ਨੈਸ਼ਨਲ ਕਰਾਟੇ ਚੈਂਪੀਅਸ਼ਿਨਪ ਵਿੱਚ ਮੈਡਲ ਜਿੱਤ ਕੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਕੀਤਾ ਰੋਸ਼ਨ
ਰਘਵੀਰ ਹੈਪੀ, ਬਰਨਾਲਾ 16 ਜੂਨ 2024
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਖੇ 8 ਜੂਨ ਤੋਂ 10 ਜੂਨ ਤੱਕ ਹੋਈ ਨੈਸ਼ਨਲ ਕਰਾਟੇ ਚੈਂਪੀਅਸ਼ਿਨਪ 2024 ਵਿੱਚ ਭਾਗ ਲੈ ਕੇ 7 ਮੈਡਲ ਜਿੱਤ ਕੇ,ਵਿਦਿਅਕ ਸੰਸਥਾ ਅਤੇ ਇਲਾਕੇ ਦਾ ਮਾਣ ਵਧਾਇਆ । ਚੈਂਪੀਅਸ਼ਿਨਪ 2024 ਵਿੱਚ ਵੱਖ ਵੱਖ ਸਟੇਟਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਕਰਾਟੇ ਚੈਂਪੀਅਸ਼ਿਨਪ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਕੇ ਸੱਤ ਮੈਡਲ ਜਿੱਤੇ। ਪਵਨੀਤ ਸ਼ਰਮਾ ਨੇ ਗੋਲਡ ਮੈਡਲ, ਸਮਰਪ੍ਰੀਤ ਸਿੰਘ, ਅਮਨਜੋਤ ਕੌਰ, ਗੁਰਨੂਰ ਕੌਰ ਨੇ ਸਿਲਵਰ ਮੈਡਲ ਅਤੇ ਜਸਨੂਰ ਸਿੰਘ, ਗੁਰਲੀਨ ਕੌਰ , ਹਰਜੋਤ ਸਿੰਘ ਨੇ ਬਰੋਨਜ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਟੰਡਨ ਸਕੂਲ ਦੇ ਪ੍ਰਿੰਸੀਪਲ ਵੀ ਕੇ ਸ਼ਰਮਾ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਜੇਤੂ ਬੱਚਿਆਂ ਨੂੰ ਤੇ ਸਕੂਲ ਦੇ ਕਰਾਟੇ ਕੋਚ ਜਗਸੀਰ ਵਰਮਾ ਨੂੰ ਵਧਾਈ ਦਿੱਤੀੇ ਉਨਾਂ ਕਿਹਾ ਕਿ ਚੈਂਪੀਅਸ਼ਿਨਪ 2024 ਵਿੱਚੋਂ ਸਕੂਲ ਦੇ ਵਿਦਿਆਰਥੀਆਂ ਵੱਲੋਂ 7 ਮੈਡਲ ਜਿੱਤਣਾ ਸਕੂਲ ਲਈ ਬੜੀ ਹੀ ਖੁਸ਼ੀ ਤੇ ਮਾਣ ਦੀ ਗੱਲ ਹੈ। ਕਰਾਟੇ ਚੈਂਪੀਅਸ਼ਿਨਪ ਵਿੱਚ ਟੰਡਨਇੰਟਰਨੈਸ਼ਨਲ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ।
ਚੈਂਪੀਅਸ਼ਿਨਪ ਵਿੱਚੋਂ ਮੈਡਲ ਜਿੱਤ ਕੇ ਪਹੁੰਚੇ ਵਿਦਿਆਰਥੀਆਂ ਨੂੰ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਵਧਾਈ ਦਿਤੀ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿਖ ਲਈ ਹੋਰ ਅੱਗੇ ਵਧਣ ਲਈ ਪ੍ਰੇਰਨਾ ਵੀ ਦਿਤੀ। ਸਿੰਗਲਾ ਨੇ ਕਿਹਾ ਕਿ ਖੇਡਾਂ ਪ੍ਰਤੀ ਬੱਚਿਆਂ ਵਿੱਚ ਦਿਲਚਸਪੀ ਕਾਇਮ ਰੱਖਣ ਲਈ ਟੰਡਨ ਇੰਟਰਨੈਸ਼ਨਲ ਸਕੂਲ ਨੇ ਪਹਿਲੇ ਹੀ ਸੈਸ਼ਨ ਵਿੱਚ ਖੇਡਾਂ ਲਈ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ । ਉਨ੍ਹਾਂ ਕਿਹਾ ਕਿ ਅਸੀਂ ਸਕੂਲ ਵਿਚ ਵੱਖ -ਵੱਖ ਖੇਡਾਂ ਲਈ ਚੰਗਾ ਮਾਹੌਲ ਅਤੇ ਵਿਦਿਆਰਥੀਆਂ ਨੂੰ ਤਜਰਬੇਕਾਰ ਕੋਚ ਵੀ ਉਪਲੱਭਧ ਕਰਵਾ ਰਹੇ ਹਾਂ। ਉਨਾਂ ਸ਼ਾਨਦਾਰ ਜਿੱਤ ਲਈ ਸਕੂਲ ਦੇ ਕਰਾਟੇ ਕੋਚ ਜਗਸੀਰ ਕੁਮਾਰ ਵਰਮਾ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹੋਰ ਪੁਲਾਘਾਂ ਪੁੱਟ ਕੇ ਆਪਣਾ ਅਤੇ ਸਕੂਲ ਦਾ ਨਾ ਸੁਨਹਿਰੇ ਅੱਖਰਾਂ ਵਿਚ ਲਿਖਾਉਣ ਵਿੱਚ ਸਫਲ ਹੋ ਸਕਣ।