5 ਫਰਵਰੀ ਨੂੰ (ਬਰਨਾਲਾ ਹੰਢਿਆਇਆ, ਮਹਿਲਕਲਾਂ, ਧਨੌਲਾ, ਤਪਾ, ਭਦੌੜ) ਵਿਖੇ ਕੀਤੀਆਂ ਜਾਣਗੀਆਂ ਤਿਆਰੀ ਮੀਟਿੰਗਾਂ
ਰਘਵੀਰ ਹੈਪੀ, ਬਰਨਾਲਾ 2 ਫਰਵਰੀ 2024
ਸੰਯੁਕਤ ਕਿਸਾਨ ਮੋਰਚਾ ‘ਤੇ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਉੱਤੇ 16 ਫਰਵਰੀ ਦੇ ਭਾਰਤ ਬੰਦ ਸੱਦੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪੱਧਰੀ ਸਾਂਝੀ ਮੀਟਿੰਗ ਮਨਜੀਤ ਧਨੇਰ ਦੀ ਅਗਵਾਈ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ।
ਇਸ ਮੀਟਿੰਗ ਵਿੱਚ ਵੱਖ-ਵੱਖ ਕਿਸਾਨ -ਮਜਦੂਰ-ਮੁਲਾਜਮ ਜਥੇਬੰਦੀਆਂ ਦੇ ਆਗੂਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ । ਇਸ ਰੈਲੀ ਨੁਮਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਸ਼ੇਰ ਸਿੰਘ ਫਰਵਾਹੀ, ਬਲਵੰਤ ਸਿੰਘ ਉੱਪਲੀ,ਗੁਰਪ੍ਰੀਤ ਸਿੰਘ ਰੂੜੇਕੇ, ਕੁਲਵੰਤ ਸਿੰਘ ਭਦੌੜ, ਜਰਨੈਲ ਸਿੰਘ ਬਦਰਾ, ਪਵਿੱਤਰ ਸਿੰਘ ਲਾਲੀ, ਦਰਸ਼ਨ ਸਿੰਘ ਉੱਗੋਕੇ, ਜੱਗਾ ਬਦਰਾ, ਖ਼ੁਸ਼ੀਆ ਸਿੰਘ, ਭੋਲਾ ਸਿੰਘ ਕਲਾਲਮਾਜਰਾ, ਗੁਰਚਰਨ ਸਿੰਘ ਸੁਰਜੀਤ ਪੁਰਾ, ਅਨਿਲ ਕੁਮਾਰ, ਰਮੇਸ਼ ਹਮਦਰਦ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਰਾਜੀਵ ਕੁਮਾਰ, ਗੁਰਚਰਨ ਸਿੰਘ, ਸੁਖਜੰਟ ਸਿੰਘ , ਸੰਦੀਪ ਕੌਰ, ਚਰਨਜੀਤ ਕੌਰ ਨੇ ਦੱਸਿਆ ਕਿ ਘੱਟੋ-ਘੱਟ ਖਰੀਦ ਕੀਮਤ ਤੇ ਕਾਨੂੰਨਨ ਗਰੰਟੀ ਕਰਨ, ਸੀ 2+50% ਮੁਨਾਫ਼ਾ ਜੋੜਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ,ਪੈਦਾਵਾਰ ਲਾਗਤਾਂ ਘਟਾਉਣ ਲਈ ਬੀਜਾਂ,ਖਾਦਾਂ , ਬਿਜਲੀ ਅਤੇ ਹੋਰ ਲਾਗਤਾਂ ਉੱਪਰ ਸਬਸਿਡੀ ਵਧਾਉਣ, ਕੌਮੀ ਪੱਧਰ ‘ਤੇ ਘੱਟੋ – ਘੱਟ ਤਨਖਾਹ 26,000 ਰੁ ਪ੍ਰਤੀ ਮਹੀਨਾ,ਚਾਰ ਕਿਰਤ ਕੋਡਾਂ ਨੂੰ ਵਾਪਸ ਕਰਵਾਉਣ ਲਈ 16 ਫਰਵਰੀ 2024 ਨੂੰ ਉਦਯੋਗਿਕ ਖੇਤਰ ਹੜਤਾਲ਼ ਅਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਇਹ ਭਾਰਤ ਬੰਦ ਮੋਦੀ ਹਕੂਮਤ ਦੇ ਕਿਸਾਨ – ਮਜ਼ਦੂਰ – ਮੁਲਾਜ਼ਮ ਵਿਰੋਧੀ ਫੈਸਲਿਆਂ ਅਤੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਵਿਸ਼ਾਲ ਲੋਕ ਲਹਿਰ ਖੜੀ ਕਰਨ ਲਈ ਦਿੱਤਾ ਗਿਆ ਹੈ। ਇਹ ਇਤਿਹਾਸਕ ਭਾਰਤ ਬੰਦ ਹੋਵੇਗਾ। ਜਿਸ ਵਿੱਚ ਕਿਸਾਨ -ਮਜਦੂਰ-ਮੁਲਾਜਮ- ਨੌਜਵਾਨ – ਛੋਟੇ ਕਾਰੋਬਾਰੀ ਵੀ ਸ਼ਾਮਿਲ ਹੋਣਗੇ। 16 ਫਰਵਰੀ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹੇ ਨੂੰ 6 ਹਿੱਸਿਆਂ (ਬਰਨਾਲਾ ਹੰਡਿਆਇਆ, ਮਹਿਲ ਕਲਾਂ, ਧਨੌਲਾ,ਤਪਾ,ਭਦੌੜ) ਵਿੱਚ ਵੰਡ ਕੇ 5 ਫਰਵਰੀ ਨੂੰ 11 ਵਜੇ ਸਾਂਝੀਆਂ ਮੀਟਿੰਗਾਂ ਜਥੇਬੰਦ ਕਰਨ ਅਤੇ 9 ਫਰਬਰੀ ਨੂੰ ਪਿੰਡ ਪੱਧਰ ਤੇ ਸਾਂਝੇ ਮਾਰਚ ਜਥੇਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ।
ਇਹ ਮੀਟਿੰਗਾਂ ਜਥੇਬੰਦ ਕਰਨ ਲਈ ਡਿਊਟੀਆਂ ਵੀ ਨਿਰਧਾਰਤ ਕੀਤੀਆਂ ਗਈਆਂ ਹਨ। ਆਗੂਆਂ ਨੇ ਸਾਰੀਆਂ ਜਥੇਬੰਦੀਆਂ ਦੇ ਬਲਾਕ,ਪਿੰਡ ਇਕਾਈਆਂ ਨੂੰ 16 ਫਰਵਰੀ ਨੂੰ ਬੰਦ ਦੇ ਸੱਦੇ ਦੀ ਸਫ਼ਲਤਾ ਲਈ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ। ਇਸ ਸਮੇਂ ਜਗਰਾਜ ਸਿੰਘ ਹਰਦਾਸਪੁਰਾ, ਇੰਦਰਪਾਲ ਸਿੰਘ, ਹਰਨੇਕ ਸਿੰਘ ਸੰਘੇੜਾ, ਦਰਸ਼ਨ ਸਿੰਘ ਚੀਮਾ, ਦਰਸ਼ਨ ਸਿੰਘ ਭੈਣੀ ਮਹਿਰਾਜ, ਜਗਰਾਜ ਰਾਮਾ, ਗੁਰਮੇਲ ਸ਼ਰਮਾਂ, ਜਗਦੀਸ਼ ਸਿੰਘ, ਮਨੋਹਰ ਲਾਲ, ਮਲਕੀਤ ਸਿੰਘ, ਹਰਚਰਨ ਸਿੰਘ ਚਹਿਲ, ਰਮੇਸ਼ ਹਮਦਰਦ, ਡਮਾਨ ਸਿੰਘ ਗੁਰਮ, ਗੁਰਦੇਵ ਸਿੰਘ ਮਾਂਗੇਵਾਲ,ਨਾਨਕ ਸਿੰਘ ਅਮਲਾ ਸਿੰਘ ਵਾਲਾ, ਕੁਲਵਿੰਦਰ ਸਿੰਘ ਉੱਪਲੀ, ਮੇਲਾ ਸਿੰਘ ਖੁੱਡੀ ਕਲਾਂ, ਅਜਾਇਬ ਸਿੰਘ ਆਦਿ ਆਗੂਆਂ ਨੇ ਵੀ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕੀਮਤੀ ਸੁਝਾਅ ਪੇਸ਼ ਕੀਤੇ।