ਹਰਿੰਦਰ ਨਿੱਕਾ, ਪਟਿਆਲਾ 30 ਅਪ੍ਰੈਲ 2024
ਪਟਿਆਲਾ ਜਿਲ੍ਹੇ ਦੇ ਸੰਭੂ ਥਾਣਾ ਖਤੇਰ ਵਿੱਚ ਡਾਕੇ/ਲੁੱਟ ਖੋਹ ਦੀ ਯੋਜਨਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਫੇਲ ਕਰ ਦਿੱਤੀ। ਪੁਲਿਸ ਨੇ ਤਿੰਨ ਨਾਮਜ਼ਦ ਦੋਸ਼ੀਆਂ ਨੂੰ ਮੌਕੇ ਵਾਲੀ ਥਾਂ ਤੋਂ ਕਾਬੂ ਕਰ ਲਿਆ,ਜਦੋਂਕਿ ਹੋਰਨਾਂ ਦੋਸ਼ੀਆਂ ਦੀ ਤਲਾਸ਼ ਹਾਲੇ ਜ਼ਾਰੀ ਹੈ। ਥਾਣਾ ਸ਼ੰਭੂ ਵਿਖੇ ਦਰਜ਼ ਮੁਕੱਦਮੇ ਅਨੁਸਾਰ ਪੁਲਿਸ ਇੰਸਪੈਕਟਰ ਅਮਨਪਾਲ ਸਿੰਘ ਪੁਲਿਸ ਪਾਰਟੀ ਸਣੇ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੀ ਤਲਾਸ਼ ਵਿੱਚ ਗਸ਼ਤ ਕਰ ਰਹੇ ਸਨ। ਜਦੋਂ ਪੁਲਿਸ ਪਾਰਟੀ ਬਾ-ਹੱਦ ਪਿੰਡ ਘੱਗਰ ਸਰਾਏ ਮੋਜੂਦ ਸੀ ਤਾਂ, ਉਨ੍ਹਾਂ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਪਿੰਡ ਜੰਨਸੂਆ ਥਾਣਾ ਸਦਰ ਰਾਜਪੁਰਾ ਦੇ ਰਹਿਣ ਵਾਲੇ ਰਿੰਕੂ ਕੁਮਾਰ ਪੁੱਤਰ ਬਿਹਾਰੀ ਲਾਲ, ਬਲਦੇਵ ਸਿੰਘ ਪੁੱਤਰ ਦਲੀਪ ਸਿੰਘ, ਕਰਨ ਸਿੰਘ ਪੁੱਤਰ ਜੁਮਾ ਸਿੰਘ, ਪੱਮੂ ਸਿੰਘ ਪੁੱਤਰ ਕਸ਼ਮੀਰ ਸਿੰਘ, ਰਾਜੇਸ਼ ਕੁਮਾਰ ਪੁੱਤਰ ਸਰੂਪ ਸਿੰਘ ਆਪਣੇ ਮੋਟਰਸਾਇਕਲਾਂ ਪਰ ਜਾਅਲੀ ਨੰਬਰ ਪਲੇਟਾਂ ਲਗਾ ਕੇ ਮਾਰੂ ਹਥਿਆਰਾ੍ਂ ਵਗੈਰਾ ਨਾਲ ਲੈਸ ਹੋ ਕੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਐਸ.ਵਾਈ.ਐਲ. ਨਹਿਰ ਨੇੜੇ ਪਿੰਡ ਬੀਪੁਰ ਪਾਸ ਬੈਠੇ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਕਤ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ 399/402/ 472 IPC ਤਹਿਤ ਕੇਸ ਦਰਜ ਕਰਕੇ, ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ, ਦੱਸੀ ਹੋਈ ਥਾਂ ਉੱਂਤੇ ਛਾਪਾਮਾਰੀ ਕਰਕੇ ਨਾਮਜ਼ਦ ਦੋਸ਼ੀ ਰਿੰਕੂ ਕੁਮਾਰ ਬਲਦੇਵ ਸਿੰਘ ਅਤੇ ਕਰਨ ਸਿੰਘ ਨੂੰ ਗਿਰਫਤਾਰ ਕਰ ਲਿਆ। ਜਦੋਂਕਿ ਬਾਕੀ ਨਾਮਜ਼ਦ ਦੋਸ਼ੀਆਂ ਪੱਮੂ ਸਿੰਘ, ਰਾਜੇਸ਼ ਕੁਮਾਰ ਦੀ ਤਲਾਸ਼ ਹਾਲੇ ਜ਼ਾਰੀ ਹੈ। ਪੁਲਿਸ ਦਾ ਦਾਅਵਾ ਹੈ ਕਿ ਗਿਰਫਤਾਰ ਦੋਸ਼ੀਆਂ ਦੀ ਪੁੱਛ ਪੜਤਾਲ ਦੇ ਅਧਾਰ ਤੇ, ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ ।