ਅਸ਼ੋਕ ਵਰਮਾ, ਬਠਿੰਡਾ 11 ਜੁਲਾਈ 2024
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 163 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਗਤੀ ਦਿੰਦਿਆਂ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੀ ਸਾਧ ਸੰਗਤ ਨੇ ਸਹਾਇਤਾ ਵਜੋਂ ਆਪਣੇ ਇਲਾਕੇ ਦੇ ਇੱਕ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਲੁੜੀਂਦਾ ਸਮਾਨ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਪ੍ਰੇਮੀ ਸੇਵਕ ਜਗਜੀਤ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਪ੍ਰਵੀਨ ਇੰਸਾਂ ਨੇ ਦੱਸਿਆ ਕਿ ਪ੍ਰਤਾਪ ਨਗਰ ਗਲੀ ਨੰ.27 ’ਚ ਰਹਿਣ ਵਾਲੀ ਮਾਤਾ ਰਾਜ ਰਾਣੀ ਪਤਨੀ ਸਵ. ਕ੍ਰਿਪਾਲ ਸਿੰਘ ਦੀ ਦੋਹਤੀ ਵਾਸੀ ਗੋਪਾਲ ਨਗਰ, ਗਲੀ ਨੰ.8/3 ਦੀ ਸ਼ਾਦੀ ਰੱਖੀ ਹੋਈ ਸੀ ਤਾਂ ਸਾਧ ਸੰਗਤ ਨੇ ਉਸ ਦੇ ਵਿਆਹ ਮੌਕੇ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਇਨਸਾਨੀ ਫਰਜ਼ ਨਿਭਾਇਆ ਹੈ। ਉਨ੍ਹਾਂ ਦੱਸਿਆ ਕਿ ਰਾਜ ਰਾਣੀ ਦੀ ਲੜਕੀ ਦੇ ਪਰਿਵਾਰ ਵਿਚ 3 ਲੜਕੀਆਂ ਅਤੇ ਇੱਕ ਲੜਕਾ ਹੈ।
ਪ੍ਰੀਵਾਰ ਦੀ ਮੰਦੀ ਆਰਥਿਕਤਾ ਕਾਰਨ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰਦੀ ਹੈ। ਉਸ ਦੀ ਦੂਜੀ ਲੜਕੀ ਜੋ ਕਿ ਵਿਆਹੁਣਯੋਗ ਸੀ ਦਾ ਵਿਆਹ ਕਰਨ ਵਿਚ ਅਸਮਰੱਥ ਸੀ। ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਉਨ੍ਹਾਂ ਦੇ ਏਰੀਆ ਦੀ ਸਾਧ-ਸੰਗਤ ਨੇ ਜਰੂਰਤ ਦਾ ਸਾਮਾਨ ਦੇਣ ਦਾ ਫੈਸਲਾ ਲਿਆ ਸੀ ਜਿਸ ਤੇ ਹੁਣ ਫੁੱਲ ਚੜ੍ਹਾਏ ਹਨ। ਡੇਰਾ ਸਿਰਸਾ ਦੇ ਸੇਵਾਦਾਰਾਂ ਵੱਲੋਂ ਕੀਤੀ ਗਈ ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। ਇਸ ਮੌਕੇ ਪ੍ਰੇਮੀ ਸੰਮਤੀ ਸੇਵਾਦਾਰ 15 ਮੈਂਬਰ ਜੋਗਿੰਦਰ ਇੰਸਾਂ, ਦਿਆਲ ਇੰਸਾਂ, ਸੁਨੀਲ ਇੰਸਾਂ, ਸੁੰਦਰ ਇੰਸਾਂ, ਤਾਰਾ ਸਿੰਘ ਇੰਸਾਂ, 15 ਮੈਂਬਰ ਭੈਣਾਂ ਸ਼ਕੁੰਤਲਾ ਇੰਸਾਂ, ਉਰਮਿਲਾ ਇੰਸਾਂ, ਪ੍ਰੇਮ ਇੰਸਾਂ ਅਤੇ ਊਸ਼ਾ ਇੰਸਾਂ ਹਾਜਰ ਸਨ।