ਪੁਲਿਸ ਦੇ ਹੱਥੇ ਚੜ੍ਹੀ ਔਰਤ ਤੇ ਗਿਰੋਹ ਦੇ ਹੋਰ ਮੈਂਬਰ
ਅਸ਼ੋਕ ਵਰਮਾ, ਬਠਿੰਡਾ 13 ਮਾਰਚ 2024
ਜੇਕਰ ਰਾਤ ਨੂੰ ਸੜਕ ਤੇ ਖੜ੍ਹੀ ਔਰਤ ਲਿਫਟ ਲੈਣ ਲਈ ਇਸ਼ਾਰਾ ਕਰੇ ਤਾਂ ਸਮਝੋ, ਮਾਮਲਾ ਗੜਬੜ ਹੈ….! ਜੀ ਹਾਂ, ਅਜਿਹੇ ਹੀ ਤਿੰਨ ਮੈਂਬਰੀ ਗਿਰੋਹ ਨੂੰ ਬਠਿੰਡਾ ਪੁਲਿਸ ਨੇ ਬੇਨਕਾਬ ਕੀਤਾ ਹੈ। ਪੁਲਿਸ ਨੇ ਇੱਕ ਅਜਿਹੇ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਤ ਨੂੰ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਘੇਰ ਕੇ ਪੈਸੇ ਆਦਿ ਲੁੱਟ ਲੈਂਦੇ ਸਨ। ਰੌਚਕ ਪਹਿਲੂ ਹੈ ਕਿ ਇਸ ਗਿੋਰਹ ’ਚ ਇੱਕ ਮਹਿਲਾ ਵੀ ਸ਼ਾਮਲ ਹੈ ਜਿਸ ਦੀ ਆੜ ’ਚ ਰਾਹਗੀਰਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਮੁਲਜਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ,ਕ੍ਰਿਸ਼ਨ ਕੁਮਾਰ ਅਤੇ ਸਰਬਜੀਤ ਕੌਰ ਵਾਸੀਅਨ ਬਠਿੰਡਾ ਵਜੋਂ ਕੀਤੀ ਗਈ ਹੈ। ਥਾਣਾ ਨੰਦਗੜ੍ਹ ਪੁਲਿਸ ਨੇ ਇਸ ਸਬੰਧ ’ਚ ਮੁਕੱਦਮਾ ਦਰਜ ਕਰਨ ਉਪਰੰਤ ਤਫਤੀਸਤ ਸ਼ੁਰੂ ਕੀਤੀ ਸੀ। ਡੀ.ਐੱਸ.ਪੀ ਬਠਿੰਡਾ ਦਿਹਾਤੀ ਮਨਜੀਤ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਨੰਦਗੜ੍ਹ ਪੁਲਿਸ ਨੂੰ ਲੰਘੀ 11 ਮਾਰਚ ਨੂੰ ਇੱਕ ਟਰੱਕ ਡਰਾਈਵਰ ਨੇ ਦੱਸਿਆ ਸੀ ਕਿ ਰਾਹ ਜਾਂਦੇ ਟਰੱਕ ਡਰਾਈਵਰਾਂ ਨੂੰ ਇੱਕ ਔਰਤ ਵੱਲੋਂ ਹੱਥ ਦਾ ਇਸ਼ਾਰਾ ਕਰਕੇ ਰੋਕਣ ਮਗਰੋਂ ਸਹਾਇਤਾ ਮੰਗਣ ਦੇ ਬਹਾਨੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਵੀ ਦੱਸਿਆ ਸੀ ਕਿ ਇੰਨ੍ਹਾਂ ਨਾਲ 2 ਵਿਅਕਤੀ ਵੀ ਹਨ ਜੋ ਰਾਤ ਸਮੇ ਟਰੱਕਾਂ ਵਾਲਿਆਂ ਨੂੰ ਲੁੱਟਦੇ ਹਨ। ਥਾਣਾ ਨੰਦਗੜ ਦੀ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਇੰਨ੍ਹਾਂ ਤੋਂ 65 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇੰਨ੍ਹਾਂ ਤੋਂ ਪੁੱਛਗਿਤ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement