ਟ੍ਰਾਈਡੈਂਟ ਲਿਮਿਟਡ ਨੇ ਵਿਤੀ ਸਾਲ ਦੀ ਪਹਿਲੀ ਤਿਮਾਹੀ ‘ਚ ਕੀਤੀ 1749.6 ਕਰੋੜ ਰੁਪਏ ਦੀ ਕੁੱਲ ਆਮਦਨ

Advertisement
Spread information

ਕ੍ਰਮਵਾਰ ਤਿਮਾਹੀ ਵਿੱਚ 2.94% ਅਤੇ ਬੀਤੇ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ ਵਿੱਚ 18.36% ਦਾ ਵਾਧਾ ਦਰਜ ਕੀਤਾ

ਅਨੁਭਵ ਦੂਬੇ, ਚੰਡੀਗੜ੍ਹ 26 ਜੁਲਾਈ 2024  
       ਟ੍ਰਾਈਡੈਂਟ ਲਿਮਿਟੇਡ ਇੰਟੀਗ੍ਰੇਟ ਟੈਕਸਟਾਈਲ (ਯਾਰਨ ਬਾਥ ਅਤੇ ਬੈੱਡ ਲਿਨਨ) ਦੀ ਸੱਭ ਤੋਂ ਵੱਡੀ ਨਿਰਮਾਤਾ ਅਤੇ ਪੇਪਰ (ਵਹੀਟ ਸਟ੍ਰਾ-ਬੈਸਟ) ਅਤੇ ਕੈਮੀਕਲ ਨਿਰਮਾਤਾ ਨੇ ਜੂਨ ਵਿੱਚ ਖਤਮ ਪਹਿਲੀ ਤਿਮਾਹੀ  ਦੇ ਲਈ ਵਿੱਤੀ ਨਤੀਜ਼ਿਆਂ ਦਾ ਐਲਾਨ ਕੀਤਾ ਹੈ। ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਵਿੱਚ ਕੰਪਨੀ ਦੀ ਸਟੈਂਡਅਲੋਨ ਕੁੱਲ ਆਮਦਨ 1749.6 ਕਰੋੜ ਰੁਪਏ ਰਹੀ ਜੋ ਬੀਤੇ ਸਾਲ ਦੀ ਸਮਾਨ ਤਿਮਾਹੀ ਦੇ ਮੁਕਾਬਲੇ 18.36% ਅਤੇ ਕ੍ਰਮਵਾਰ ਤਿਮਾਹੀ ਵਿੱਚ 2.94% ਦਾ ਵਾਧਾ ਹੈ। ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਆਮਦਨ ਡੈਪਿ੍ਰਸਿਏਸ਼ਨ ਟੈਕਸ ਅਤੇ ਐਬੀਟੀਡਾ ਤੋਂ ਪਹਿਲਾਂ ਸਟੈਂਡਅਲੋਨ ਆਮਦਨ 238.5 ਕਰੋੜ ਰੁਪਏ ਸੀ ਜਦ ਕਿ ਬੀਤੇ ਸਾਲ 2024 ਦੀ ਚੌਥੀ ਅਤੇ ਕ੍ਰਮਵਾਰ ਤਿਮਾਹੀ ਵਿੱਚ ਇਹ 228.4 ਕਰੋੜ ਰੁਪਏ ਸੀ ਅਤੇ ਇਸ ਵਿੱਚ 4.42% ਦਾ ਵਾਧਾ ਹੈ।
ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਸਟੈਂਡਅਲੋਨ ਸ਼ੁੱਧ ਲਾਭ ਅਤੇ ਕਰ ਤੋਂ ਬਾਅਦ ਲਾਭ (ਪੀ.ਏ.ਟੀ) 73.6 ਕਰੋੜ ਰੁਪਏ ਸੀ ਜਦ ਕਿ ਬੀਤੇ ਸਾਲ 2024 ਦੀ ਚੌਥੀ ਅਤੇ ਕ੍ਰਮਵਾਰ ਤਿਮਾਹੀ ਵਿੱਚ ਇਹ 64.2 ਕਰੋੜ ਰੁਪਏ ਸੀ। ਕੰਪਨੀ ਨੇ ਇਸ ਵਿੱਚ 14.64% ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਈ.ਪੀ.ਐਸ 0.15 ਰੁਪਏ ਰਿਹਾ ਜਦ ਕਿ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿੱਚ ਇਹ 0.13 ਰੁਪਏ ਰਿਹਾ ਸੀ।
        ਵਿੱਤੀ ਨਤੀਜ਼ਿਆਂ ’ਤੇ ਪ੍ਰਤਿਕਿ੍ਰਆ ਦਿੰਦੇ ਹੋਏ ਸ਼੍ਰੀ ਦੀਪਕ ਨੰਦਾ ਮੈਨੇਜਿੰਗ ਡਾਇਰੈਕਟਰ ਟ੍ਰਾਈਡੈਂਟ ਲਿਮਿਟੇਡ ਨੇ ਕਿਹਾ ਕਿ ‘‘ਟ੍ਰਾਈਡੈਂਟ ਸਮੂਹ ਨੇ ਮੁਕਾਬਲਤਨ ਪ੍ਰਤੀਕੂਲ ਗਲੋਬਲ ਆਰਥਿਕ ਸਥਿਤੀਆਂ ਦੇ ਬਾਵਜੂਦ ਕ੍ਰਮਵਾਰ ਤੌਰ ’ਤੇ ਹਾਈ ਮਾਰਜਿਨ ਦੇ ਨਾਲ ਵਿੱਤੀ ਸਾਲ 25 ਦੀ ਪਹਿਲ ਤਿਮਾਹੀ ਵਿੱਚ ਇੱਕ ਵਧੀਆ ਪ੍ਰਦਰਸ਼ਨ ਜਾਰੀ ਰੱਖਿਆ ਹੈ। ਸਾਡੇ ਦੋ ਮੁੱਖ ਬਿਜਨਸ ਵਰਗ-ਯਾਰਨ ਹੋਮ ਟੈਕਸਟਾਈਲਸ ਵੀ ਲਗਾਤਾਰ ਵਾਧਾ ਦਰਜ ਕਰ ਰਹੇ ਹਨ। ਇਸ ਵਿੱਤੀ ਸਾਲ ਵਿੱਚ ਕੱਪੜਾ ਖੇਤਰ ਦੇ ਲਈ ਭਾਰਤ ਸਰਕਾਰ ਦੁਆਰਾ ਬਜਟ ਆਵੰਟਨ ਵਿੱਚ 28% ਦਾ ਵਾਧਾ ਇੱਕ ਮਹੱਤਵਪੂਰਨ ਵਾਧਾ ਹੈ ਅਤੇ ਅਸੀਂ ਇਸ ਰਣਨੀਤਿਕ ਕਦਮ ਦੀ ਪ੍ਰਸ਼ੰਸ਼ਾ ਕਰਦੇ ਹਾਂ ਜੋ ਸਾਡੇ ਇੰਡਸਟ੍ਰੀ ਵਿੱਚ ਅੱਗੇ ਦੇ ਵਾਧੇ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰੇਗਾ।
        ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਕੰਪਨੀ ਦੇ ਯਾਰਨ ਬਿਜ਼ਨਸ ਦੀ ਸਟੈਂਡਅਲੋਨ ਆਮਦਨ 961 ਕਰੋੜ ਰੁਪਏ ਰਹੀ ਜਦਕਿ ਵਿੱਤੀ ਸਾਲ 24 ਦੀ ਚੌਥੀ ਤਿਮਾਹੀ ਵਿੱਚ ਇਹ 902 ਕਰੋੜ ਰੁਪਏ ਸੀ। ਇਸ ਕੈਟੇਗਰੀ ਵਿੱਚ ਕੰਪਨੀ ਦੀ ਆਮਦਨ 6.5% ਤੱਕ ਵਧੀ ਹੈ। ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਬਾਥ ਐਂਡ ਲਿਨਨ ਬਿਜ਼ਨਸ ਦੀ ਸਟੈਂਡਅਲੋਨ ਆਮਦਨ 965 ਕਰੋੜ ਰੁਪਏ ਰਹੀ ਜਦਕਿ ਵਿੱਤੀ ਸਾਲ 24 ਦੀ ਚੌਥੀ ਤਿਮਾਹੀ ਵਿੱਚ ਇਹ 875 ਕਰੋੜ ਰੁਪਏ ਸੀ। ਇਸ ਕੈਟੇਗਰੀ ਵਿੱਚ ਕੰਪਨੀ ਦੀ ਆਮਦਨ 10.3% ਤੱਕ ਵਧੀ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਲਈ ਪੇਪਰ ਐਂਡ ਕੈਮੀਕਲਜ਼ ਬਿਜ਼ਨਸ ਦੀ ਸਟੈਂਡਅਲੋਨ ਆਮਦਨ 248 ਕਰੋੜ ਰੁਪਏ ਰਹੀ।
     ਤਿਮਾਹੀ ਦੇ ਦੌਰਾਨ ਟ੍ਰਾਈਡੈਂਟ ਲਿਮਿਟੇਡ ਨੇ ਸਸਟੇਨੇਬਿਲਟੀ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸ਼ਾਉਂਦੇ ਹੋਏ ਵੈਰੀਫਿਕੇਸ਼ਨ ਦੇ ਲਈ ਆਪਣੇ ਐਸ.ਬੀ.ਟੀ.ਆਈ ਟਾਰਗੇਟ ਤੈਅ ਕੀਤੇ। ਕੰਪਟੀ ਨੇ ਵਿੱਤੀ ਸਾਲ 25 ਦੀ ਪਹਿਲੀ ਤਿਮਾਹੀ ਦੇ ਦੌਰਾਨ 12.53 ਮੈਗਾਵਾਟ ਰੂਫਟਾਪ ਸੋਲਰ ਦੀ ਸਥਾਪਨਾ ਦੇ ਨਾਲ ਆਪਣੇ ਰੈਨਿਊਏਬਲ ਅਤੇ ਕਲੀਨ ਐਨਰਜੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ। ਇਸ ਨਾਲ ਇਸਦੀ ਕੁਲ ਸੋਲਰ ਸਮਰੱਥਾ 40.9 ਮੈਗਾਵਾਟ ਹੋ ਗਈ ਹੈ। ਇਸ ਤੋਂ ਇਲਾਵਾ ਫਿਯੂਲ ਮਿਕਸ ਵਿੱਚ ਬਾਇਓਮਾਸ ਦੀ ਵਰਤੋ ਇਸ ਤਿਮਾਹੀ ਵਿੱਚ 44% ਤੱਕ ਪਹੁੰਚ ਗਈ। ਟ੍ਰਾਈਡੈਂਟ ਲਿਮਿਟੇਡ ਸੰਯੁਕਤ ਰਾਸ਼ਟਰ ਗਲੋਬਲ ਕੰਮਪੈਕਟ (ਯੂ.ਐਨ.ਜੀ.ਸੀ) ਵਿੱਚ ਇੱਕ ਮਾਣਯੋਗ ਸਾਥੀ ਹੈ ਜੋ ਮਨੁੱਖੀ ਅਧਿਕਾਰ ਕਿਰਤ ਦੇ ਮਿਆਰ ਵਾਤਾਵਰਨ ਸੁਰੱਖਿਆ ਅਤੇ ਭਿ੍ਰਸ਼ਟਾਚਾਰ ਵਿਰੋਧੀ ਇਸਦੇ ਦੱਸ ਸਿਧਾਂਤਾਂ ਦਾ ਪਾਲਨ ਕਰਦਾ ਹੈ।
     ਤਕਸ਼ਿਲਾ ਪਹਿਲ ਪੇਂਡੂ ਅਤੇ ਅਰਧ-ਸ਼ਹਿਰੀ ਭਾਰਤ ਤੋਂ 2000 ਪ੍ਰਵੇਸ਼ ਸਤਰ ਦੇ ਕਰਮਚਾਰੀਆਂ ਦੀ ਭਰਤੀ ਅਤੇ ਸਿਖਲਾਈ ਦੇ ਲਈ ਡਿਜ਼ਾਈਨ ਕੀਤੀ ਗਈ ਹੈ ਜੋ  ਰੋਜਗਾਰ ਅਤੇ ਕੌਸ਼ਲ ਵਿਕਾਸ ਦੇ ਲਈ ਟ੍ਰਾਈਡੈਂਟ ਲਿਮਿਟੇਡ ਦੇ ਸਮਰਪਣ ਦਾ ਪ੍ਰਣਾਮ ਹੈ। ਇਸ ਪ੍ਰੋਗਰਾਮ ਦੁਆਰਾ ਕੰਪਨੀ ਦਾ  ਉਦੇਸ਼ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਥਾਨਕ ਭਾਈਚਾਰਿਆਂ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਖਾਸ ਤੌਰ ਤੇ ਔਰਤਾਂ ਲਈ ਨੌਕਰੀ ਲੱਭਣ ਵਾਲਿਆਂ ਨੂੰ ਮਦਦ ਪ੍ਰਦਾਨ ਕਰਨਾ ਹੈ।
Advertisement
Advertisement
Advertisement
Advertisement
Advertisement
error: Content is protected !!