ਰਘਵੀਰ ਹੈਪੀ, ਬਰਨਾਲਾ 4 ਮਾਰਚ 2024
ਸਿੱਖਿਆ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ, ਨੋਡਲ ਅਫ਼ਸਰ ਬਰਜਿੰਦਰਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਬਰਨਾਲਾ ਵੱਲੋਂ ਸਰਕਾਰੀ ਸ.ਸ.ਸ.ਸ. ਜਲੂਰ ਵਿਖੇ ਦਾਖਲਾ ਮੁਹਿੰਮ ਸਬੰਧੀ ਦਫ਼ਤਰ ਜ਼ਿਲ੍ਹਾ ਸਿੱਖਿਆਂ ਅਫ਼ਸਰ ਬਰਨਾਲਾ ਦੇ ਬੈਨਰ ਹੇਠ ਵਿਸ਼ੇਸ਼ ਵਿਜ਼ਿਟ ਕੀਤੀ ਗਈ।
ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆ ਸਹੂਲਤਾ ਜਿਵੇਂ ਵਜੀਫਾ, ਵਰਦੀਆਂ, ਮੁਫਤ ਖਾਣਾ, ਵਧੀਆ ਕਾਰਨਰਜ, ਕਾਬਿਲ ਅਧਿਆਪਕ, ਖੇਡਾਂ ਦਾ ਪ੍ਰਬੰਧ, ਨਵੀਨ ਸਾਇੰਸ, ਹਿਸਾਬ, ਕੰਪਿਊਟਰ ਪ੍ਰਯੋਗਸ਼ਾਲਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇ ਕੇ ਸਰਕਾਰੀ ਸਕੂਲਾਂ ਵਿੱਚ ਵੱਧ ਤੋ ਵੱਧ ਦਾਖਲ਼ਾ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।
ਐਡਵੋਕੇਟ ਪਰਵਿੰਦਰ ਸਿੰਘ ਜਲੂਰ ਨੇ ਦੱਸਿਆ ਕਿ ਉਹਨਾਂ ਦੀ ਸਾਰੀ ਪੜ੍ਹਾਈ ਇਸੇ ਸਰਕਾਰੀ ਸਕੂਲ ਦੀ ਹੈ ਅਤੇ ਇਸਤੋਂ ਬਾਦ ਐਮ.ਬੀ.ਏ. ਅਤੇ ਲਾਅ ਦੀ ਡਿਗਰੀ ਪ੍ਰਾਪਤ ਕੀਤੀ । ਉਹਨਾਂ ਕਿਹਾ ਕਿ ਉਹਨਾਂ ਦੀ ਭੈਣ ਨੇ ਵੀ ਇਸੇ ਸਕੂਲ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਹੁਣ ਅਮਰੀਕਾ ਵਿੱਚ ਡਾਕਟਰੇਟ ਦੀ ਉਚੇਰੀ ਸਿੱਖਿਆ ਵਿੱਚ ਰਿਸਰਚ ਕਰ ਰਹੀ ਹੈ।ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ ਨੇ ਕਿਹਾ ਕਿ ਉਹ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨਗੇ ਅਤੇ ਵੱਧ ਤੋਂ ਵੱਧ ਦਾਖ਼ਲੇ ਕਰਵਾਉਣ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ਸਮਾਜ ਸੇਵੀ ਹਰਨੇਕ ਸਿੰਘ ਫੌਜੀ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਭਿੰਦਾ ਪ੍ਰਧਾਨ , ਜਗਵਿੰਦਰ ਕੁਮਾਰ ਜੱਗਾ , ਲੈਕਚਰਾਰ ਨਰੇਸ਼ ਰਾਣੀ, ਹਰਜਤਿੰਦਰ ਗੁਪਤਾ, ਮੁਖ਼ਤਿਆਰ ਸਿੰਘ, ਹਰਮੇਲ ਸਿੰਘ, ਗੁਰਵੀਰ ਸਿੰਘ ਚੀਮਾ, ਬਿੰਦੀਆ ਰਾਣੀ, ਸਲੋਨੀ ਰਾਣੀ, ਨੈਨਸੀ, ਕਲਰਕ ਜਗਮੀਤ ਸਿੰਘ, ਸ਼ਬੀਰ ਮੁਹੰਮਦ, ਲਖਵੀਰ ਸਿੰਘ, ਹਰਵਿੰਦਰ ਰੋਮੀ, ਕੈਂਪਸ ਮੈਨੇਜਰ ਜਗਮੇਲ ਸਿੰਘ ਅਤੇ ਪਤਵੰਤੇ ਸੱਜਣ ਹਾਜ਼ਿਰ ਸਨ।