ਜੀਨਗਰ ਸਮਾਜ ਲਈ ਕਲੱਸਟਰ ਸਥਾਪਿਤ ਕਰ ਰੋਜ਼ਗਾਰ ਨੂੰ ਉਤਸ਼ਾਹਿਤ ਕਰਾਂਗੇ: ਐਨ ਕੇ ਸ਼ਰਮਾ
ਰਿਚਾ ਨਾਗਪਾਲ, ਪਟਿਆਲਾ 23 ਮਈ 2024
ਪਟਿਆਲਾ ਪਾਰਲੀਮਾਨੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਮੀਤ ਪ੍ਰਧਾਨ ਪ੍ਰੋ. ਸੁਮੇਰ ਸੀੜਾ ਦੀ ਪ੍ਰੇਰਨਾ ਸਦਕਾ ਜੀਨਗਰ ਸਮਾਜ ਦੇ ਪ੍ਰਧਾਨ ਰਾਕੇਸ਼ ਕੁਮਾਰ ਜੋਇਆ ਦੀ ਅਗਵਾਈ ਹੇਠ ਸਮਾਜ ਦੇ ਮੈਂਬਰ ਸਮੂਹਿਕ ਤੌਰ ’ਤੇ ਪਾਰਟੀ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਇਹਨਾਂ ਸਾਰੇ ਮੈਂਬਰਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਜੀਨਗਰ ਸਮਾਜ ਪਟਿਆਲਾ ਦਾ ਇਕ ਅਹਿਮ ਹਿੱਸਾ ਹੈ ਜੋ ਪੰਜਾਬੀ ਜੁੱਤੀਆਂ ਬਣਾ ਕੇ ਵੇਚ ਕੇ ਆਪਣਾ ਪਾਲਣ ਪੋਸ਼ਣ ਕਰਦਾ ਹੈ ਪਰ ਮੰਦੇਭਾਗਾਂ ਨੂੰ ਇਹਨਾਂ ਦੇ ਰੋਜ਼ਗਾਰ ਨੂੰ ਸੰਭਾਲਣ ਲਈ ਕਾਂਗਰਸ ਤੇ ਆਪ ਸਰਕਾਰ ਨੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਉਹ ਭਰੋਸਾ ਦੁਆਉਂਦੇ ਹਨ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹ ਕਲੱਸਟਰ ਬਣਾ ਕੇ ਇਹਨਾਂ ਦੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ, ਇਹਨਾਂ ਦੇ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਸਮੇਤ ਸਾਰੀਆਂ ਸਹੂਲਤਾਂ ਉਪਲਬਧ ਕਰਵਾਉਣਗੇ ਤਾਂ ਜੋ ਇਹਨਾਂ ਦੇ ਇਸ ਅਨੋਖੇ ਤੇ ਵਿਲੱਖਣ ਕਾਰੋਬਾਰ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕੇ।
ਇਸ ਮੌਕੇ ਪ੍ਰੋ. ਸੁਮੇਰ ਸੀੜਾ ਨੇ ਕਿਹਾ ਕਿ ਉਹ ਜੀਨਗਰ ਸਮਾਜ ਦੇ ਧੰਨਵਾਦੀ ਹਨ ਜਿਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਮਾਜ ਹਮੇਸ਼ਾ ਹੀ ਨਿੱਜੀ ਤੌਰ ’ਤੇ ਉਹਨਾਂ ਨਾਲ ਜੁੜਿਆ ਰਿਹਾ ਹੈ ਤੇ ਉਹ ਭਰੋਸਾ ਦੁਆਉਂਦੇਹਨ ਕਿ ਜੀਨਗਰ ਸਮਾਜ ਵਾਸਤੇ ਉਹ ਜੋ ਸੰਭਵ ਹੋਇਆ ਜ਼ਰੂਰ ਕਰਨਗੇ ਅਤੇ ਪਾਰਟੀ ਦੇ ਆਗੂ ਐਨ ਕੇ ਸ਼ਰਮਾ ਨੇ ਤਾਂ ਜੋ ਇਹਨਾਂ ਲਈ ਐਲਾਨ ਕਰ ਦਿੱਤਾ ਹੈ, ਉਸਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਹੁਣ ਕੁਝ ਸਮੇਂ ਦੀ ਹੀ ਗੱਲ ਹੈ।
ਇਸ ਮੌਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਜੀਨਗਰ ਸਮਾਜ ਪ੍ਰਧਾਨ ਰਾਕੇਸ਼ ਕੁਮਾਰ ਜੋਇਆ, ਜਨਰਲ ਸਕੱਤਰ ਰਾਧਾ ਕ੍ਰਿਸ਼ਨ ਜੋਇਆ, ਮੈਨੇਜਰ ਰਾਜ ਕੁਮਾਰ ਸਿਸੋਦੀਆ, ਸਲਾਹਕਾਰ ਬੁੱਧਰਾਮ ਜੋਇਆ, ਸੁਨੀਲ ਕੁਮਾਰ ਡਾਬੀ ਮੈਂਬਰ, ਵਿਨੋਦ ਕੁਮਾਰ ਜੋਇਆ ਸਮਾਜ ਸੇਵਕ, ਜਯੋਤੀ ਗਹਿਲੋਤ ਸਮਾਜ ਸੇਵਕ, ਅਸ਼ੋਕ ਖੱਤਰੀ ਮੈਂਬਰ, ਬਾਬੂ ਲਾਲ ਜੀ ਡਾਬੀ ਮੈਂਬਰੀ, ਵਿੱਕੀ ਢਾਲੀਆ, ਮਨੋਹਰ ਸੋਲੰਕੀ, ਮਨੋਜ ਜੋਇਆ, ਕਮਲ ਸਿਸੋਦੀਆ, ਨਿਖਿਲ ਖੱਤਰੀ, ਦੇਵ ਸਿਸੋਦੀਆ, ਜੈਵੀਰ ਜੋਇਆ, ਜੈਪ੍ਰਕਾਸ਼ ਗਹਿਲੋਤ, ਪ੍ਰਕਾਸ਼ ਡਾਬੀ, ਕਨੱਈਆ ਲਾਲ ਸੋਲੰਕੀ, ਮੋਡੂਰਾਮ ਖੱਤਰੀ, ਸਨੀ ਗਹਿਲੋਤ, ਪ੍ਰਵੀਣ ਕੁਮਾਰ ਡਾਬੀ, ਪ੍ਰਕਾਸ਼, ਬ੍ਰਿਜਮੋਹਨ ਢਾਲੀਆ, ਕਿਸ਼ਨ ਚੌਹਾਨ, ਦਿਨੇਸ਼ ਡਾਬੀ ਸਕੱਤਰ ਤੇ ਭੀਮ ਜੋਇਆ ਮੈਂਬਰ ਨੇ ਵੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਪਾਰਟੀ ਆਗੂ ਹੈਪੀ ਲੋਹਟ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।