ਰਘਵੀਰ ਹੈਪੀ, ਬਰਨਾਲਾ 4 ਮਈ 2024
ਸੂਬੇ ਦੇ।ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਸ੍ਰੀ ਬਲਤੇਜ ਪੰਨੂ, ਤਰਕਸ਼ੀਲ ਲਹਿਰ ਦੇ ਮੋਢੀ ਅਤੇ ਸ੍ਰੋਮਣੀ ਪੰਜਾਬੀ ਸਾਹਿਤਕਾਰ ਮੇਘ ਰਾਜ ਮਿੱਤਰ ਜੀ ਦਾ ਹਾਲਚਾਲ ਜਾਨਣ ਲਈ, ਉਹਨਾਂ ਘਰ ਉਚੇਚੇ ਤੌਰ ਤੇ,ਬਰਨਾਲਾ ਵਿਖੇ ਪਹੁੰਚੇ। ਇਸ ਮੌਕੇ ਮੇਘ ਰਾਜ ਮਿੱਤਰ, ਤਰਕਭਾਰਤੀ ਪ੍ਰਕਾਸ਼ਨ ਸਮੂਹ ਦੇ ਮਾਲਿਕ ਅਮਿਤ ਮਿੱਤਰ ,ਉਨ੍ਹਾਂ ਦੇ ਪਰਿਵਾਰਕ ਮਿੱਤਰ ਅਤੇ ਜਰਨਲਿਸਟ ਐਸੋਸੀਏਸ਼ਨ ਬਰਨਾਲਾ ਦੇ ਜਰਨਲ ਸਕੱਤਰ ਹਰਿੰਦਰ ਨਿੱਕਾ ਆਦਿ ਨੇ ,ਸ੍ਰੀ ਪੰਨੂੰ ਦਾ ਉਨ੍ਹਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਬਲਤੇਜ ਪੰਨੂ ਨੇ ਮੇਘ ਰਾਜ ਮਿੱਤਰ ਜੀ ਦੀ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਵੀ ਫੋਨ ਉੱਤੇ ਗੱਲਬਾਤ ਵੀ ਕਰਵਾਈ। ਮੁੱਖ ਮੰਤਰੀ ਮਾਨ ਨੇ ਮੇਘ ਰਾਜ ਮਿੱਤਰ ਦੀ ਸਿਹਤ ਦਾ ਹਾਲ-ਚਾਲ ਪੁੱਛਿਆ, ਲੰਬੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ। ਮਾਨ ਨੇ, ਮਿੱਤਰ ਨਾਲ, ਆਪਣੀਆਂ ਪੁਰਾਣੀਆਂ ਸਾਂਝਾ ਅਤੇ ਯਾਦਾਂ ਨੂੰ ਵੀ ਦੁਹਰਾਇਆ।
ਮੇਘ ਰਾਜ ਮਿੱਤਰ ਨੇ ਮੁੱਖ ਮੰਤਰੀ ਨੂੰ ਸੁਝਾਅ ਵੀ ਦਿੱਤਾ ਕਿ ਮਹਾਂਰਾਸ਼ਟਰ ਸੂਬੇ ਦੀ ਤਰਜ ਉੱਤੇ ਅੰਧਵਿਸ਼ਵਾਸਾਂ ਵਿਰੋਧੀ ਅਤੇ ਕਾਲਾ ਜਾਦੂ ਐਕਟ-2013 ਵਰਗਾ ਇੱਕ ਕਾਨੂੰਨ ਪੰਜਾਬ ਵਿੱਚ ਵੀ।ਬਣਾਉਣ ਤਾਂਕਿ ਲੋਕਾਈ ਨੂੰ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਦੇ ਜਾਲ ਤੋਂ ਮੁਕਤ ਕਰਵਾਇਆ ਜਾ ਸਕੇ।