ਟੰਡਨ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਰਾਈਫ਼ਲ ਸੂਟਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ

Advertisement
Spread information

ਸੁਖਜੀਤ ਕੌਰ ਨੇ ਰਾਜਸਥਾਨ ਰਾਈਫ਼ਲ ਸੂਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ

ਰਘਵੀਰ ਹੈਪੀ, ਬਰਨਾਲਾ 19 ਸਤੰਬਰ 2024
        ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਨੇ ਰਾਜਸਥਾਨ ਦੇ ਅਜਮੇਰ ਵਿਖੇ ਹੋਈ ਰਾਈਫ਼ਲ ਸੂਟਿੰਗ ਚੈਂਪੀਅਨਸ਼ਿਪ ਵਿੱਚ ਗੋਲ੍ਡ ਮੈਡਲ ਜਿੱਤਿਆ। ਇਹ ਚੈਂਪੀਅਨਸ਼ਿਪ ਰਾਜਸਥਾਨ ਦੇ ਅਜਮੇਰ ਵਿੱਚ ਆਯੋਜਿਤ ਦਸਵੀਂ ਸਮਰਾਟ ਪ੍ਰਿਥਵੀਰਾਜ ਚੌਹਾਨ ਸ਼ੂਟਿੰਗ ਚੈਂਪੀਅਨਸ਼ਿਪ ਸਿਤੰਬਰ 2024 ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਵੱਖ ਵੱਖ ਸਟੇਟਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਪ੍ਰਤੀਯੋਗਤਾ ਦੇ ਵਿੱਚ ਬਰਨਾਲਾ ਜਿਲ੍ਹੇ ਦੇ ਟੰਡਨ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਸੁਖਜੀਤ ਕੌਰ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤਿਆ। ਸੁਖਜੀਤ ਕੌਰ ਨੇ ਇਹ ਮੈਡਲ ਪੀਪ ਸਾਈਟ ਵਿੱਚ ਜਿੱਤਿਆ । ਸੁਖਜੀਤ ਕੌਰ ਨੇ ਇਸ ਤੋਂ ਪਹਿਲਾਂ 68ਵੀਆਂ ਸਕੂਲ ਖੇਡਾਂ ਵਿੱਚ ਵੀ ਮੈਡਲ ਜਿੱਤਿਆ ਸੀੇ।                                         
    ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ ਜੀ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਵਿਦਿਆਰਥਣ ਨੂੰ ਜਿੱਤਣ ਤੇ ਬਧਾਈ ਦਿਤੀ ਅਤੇ ਸਕੂਲ ਦੇ ਰਾਈਫਲ ਸ਼ੂਟਿੰਗ ਕੋਚ ਰਾਹੁਲ ਗਰਗ ਅਤੇ ਦੀਪਿਕਾ ਗਰਗ ਨੂੰ ਵੀ ਵਧਾਈ ਦਿਤੀ। ਟੰਡਨ ਸਕੂਲ ਦੇ ਡਾਇਰੈਕਟਰ ਸ਼੍ਰੀ ਸ਼ਿਵ ਸਿੰਗਲਾ  ਨੇ ਬੱਚਿਆਂ ਨੂੰ ਇਸ ਚੈਂਪੀਅਨਸ਼ਿਪ ਵਿੱਚ ਬੇਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
        ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ -ਨਾਲ ਖੇਡਾਂ ਬਹੁਤ ਜਰੂਰੀ ਹਨ। ਖੇਡਾਂ, ਵਿਦਿਆਰਥੀਆਂ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ । ਅੱਜ ਲੋੜ ਹੈ ਕਿ ਵਿਦਿਆਰਥੀ ਕੋਈ ਨਾ ਕੋਈ ਇਕ ਖੇਡ ਵਿੱਚ ਭਾਗ ਜਰੂਰ ਲੈਣ , ਕਿਓਂਕਿ ਅੱਜ ਬਹੁਤ ਸਾਰੇ ਵਿਦਿਆਰਥੀ ਆਪਣਾ ਸਮਾਂ ਮੋਬਾਈਲ ਫੋਨ ਉਪਰ ਗਵਾਉਂਦੇ ਹਨ। ਜੇ ਵਿਦਿਆਰਥੀ ਖੇਡਾਂ ਵਿੱਚ ਭਾਗ ਲੈਂਦੇ ਹਨ ਤਾਂ ਭਵਿੱਖ ਵਿੱਚ ਇਕ ਕਾਮਯਾਬ ਇਨਸਾਨ ਵੀ ਬਣ ਸਕਦੇ ਹਨ। ਸ੍ਰੀ ਸਿੰਗਲਾ ਨੇ ਅੰਤ ਵਿੱਚ ਬੱਚਿਆਂ ਨੂੰ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਆਪਣਾ ਪੂਰਾ ਜ਼ੋਰ ਲਗਾਉਣ ਅਤੇ ਚੰਗੀ ਜਿੱਤ ਹਾਸਿਲ ਕਰਕੇ ਆਪਣੇ ਮਾਤਾ ਪਿਤਾ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰਨ।

Advertisement
Advertisement
Advertisement
Advertisement
Advertisement
error: Content is protected !!