ਕਿਸੇ ਜੱਜ ਨੇ ਪੰਜਾਬ ਵਿੱਚ ਪਹਿਲੀ ਵਾਰ ਸੁਣਾਈ ਨਸ਼ਾ ਤਸਕਰਾਂ ਨੂੰ ਇੱਨ੍ਹੀ ਵੱਡੀ ਸਜ਼ਾ…
ਹਰਿੰਦਰ ਨਿੱਕਾ, ਬਰਨਾਲਾ 21 ਮਈ 2024
ਬਰਨਾਲਾ ਦੀ ਸਪੈਸ਼ਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਕਪਿਲ ਦੇਵ ਸਿੰਗਲਾ ਦਾ ਫੈਸਲਾ ਸੁਣਕੇ ਸੂਬੇ ਦੀ ਜੁਆਨੀ ਨੂੰ ਨਸ਼ਿਆਂ ਵੱਲ ਧੱਕਣ ‘ਚ ਲੰਬੇ ਅਰਸੇ ਤੋਂ ਮਸ਼ਰੂਫ ਚਾਰ ਨਸ਼ਾ ਤਸਕਰਾਂ ਨੂੰ ਲੋਹੜੇ ਦੀ ਗਰਮੀ ਵਿੱਚ ਵੀ ਕਾਬਾਂ ਛਿੜ ਗਿਆ। ਸਜਾ ਪਾਉਣ ਵਾਲੇ ਦੋਸ਼ੀਆਂ ਵਿੱਚ 2 ਔਰਤਾਂ ਅਤੇ ਦੋ ਪੁਰਸ਼ ਸ਼ਾਮਿਲ ਹਨ। ਅਦਾਲਤ ਨੇ ਦੋ ਦੋਸ਼ੀਆਂ ਨੂੰ ਬਰੀ ਵੀ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ 11 ਜਨਵਰੀ 2021 ਨੂੰ ਮੁਖਬਰ ਖਾਸ ਤੋਂ ਮਿਲੀ ਇਤਲਾਹ ਦੇ ਅਧਾਰ ਪਰ ਸੋਨੀਆ ਉਰਫ ਸੋਮਾ ਪਤਨੀ ਮੱਖਣ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਦੇ ਖਿਲਾਫ ਮੁਕੱਦਮਾ ਨੰਬਰ 10 ਮਿਤੀ ਅ/ਧ 22/61/85 22/61/85 ND&PS ACT ਤਹਿਤ ਥਾਣਾ ਬਰਨਾਲਾ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ । ਮੁਕੱਦਮਾ ਦੀ ਤਫਤੀਸ ਦੇ ਦੌਰਾਨ ਥਾਣੇਦਾਰ ਸਰੀਫ ਖਾਨ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ, ਨਾਮਜ਼ਦ ਦੋਸ਼ੀ ਸੋਨੀਆ ਉਰਫ ਸੋਮਾ ਨੂੰ ਕਾਬੂ ਕਰਕੇ ਉਸ ਪਾਸੋਂ 1050 ਨਸੀਲ਼ੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ ਸਨ। ਗਿਰਫਤਾਰ ਦੋਸ਼ਣ ਦੀ ਪੁੱਛਗਿੱਛ,ਬੈਕਵਰਡ ਲਿੰਕਾਂ ਤੋਂ ਅਤੇ ਸਫਾ ਮਿਸਲ ਤੇ ਆਈ ਸਹਾਦਤ ਤੋਂ ਮਿਤੀ 16 ਫਰਵਰੀ 2021 ਨੂੰ ਇੰਸ: ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਦੁਰਗਾ ਕਾਲੋਨੀ ਸਮਾਣਾ ਤੋਂ ਨਸ਼ਾ ਸਪਲਾਈ ਕਰਨ ਵਾਲੇ ਗੁਰਦਰਸਨ ਸਿੰਘ ਉਰਫ ਸੋਨੀ ਪੁੱਤਰ ਪਿਆਰਾ ਸਿੰਘ ਵਾਸੀ ਬੀਬੀਪੁਰ ਜਿਲਾ ਪਟਿਆਲਾ, ਮਨਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਗੁਰਮੀਤ ਸਿੰਘ ਵਾਸੀ ਬੱਲੜ ਕਲਾਂ ਜਿਲਾ ਪਟਿਆਲਾ, ਮਨਦੀਪ ਕੌਰ ਉਰਫ ਪ੍ਰੀਤ ਪੁੱਤਰੀ ਗੁਰਨਾਮ ਸਿੰਘ ਵਾਸੀ ਦੁਰਗਾ ਕਾਲੋਨੀ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ ਪੁਲਿਸ ਵੱਲੋਂ 1 ਲੱਖ 1 ਹਜ਼ਾਰ 800 ਨਸੀਲੀਆਂ ਗੋਲੀਆਂ, 285 ਨਸੀਲ਼ੀਆਂ ਸੀਸੀਆਂ, ਸਮੇਤ ਕਾਰ ਰਿਟਜ, ਕਾਰ ਵਰਨਾ ਬ੍ਰਾਮਦ ਕੀਤੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਮੁਕੱਦਮਾ ਦੇ ਰਹਿੰਦੇ ਦੋ ਹੋਰ ਨਾਮਜਦ ਦੋਸੀਆਂ ਚਰਨ ਸਿੰਘ ਲਾਡੀ ਪੁੱਤਰ ਪਿਆਰਾ ਸਿੰਘ ਵਾਸੀ ਬੀਬੀਪੁਰ ਜਿਲਾ ਪਟਿਆਲਾ ਅਤੇ ਰਾਣੀ ਉਰਫ ਰਾਣੀ ਭਾਬੀ ਪਤਨੀ ਬਲਵਿੰਦਰ ਸਿੰਘ ਉਰਫ ਸੋਨੂੰ ਵਾਸੀ ਸਫੀਦੋਂ (ਹਰਿਆਣਾ) ਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਤਫਤੀਸ ਮੁਕੰਮਲ ਕਰਕੇ ਮੁਕੱਦਮਾ ਦਾ ਚਲਾਣ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ।
ਚਲਾਣ ਪੇਸ਼ ਹੋਣ ਉਪਰੰਤ ਮਾਨਯੋਗ ਅਦਾਲਤ ਸ੍ਰੀ ਕਪਿਲ ਦੇਵ ਸਿੰਗਲਾ AS J ਸਾਹਿਬ ਬਰਨਾਲਾ ਨੇ ਡਿਪਟੀ ਡੀ.ਏ. ਬਲਦੇਵ ਸਿੰਘ ਦਿੳਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ, ਨਾਮਜ਼ਦ ਦੋਸੀ ਸੋਨੀਆਂ ਉਰਫ ਸੋਮਾ ਨੂੰ 10 ਸਾਲ ਕੈਦ ਤੇ 1 ਲੱਖ ਰੁਪਏ ਜੁਰਮਾਨਾ, ਗੁਰਦਰਸਨ ਸਿੰਘ ਨੂੰ 20 ਸਾਲ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਮਨਪ੍ਰੀਤ ਸਿੰਘ ਅਤੇ ਮਨਦੀਪ ਕੌਰ ਉਰਫ ਪ੍ਰੀਤ ਨੂੰ 15-15 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾ ਦਿੱਤੀ। ਜਦੋਂਕਿ ਅਦਾਲਤ ਨੇ ਨਾਮਜ਼ਦ ਦੋਸ਼ੀ ਚਰਨ ਸਿੰਘ ਲਾਡੀ ਅਤੇ ਰਾਣੀ ਭਾਬੀ ਨੂੰ ਬਾਇੱਜਤ ਬਰੀ ਕਰ ਦਿੱਤਾ । ਇਸ ਕੇਸ ਵਿੱਚ ਪੁਲਿਸ ਨੇ ਸਾਰੇ ਦੋਸ਼ੀਆਂ ਤੋਂ ਕੁੱਲ 1,02,850 ਨਸੀਲੀਆਂ ਗੋਲੀਆਂ, 285 ਨਸੀਲੀਆਂ ਸੀਸੀਆਂ ਅਤੇ ਦੋ ਕਾਰਾਂ ਰਿਟੇਜ ਤੇ ਵਰਨਾ ਬਰਾਮਦ ਕੀਤੀਆਂ ਸਨ। ਪੁਲਿਸ ਅਧਿਕਾਰੀਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬ ਅੰਦਰ ND&PS ACT ਦਾ ਇਹ ਪਹਿਲਾ ਹੀ ਕੇਸ ਹੋਵੇਗਾ,ਜਿਸ ਵਿੱਚ ਜੱਜ ਨੇ ਦੋਸ਼ੀਆਂ ਨੂੰ 10 ਤੋਂ ਲੈਕ 20 ਸਾਲ ਤੱਕ ਦੀ ਸਜਾ ਸੁਣਾਈ ਹੋਵੇਗੀ। ਇਹ ਫੈਸਲਾ, ਸੁਣਨ ਉਪਰੰਤ ਕਈ ਸਮਾਜ ਸੇਵੀ ਵਿਅਕਤੀਆਂ ਅਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ, ਨਸ਼ਾ ਤਸਕਰਾਂ ਨੂੰ ਇਸੇ ਤਰਾਂ ਸਖਤ ਸਜਾਵਾਂ ਹੁੰਦੀਆਂ ਰਹੀਆਂ ਤਾਂ ਨਸ਼ਾ ਤਸਕਰ, ਨਸ਼ਾ ਵੇਚਣ ਤੋਂ ਤੌਬਾ ਕਰ ਲੈਣਗੇ।