ਬੀਮੇ ਦਾ ਕਲੇਮ ਦੇਣ ਤੋਂ ਇਨਕਾਰੀ ਕੰਪਨੀ ਨੂੰ ਬੀਮਾਂ ਨਾ ਦੇਣਾ ਪਿਆ ਮਹਿੰਗਾ…

Advertisement
Spread information

ਬੀਮਾ ਕੰਪਨੀ ਨੂੰ ਕਲੇਮ ਦੀ ਰਕਮ 82,923/- ਰੁਪਏ ਬੀਮੇ ਦੇ ਸਮੇਤ ਵਿਆਜ਼ ਅਤੇ 20,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ

ਰਘਵੀਰ ਹੈਪੀ, ਬਰਨਾਲਾ 22 ਜੁਲਾਈ 2024
      ਮਾਨਯੋਗ ਉਪਭੋਗਤਾ ਕਮਿਸ਼ਨ ਬਰਨਾਲਾ ਦੇ ਪ੍ਰਧਾਨ ਅਸ਼ੀਸ਼ ਕੁਮਾਰ ਗਰੋਵਰ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਦੇ ਬੈਂਚ ਵੱਲੋਂ ਚੌਲਾਮੰਡਲਮ ਐਮ.ਐਸ. ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਨਰੇਸ਼ ਕੁਮਾਰ ਜਿਸਦੀ ਕਿ ਮੌਤ ਹੋ ਚੁੱਕੀ ਹੈ, ਦੇ ਵਾਰਸਾਨ ਸੁਨੀਤਾ ਰਾਣੀ, ਅਸ਼ੀਸ਼ ਗਰਗ, ਦੀਪਾਕਸ਼ੀ, ਰਜਨੀ ਗਰਗ ਵਾਸੀਆਨ ਬਰਨਾਲਾ ਨੂੰ 82,923/- ਰੁਪਏ ਬੀਮੇ ਦੀ ਰਕਮ ਸਮੇਤ ਵਿਆਜ਼ 7% ਸਾਲਾਨਾ ਅਤੇ 20,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
       ਜ਼ਿਕਰਯੋਗ ਹੈ ਕਿ ਨਰੇਸ਼ ਕੁਮਾਰ ਨੇ ਚੌਲਾਮੰਡਲਮ ਐਮ.ਐਸ. ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਪਾਸੋਂ ਆਪਣਾ ਮੈਡੀਕਲ ਬੀਮਾ ਕਰਵਾਇਆ ਸੀ।  ਨਰੇਸ਼ ਕੁਮਾਰ ਨੂੰ ਮਿਤੀ 25-02-2020 ਨੂੰ ਜਾੜ ਵਿੱਚ ਦਰਦ ਦੀ ਪ੍ਰੋਬਲਮ ਹੋ ਗਈ। ਜਿਸ ਦਾ ਇਲਾਜ਼ ਜੈਨ ਡੈਂਟਲ ਸਰਜੀਕਲ ਸੈਂਟਰ ਚੰਡੀਗੜ੍ਹ ਪਾਸੋਂ ਹੋਇਆ। ਜੋ ਉਸ ਸਮੇਂ ਕਰੋਨਾ ਬਿਮਾਰੀ ਫੈਲ ਰਹੀ ਸੀ । ਜਿਸ ਕਰਕੇ ਡਾਕਟਰ ਸਾਹਿਬ ਵੱਲੋਂ ਨਰੇਸ਼ ਕੁਮਾਰ ਨੂੰ ਐਡਮਿਟ ਨਹੀਂ ਕੀਤਾ ਗਿਆ। ਜਿਸਦੇ ਇਲਾਜ਼ ਦਾ ਖਰਚਾ 36,631/- ਰੁਪਏ ਬੀਮਾ ਕੰਪਨੀ ਵੱਲੋਂ ਐਡਮੀਸ਼ਨ ਰਿਕਾਰਡ ਨਾ ਹੋਣ ਕਰਕੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਰੇਸ਼ ਕੁਮਾਰ ਮਿਤੀ 25-07-2020 ਨੂੰ ਬਿਮਾਰ ਹੋ ਗਿਆ ਜਿਸ ਦਾ ਇਲਾਜ਼ ਏ.ਪੀ. ਹੈਲਥ ਕੇਅਰ ਸੈਂਟਰ ਪਟਿਆਲਾ ਪਾਸੋਂ ਹੋਇਆ। ਜਿਥੋਂ ਮਿਤੀ 31-07-2020 ਨੂੰ ਨਰੇਸ਼ ਕੁਮਾਰ ਠੀਕ ਹੋ ਕੇ ਡਿਸਚਾਰਜ਼ ਹੋਇਆ । ਜਿਸ ਦੇ ਇਲਾਜ਼ ਦੀ ਰਕਮ 46,292/- ਰੁਪਏ ਦਸਤਾਵੇਜ਼ ਦੀ ਘਾਟ ਹੋਣ ਦਾ ਬਹਾਨਾ ਲਗਾ ਕੇ ਬੀਮਾ ਕੰਪਨੀ ਵੱਲੋਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮਿਤੀ 15-08-2020 ਨੂੰ ਨਰੇਸ਼ ਕੁਮਾਰ ਦੀ ਮੌਤ ਹੋ ਗਈ।
       ਇਸ ਤੋਂ ਬਾਅਦ ਨਰੇਸ਼ ਕੁਮਾਰ ਦੇ ਵਾਰਿਸਾਂ ਸੁਨੀਤਾ ਰਾਣੀ ਵਗੈਰਾ ਨੇ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਰਾਹੀਂ ਚੌਲਾਮੰਡਲਮ ਐਮ.ਐਸ. ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਦੇ ਖਿਲਾਫ ਕੇਸ ਦਾਇਰ ਕੀਤੇ ਜੋ ਮਾਨਯੋਗ ਉਪਭੋਗਤਾ ਕਮਿਸ਼ਨ ਨੇ ਧੀਰਜ ਕੁਮਾਰ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਕਰੋਨਾ ਕਾਲ ਦਰਮਿਆਨ ਡਾਕਟਰਾਂ ਵੱਲੋਂ ਹੀ ਮਰੀਜ਼ਾਂ ਨੂੰ ਅਡਮਿਟ ਨਹੀਂ ਕੀਤਾ ਜਾਂਦਾ ਸੀ ਜੋ ਇੰਸ਼ੋਰੈਂਸ ਕੰਪਨੀ ਵੱਲੋਂ ਗਲਤ ਦਸਤਾਵੇਜ਼ ਦੇ ਆਧਾਰ ਤੇ ਕਲੇਮ ਦੇਣ ਤੋਂ ਇਨਕਾਰ ਕੀਤਾ ਗਿਆ ਹੈ, ਚੌਲਾਮੰਡਲਮ ਐਮ.ਐਸ. ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਨੂੰ ਉਕਤ ਰਕਮ 36,631/- ਰੁਪਏ + 46292/- ਰੁਪਏ ਕੁੱਲ 82,923/- ਰੁਪਏ ਸਮੇਤ ਵਿਆਜ 7% ਅਤੇ 20,000/- ਰੁਪਏ ਹਰਜ਼ਾਨਾ ਅਦਾ ਕਰਨ ਦਾ ਹੁਕਮ ਸਾਦਰ ਫਰਮਾਇਆ ਗਿਆ।
Advertisement
Advertisement
Advertisement
Advertisement
Advertisement
error: Content is protected !!