ਟੰਡਨ ਇੰਟਰਨੈਸਨਲ ਸਕੂਲ ਬਰਨਾਲਾ ਦਾ ਮੁੱਖ ਟੀਚਾ ਬੱਚਿਆ ਦਾ ਸਰਵਪੱਖੀ ਵਿਕਾਸ-ਪ੍ਰਿੰਸੀਪਲ
ਰਘਬੀਰ ਹੈਪੀ , ਬਰਨਾਲਾ 13 ਮਾਰਚ 2024
ਸਥਾਨਕ ਟੰਡਨ ਇੰਟਰਨੈਸਨਲ ਸਕੂਲ ਬਰਨਾਲਾ ਲਈ ਅੱਜ ਬਹੁਤ ਹੀ ਮਹੱਤਵਪੂਰਨ ਅਤੇ ਵੱਡੀ ਉਪਲੱਬਧੀ ਭਰਿਆਂ ਦਿਨ ਰਿਹਾ। ਸਾਨੂੰ ਇਹ ਦੱਸਦਿਆਂ ਬਹੁਤ ਹੀ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਕੂਲ ਨੂੰ ਬਹੁਤ ਹੀ ਥੋੜੇ ਸਮੇ ਅੰਦਰ ਹੀ ਆਈ.ਸੀ.ਐਸ.ਸੀ.ਈ. ਬੋਰਡ ਤੋ ਐਫੀਲੇਸ਼ਨ ਪ੍ਰਾਪਤ ਹੋ ਗਈ ਹੈ। ਇਹ ਸ਼ਬਦ ਸਕੂਲ ਦੇ ਪ੍ਰਿਸੀਪਲ ਸ੍ਰੀ ਵੀ.ਕੇ. ਸ਼ਰਮਾ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਹੇ। ਉਨ੍ਹਾਂ ਦੱਸਿਆ ਕਿ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਨੂੰ ਆਈ.ਸੀ.ਐਸ.ਸੀ.ਈ. ਬੋਰਡ ਤੋ ਐਫੀਲੇਸ਼ਨ ਪ੍ਰਾਪਤ ਹੋਈ ਹੈ। ਉਹਨਾਂ ਦੱਸਿਆ ਕਿ ਇਹ ਸਕੂਲ ਦੇ ਇਤਿਹਾਸ ਦੀ ਇੱਕ ਵੱਡੀ ਉਪਲਬਧੀ ਹੈ। ਉਹਨਾ ਕਿਹਾ ਕਿ ਸਕੂਲ ਦਾ ਮੁੱਖ ਉਦੇਸ ਵਿਦਿਅਰਥੀਆਂ ਨੂੰ ਇਕ ਸੰਪੂਰਨ ਸਿੱਖਿਆਂ ਦੇਣਾ ਹੈ।
ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਵੀ.ਕੇ. ਸ਼ਰਮਾ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਕੋਲ ਖੇਡਾਂ ਅਤੇ ਅਕਾਦਮਿਕ ਸਿੱਖਿਆ ਲਈ ਬਹੁਤ ਹੀ ਵਧੀਆਂ ਢਾਚਾ ਹੈ ਅਤੇ ਅਸੀ ਬੱਚਿਆ ਦੇ ਸਮਾਜਿਕ, ਭਾਵਨਾਤਮਿਕ, ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਨ ਰਾਤ ਕੰਮ ਕਰ ਰੇ ਹਾ। ਸਾਡਾ ਉਦੇਸ ਸਿੱਖਿਆ ਦੇ ਨਾਲ- ਨਾਲ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਵੀ ਹੈ ਅਤੇ ਅਸੀ ਅਪਣੇ ਇਸ ਉਦੇਸ ਦੀ ਪ੍ਰਾਪਤੀ ਲਈ ਸਦਾ ਤਤਪਰ ਰਹਿੰਦੇ ਹਾਂ। ਉਹਨਾਂ ਦੱਸਿਆ ਕਿ ਸਕੂਲ ਦੇ ਸਟਾਫ, ਸਧਨਾ ਅਤੇ ਸਿਖਲਾਈ ਲਈ ਵਰਤੀ ਜਾਣ ਵਾਲੀ ਉਚ ਤਕਨੀਕ ਦਾ ਹੀ ਨਤੀਜਾ ਹੈ ਕਿ ਜੋ ਸਕੂਲ ਨੂੰ ਇੰਨੇ ਘੱਟ ਸਮੇ ਵਿੱਚ ਇਹ ਵੱਡੀ ਕਾਮਜਾਬੀ ਮਿਲੀ ਹੈ। ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਨੇ ਪੂਰੀ ਸਕੂਲ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਾਡੇ ਲਈ ਇਕ ਗੌਰਵਪੂਰਨ ਪਲ ਹੈ ਅਤੇ ਸਾਰੇ ਮਿਲ ਕੇ ਇਸ ਸਫਲਤਾ ਨੂੰ ਮਨਾਉਣ ਦੇ ਯੋਗ ਹਾ।
ਇਸ ਖਾਸ ਮੌਕੇ ਤੇ ਸਮੂਹ ਸਕੂਲ ਸਟਾਫ ਨੇ ਇਕੱਠੇ ਹੋ ਕੇ ਕੇਕ ਕੱਟਿਆ ਅਤੇ ਇਸ ਸੁਨਿਹਰੀ ਪਲ ਦਾ ਜਸ਼ਨ ਮਨਾਇਆ। ਸਕੂਲ ਦੀ ਇਹ ਉਪਲਬਧੀ ਨਾ ਸਿਰਫ ਸਕੂਲ ਦੇ ਲਈ ਬਲਕਿ ਪੂਰੇ ਸਮਾਜ ਲਈ ਇਕ ਮਾਣ ਦੀ ਗੱਲ ਹੈ।