਰਵਾਏ ਜਾ ਰਹੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ‘ਖੇਤਰੀ ਯੁਵਕ ਮੇਲਾ ‘ ਦੀਆਂ ਤਿਆਰੀਆਂ ਹਿੱਤ ਐੱਸ ਐੱਸ ਡੀ ਕਾਲਜ ਬਰਨਾਲਾ ਵਿਖੇ ਮੀਟਿੰਗ ਹੋਈ। ਐਸ.ਡੀ ਸਭਾ ਰਜਿ ਬਰਨਾਲਾ ਦੇ ਸਰਪ੍ਰਸਤ ਸ਼੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ (ਸੀਨੀਅਰ ਐਡਵੋਕੇਟ) ਅਤੇ ਜਨਰਲ ਸਕੱਤਰ ਸ਼੍ਰੀ ਸ਼ਿਵ ਸਿੰਗਲਾ ਨੇ ਜੀ ਆਇਆਂ ਕਿਹਾ ਤੇ ਦੱਸਿਆ ਕਿ ਯੁਵਕ ਮੇਲਾ 17,18,19 ਅਕਤੂਬਰ ਐੱਸ.ਐੱਸ.ਡੀ ਕਾਲਜ ਵਿਖੇ ਕਰਵਾਇਆ ਜਾ ਰਿਹਾ। ਜਿਸ ਵਿਚ ਹੁੰਮ-ਹੁਮਾ ਕਿ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਮੈਂਬਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ।ਇਸ ਮੇਲੇ ਸਬੰਧੀ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਵਰਿੰਦਰ ਕੌਸ਼ਿਕ ਵੱਲੋਂ ਸਬੰਧਿਤ ਸਮੂਹ ਕਾਲਜਾਂ ਦੇ ਪ੍ਰਿੰਸੀਪਲ ਤੇ ਯੂਥ ਕੋਆਰਡੀਨੇਟਰਾਂ ਨਾਲ ਪਹਿਲੀ ਮੀਟਿੰਗ ਕੀਤੀ ਗਈ।
ਇਸ ਮੌਕੇ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਅਤੇ ਯੂਥ ਕੋਆਰਡੀਨੇਟਰ ਨੇ ਆਪਣੇ-ਆਪਣੇ ਸੁਝਾਅ ਦਿੱਤੇ। ਡਾ. ਡੈਨੀ ਸ਼ਰਮਾ ਅਤੇ ਪ੍ਰੋ ਸ਼ਮਸ਼ੇਰ ਯੂਨੀਵਰਸਿਟੀ ਵਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਨੇ ਯੁਵਕ ਮੇਲੇ ਸੰਬੰਧੀ ਵਿਚਾਰ ਪੇਸ਼ ਕੀਤੇ ਅਖੀਰ ਵਿਚ ਪ੍ਰਿੰਸੀਪਲ ਡਾ.ਰਾਕੇਸ਼ ਜਿੰਦਲ ਦੁਆਰਾ ਆਏ ਯੂਨੀਵਰਸਿਟੀ ਨੁਮਾਇੰਦਿਆ ਨੂੰ ਧੰਨਵਾਦੀ ਸ਼ਬਦ ਕਹੇ ਗਏ ।ਸਟੇਜ ਸੰਚਾਲਨ ਦੀ ਭੂਮਿਕਾ ਕਾਦੰਬਰੀ ਗਾਸੋ ਅਤੇ ਗੁਰਪਿਆਰ ਸਿੰਘ ਨੇ ਬਾਖੂਬੀ ਨਿਭਾਈ।ਇਸ ਮੌਕੇ ਕਾਲਜ ਦੇ ਯੂਥ ਕੋਆਰਡੀਨੇਟਰ ਪ੍ਰੋ ਭਾਰਤ ਭੂਸ਼ਣ,ਐੱਲ.ਬੀ.ਐੱਸ ਕਾਲਜ ਪ੍ਰਿੰਸੀਪਲ ਡਾ. ਨੀਲਮ ਸ਼ਰਮਾ, ਐੱਸ ਡੀ ਕਾਲਜ ਪ੍ਰਿੰਸੀਪਲ ਡਾ. ਰਮਾਂ ਸ਼ਰਮਾ, ਯੂਨੀਵਰਸਿਟੀ ਕਾਲਜ ਦੇ ਪ੍ਰਿੰਸੀਪਲ ਪ੍ਰੋ ਹਰਕੰਵਲਜੀਤ ਸਿੰਘ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਿੰਸੀਪਲ ਡਾ ਸਰਬਜੀਤ ਕੁਲਾਰ,ਡਾ. ਗਗਨਦੀਪ ਕੌਰ, ਡਾ ਹਰਪ੍ਰੀਤ ਰੂਬੀ, ਪ੍ਰੋ ਅਰਚਣਾ ਸ਼ਰਮਾ,ਡਾ ਸੀਮਾ ਸ਼ਰਮਾ ਤੇ ਡਾ. ਸੁਖਜਿੰਦਰ ਸਿੰਘ, ਡਾ ਬਿਕਰਮਜੀਤ ਪੁਰਬਾ,ਜੀ.ਜੀ.ਐੱਸ ਕਾਲਜ ਤੋਂ ਐਸ ਪੀ ਸਿੰਘ ਆਦਿ ਹਾਜ਼ਰ ਸਨ