ਕੇਅਰ ਰੇਟਿੰਗ ਨੇ ਟ੍ਰਾਈਡੈਂਟ ਦੀ ਕ੍ਰੈਡਿਟ ਰੇਟਿੰਗ ‘ਸਟੇਬਲ’ ਆਉਟਲੁੱਕ ਦੇ ਨਾਲ ਰੱਖੀੰ ਬਰਕਰਾਰ

Advertisement
Advertisement
Spread information

ਅਨੁਭਵ ਦੂਬੇ , ਚੰਡੀਗੜ੍ਹ 7 ਮਈ 2024
  ਟ੍ਰਾਈਡੈਂਟ ਗਰੁੱਪ, ਵਰਟੀਕਲ ਇੰਟੀਗ੍ਰੇਟੇਡ ਟੈਕਸਟਾਈਲ ਅਤੇ ਪੇਪਰ ਨਿਰਮਾਤਾ ਨੂੰ ਕ੍ਰੈਡਿਟ ਐਨਾਲਿਸਿਸ ਐਂਡ ਰਿਸਰਚ ਲਿਮਿਟਡ (CARE) ਰੇਟਿੰਗਜ਼ ਪ੍ਰਦਾਨ ਕੀਤੀ ਗਈ ਹੈ। ਇਹ ਰੇਟਿੰਗਜ਼ ਕੰਪਨੀ ਦੀ ਫਾਈਨੈਸ਼ਿਅਲ ਸਟੇਬਿਲਟੀ (ਵਿੱਤੀ ਸਥਿਰਤਾ) ਅਤੇ ਆਪਰੇਸ਼ਨਲ ਮਜ਼ਬੂਤੀ ਵਿੱਚ ਵਿਸ਼ਵਾਸ ਨੂੰ ਪ੍ਰਦਰਸ਼ਿਤ ਕਰਦੇ ਹੋਏ, ਇਸ ਦੀ ਕੈ੍ਰਡਿਟ ਰੇਟਿੰਗਜ਼ ਦੀ ਪੁਸ਼ਟੀ ਕਰਦੀ ਹੈ।         
    ਟ੍ਰਾਈਡੈਂਟ ਦੀ ਲਾਂਗਟਰਮ ਬੈਂਕ ਫੈਸਿਲਿਟੀਜ਼ ਨੂੰ ‘ਸਟੇਬਲ’ ਆਉਟਲੁਕ ਦੇ ਨਾਲ ‘‘ਕੈਅਰ ਏ.ਏ. CARE AA “ ਦੇ ਪੱਧਰ ’ਤੇ ਬਣਾਈ ਰੱਖਿਆ ਗਿਆ ਹੈ, ਜਦੋਂ ਕਿ ਸਾਟ-ਟ੍ਰਮ ਰੇਟਿੰਗ CARE A1+’ਤੇ ਹੈ। ਕੰਪਨੀ ਦੀਆਂ ਰੇਟਿੰਗਾਂ ਦਾ ਬਰਕਰਾਰ ਰਹਿਣਾ ਟੈਕਸਟਾਈਲ ਅਤੇ ਪੇਪਰ ਸੈਕਟਰਸ ਵਿੱਚ ਟ੍ਰਾਈਡੈਂਟ ਦੇ ਮਜ਼ਬੂਤ ਮੈਨੇਜਮੈਂਟ, ਇੰਟੀਗ੍ਰੇਟੇਡ ਆਪਰੇਸ਼ੰਸ ਅਤੇ ਮਜ਼ਬੂਤ ਗਾਹਕ ਸੰਬੰਧਾਂ ਨੂੰ ਦਰਸ਼ਾਉਂਦਾ ਹੈ।
    ਕੇਅਰ ਰੇਟਿੰਗਾਂ ਦੇ ਅਨੁਸਾਰ, ਟ੍ਰਾਈਡੈਂਟ ਦੀ ਬੈਂਕ ਫੈਸਿਲਿਟੀਜ ਦੀ ਰੇਟਿੰਗ ਉਸਦੇ ਤਜਰਬੇਕਾਰ ਮੈਨੇਜਮੈਂਟ, ਜਿਓਗ੍ਰਾਫਿਕਲ ਤੌਰ ’ਤੇ ਵਿਭਿੰਨ ਖੇਤਰਾਂ ਤੋਂ ਵੱਖ-ਵੱਖ ਆਮਦਨੀ ਧਾਰਾਵਾਂ ਦੇ ਚੱਲਦੇ ਵੀ ਵਧੀਆ ਬਣੀ ਹੋਈ ਹੈ। ਇਸਦੇ ਨਾਲ ਹੀ ਕਾਗਜ, ਕੱਪੜਾ ਅਤੇ ਰਸਾਇਣਾਂ ਤੱਕ ਫੈਲੇ ਵਿਭਿੰਨ ਅਤੇ ਇੰਟੀਗ੍ਰੇਟੇਡ ਆਪਰੇਸ਼ੰਸ ਅਤੇ ਟ੍ਰਾਈਡੈਂਟ ਦੇ ਘਰੇਲੂ ਟੈਕਸਟਾਈਲ ਬਿਜ਼ਨਸ ਦੇ ਲਈ ਪ੍ਰਮੁੱਖ ਇੰਟਰਨੈਸ਼ਨਲ ਰਿਟੇਲਰਸ ਦੇ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਸੰਬੰਧਾਂ ਨਾਲ ਵੀ ਰੇਟਿੰਗਜ਼ ਮਜ਼ਬੂਤ ਹੁੰਦੀ ਹੈ।                   
    ਟ੍ਰਾਈਡੈਂਟ ਗਰੁੱਪ ਸਾਰੇ ਹਿੱਸੇਦਾਰਾਂ ਦੇ ਹਿੱਤਾਂ ਨੂੰ ਲਗਾਤਾਰ ਤਰਜੀਹ ਦਿੰਦਾ ਆਇਆ ਹੈ ਅਤੇ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਆਪਣੀ ਮਜ਼ਬੂਤੀ ਦਾ ਉਪਯੋਗ ਕਰਦਾ ਹੈ। ਵੱਡੇ ਪੱਧਰ ’ਤੇ ਡੇਟ-ਫੰਡੇਡ ਕੈਪੈਕਸ ਪੂੰਜੀ ਖਰਚੇ ਲਈ ਟ੍ਰਮ-ਡੇਟ ਵਿੱਚ ਵਾਧੇ ਦੇ ਬਾਵਜੂਦ, ਇੱਕ ਮਜ਼ਬੂਤ ਨੈੱਟ-ਵਰਥ ਫਾਊਂਡੇਸ਼ਨ ਦੁਆਰਾ ਸਮਰਥਿਤ ਮੱਧਮ ਮਿਆਦ ਵਿੱਚ ਸਾਰਿਆਂ ਪੱਧਰਾਂ ’ਤੇ ਕੰਪਨੀ ਦਾ ਸੰਚਾਲਨ ਅਤੇ ਹੋਰ ਵਿੱਤੀ ਹਾਲਾਤ ਆਰਾਮਦਾਇਕ ਰਹਿਣ ਦਾ ਅਨੁਮਾਨ ਹੈ।

Advertisement
Advertisement
error: Content is protected !!