ਹਰਿੰਦਰ ਨਿੱਕਾ, ਪਟਿਆਲਾ 3 ਮਾਰਚ 2024
ਪੰਚਾਇਤ ਸੰਮਤੀ ਨਾਭਾ ਦੇ ਬੀਡੀਪੀਓ ਸਣੇ ਪੁਲਿਸ ਨੇ ਪੰਜ ਪੰਚਾਇਤ ਸਕੱਤਰਾਂ ਦੇ ਖਿਲਾਫ ਥਾਣਾ ਭਾਦਸੋਂ ਵਿਖੇ ਸੰਗੀਨ ਜ਼ੁਰਮ ਤਹਿਤ ਕੇਸ ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਦੀ ਸ਼ਕਾਇਤ/ਪੜਤਾਲ ਦੇ ਅਧਾਰ ਪਰ ਅਧੀਨ ਜੁਰਮ 409 ਆਈਪੀਸੀ ਤਹਿਤ ਥਾਣਾ ਭਾਦਸੋਂ ਵਿਖੇ ਦਰਜ ਕੀਤਾ ਗਿਆ ਹੈ। ਨਾਮਜਦ ਦੋਸ਼ੀਆਂ ਵਿੱਚ ਪੰਚਾਇਤ ਸੰਮਤੀ ਨਾਭਾ ਦੇ ਬੀ.ਡੀ.ਓ ਬਲਵੀਰ ਸਿੰਘ ਵਾਸੀ ਪਿੰਡ ਭੋਜੇਮਾਜਰੀ, ਜਗਜੀਤ ਸਿੰਘ (ਪੰਚਾਇਤ ਸੈਕਟਰੀ ਪਿੰਡ ਬੁੱਗਾ ਖੁਰਦ), ਬਲਜਿੰਦਰ ਸਿੰਘ (ਪੰਚਾਇਤ ਸੈਕਟਰੀ ਪਿੰਡ ਚੱਠੇ), ਸੁਖਵਿੰਦਰ ਸਿੰਘ (ਪੰਚਾਇਤ ਸੈਕਟਰੀ ਪਿੰਡ ਸਹੋਲੀ), ਨਿਰਮਲ ਸਿੰਘ (ਪੰਚਾਇਤ ਸੈਕਟਰੀ ਬਲਾਕ ਧੂਰੀ), ਜਸਵਿੰਦਰ ਸਿੰਘ (ਪੰਚਾਇਤ ਸੈਕਟਰੀ ਬਲਾਕ ਅਮਰਗੜ੍ਹ) ਸ਼ਾਮਿਲ ਹਨ। ਇਹ ਸਾਰੇ ਅਧਿਕਾਰੀਆਂ ਤੇ ਦੋਸ਼ ਹੈ ਕਿ ਇੱਨ੍ਹਾਂ ਨੇ ਆਪਣੇ ਅਧੀਨ ਪੈਂਦੀਆਂ ਗ੍ਰਾਮ ਪੰਚਾਇਤ ਦਾ ਨਾ ਕਸਈ ਰਿਕਾਰਡ ਪੇਸ਼ ਕੀਤਾ ਹੈ ਅਤੇ ਨਾ ਹੀ, ਬਦਲੀਆਂ ਹੋਣ ਉਪਰੰਤ ਰਿਕਾਰਡ ਸਬੰਧਤ ਪੰਚਾਇਤ ਸਕੱਤਰਾ ਨੂੰ ਦਿੱਤਾ ਹੈ। ਅਜਿਹਾ ਕਰਕੇ, ਇੱਨ੍ਹਾਂ ਸੰਗੀਨ ਅਪਰਾਧ ਕੀਤਾ ਹੈ।