Police ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਫੜ੍ਹਲੇ ਹੋਟਲ ਚੌਕੀਦਾਰ ਦੇ ਕਾਤਿਲ,..!

Advertisement
Spread information

ਹਰਿੰਦਰ ਨਿੱਕਾ ,ਬਰਨਾਲਾ 30 ਦਸੰਬਰ 2023

      ਚੰਡੀਗੜ੍ਹ – ਬਠਿੰਡਾ ਬਾਈਪਾਸ ਤੇ ਸਥਿਤ ਜੀ-ਮਾਲ ਦੇ ਸਾਹਮਣੇ ਉਸਾਰੀ ਅਧੀਨ ਹੋਟਲ ਚੌਕੀਦਾਰ ਮਹਿੰਦਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਦੇ ਅੰਦਰ ਅੰਦਰ ਹੀ ਸੁਲਝਾ ਕੇ, ਦੋਸ਼ੀਆਂ ਨੂੰ ਗਿਰਫ਼ਤਾਰ ਵੀ ਕਰ ਲਿਆ । ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਹਤਿਆਰਿਆਂ ਨੂੰ ਕੁੱਝ ਘੰਟਿਆਂ ਬਾਅਦ ਹੀ ਕਾਬੂ ਕਰਨ ਵਿੱਚ ਸਫਲਤਾ, ਇਸ ਘਟਨਾ ਦੇ ਸਬੰਧ ਵਿੱਚ ਸ੍ਰੀ ਰਮਨੀਸ਼ ਕੁਮਾਰ, ਐਸਪੀ (ਡੀ) ਬਰਨਾਲਾ, ਸ੍ਰੀ ਸਤਵੀਰ ਸਿੰਘ ਉਪ ਕਪਤਾਨ ਪੁਲਿਸ ਸ:ਡ ਬਰਨਾਲਾ ਅਤੇ ਸ਼੍ਰੀ ਗਮਦੂਰ ਸਿੰਘ ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਧੀਨ ਕਾਇਮ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਦੀ ਮਿਹਨਤ ਸਦਕਾ ਮਿਲੀ ਹੈ। ਜਿੰਨ੍ਹਾਂ ਟੀਮਾਂ ਦੀ ਅਗਵਾਈ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ ਬਰਨਾਲਾ ਅਤੇ ਸਬ.ਇੰਸ. ਨਿਰਮਲਜੀਤ ਸਿੰਘ , ਮੁੱਖ ਅਫ਼ਸਰ ਥਾਣਾ ਸਿਟੀ 2 ਬਰਨਾਲਾ ਕਰ ਰਹੇ ਸਨ।

Advertisement

      ਐਸ.ਐਸ. ਪੀ. ਮਲਿਕ ਨੇ ਦੱਸਿਆ ਕਿ ਸੰਦੀਪ ਗਿੱਲ ਪੁੱਤਰ ਰਣਧੀਰ ਸਿੰਘ ਪੁੱਤਰ ਦਿਓਤੀਆ ਰਾਮ ਵਾਸੀ ਪਿੰਡ ਬਨਾਰਸੀ ਤਹਿਸੀਲ ਮੂਣਕ , ਜਿਲਾ ਸੰਗਰੂਰ ਆਪਣੇ ਦੋਸਤਾਂ ਨਾਲ ਰਲਕੇ ਬੰਠਿਡਾ ਬਾਈਪਾਸ ਬਰਨਾਲਾ ਜੀ.-ਮਾਲ ਦੇ ਸਾਹਮਣੇ ਵਿਵਾਨ ਨਾਮ ਦਾ ਇੱਕ ਹੋਟਲ ਅਤੇ ਰੈਸਟੋਰੈਂਟ ਬਣਾ ਰਹੇ ਹਨ। ਜੋ ਕਿ ਉਸਾਰੀ ਅਧੀਨ ਹੈ । ਇਸ ਹੋਟਲ ਦੀ ਉਸਾਰੀ ਅਧੀਨ ਬਿਲਡਿੰਗ ਦੀ ਨਿਗਰਾਨੀ-ਰੱਖ ਰਖਾਵ ਅਤੇ ਲੇਬਰ ਤੋਂ ਕੰਮ ਆਦਿ ਕਰਵਾਉਣ ਦੀ ਜਿੰਮੇਵਾਰੀ ਦੇ ਤੌਰ ਤੇ ਸੰਦੀਪ ਗਿੱਲ ਨੇ ਆਪਣੇ ਮਾਮੇ ਮਹਿੰਦਰ ਸਿੰਘ ਪੁੱਤਰ ਰੁਲੀਆ ਰਾਮ ਵਾਸੀ ਹਮੀਰਗੜ੍ਹ ਤਹਿਸੀਲ ਨਰਵਾਨਾ ਜਿਲਾ ਜੀਂਦ (ਹਰਿਆਣਾ) ਨੂੰ ਦਿੱਤੀ ਹੋਈ ਸੀ। ਜੋ ਕਿ ਨਵੰਬਰ 2023 ਤੋਂ ਉਪਰੋਕਤ ਜਗ੍ਹਾ ਪਰ ਹੀ ਰਹਿ ਰਿਹਾ ਸੀ । ਜਿਸ ਦੀ ਮਿਤੀ 28/29 ਦਸੰਬਰ ਦੀ ਦਰਿਮਆਨੀ ਰਾਤ ਨੂੰ ਮਹਿੰਦਰ ਸਿੰਘ ਨੂੰ ਲੁੱਟ-ਖਸੁੱਟ ਦੇ ਇਰਾਦੇ ਨਾਲ ਅਣਪਛਾਤੇ ਵਿਅਕਤੀਆਂ ਵੱਲੋ ਲੱਕੜ ਦੇ ਬਾਲੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ । ਜਿਸ ਤੇ ਸੰਦੀਪ ਗਿੱਲ ਉਕਤ ਦੇ ਬਿਆਨ ਪਰ ਮੁੱਕਦਮਾ ਨੰਬਰ 601 ਮਿਤੀ 29-12-2023 ਅ/ਧ 302,397,34 ਹਿੰ:ਦੰ: ਥਾਣਾ ਸਿਟੀ ਬਰਨਾਲਾ ਬਰਖਿਲਾਫ ਨਾ- ਮਾਲੂਮ ਵਿਅਕਤੀ/ਵਿਅਕਤੀਆਨ ਦਰਜ ਰਜਿਸਟਰ ਕੀਤਾ ਗਿਆ ਸੀ।
    ਐਸ.ਐਸ. ਪੀ. ਮਲਿਕ ਨੇ ਦੱਸਿਆ ਕਿ ਹਤਿਆ ਦੇ ਕੇਸ ਨੂੰ ਟਰੇਸ ਕਰਨ ਲਈ ਗਠਿਤ ਟੀਮਾਂ ਵੱਲੋ ਮੁੱਕਦਮਾ ਦੀ ਤਫਤੀਸ ਬੜੇ ਹੀ ਸੁਚੱਜੇ ਅਤੇ ਤਕਨੀਕੀ ਢੰਗਾਂ ਨਾਲ ਅਮਲ ਵਿੱਚ ਲਿਆ ਕੇ ਮੁਕੱਦਮਾ ਦੇ ਦੋਸ਼ੀਆਂ ਅੰਗਰੇਜ ਸਿੰਘ ਉਰਫ ਗੇਜੀ ਪੁੱਤਰ ਮੇਜਰ ਸਿੰਘ ਤੇ ਵੀਰਪਾਲ ਸਿੰਘ ਉਰਫ ਬੱਲਾ ਪੁੱਤਰ ਲੀਲਾ ਪੰਡਤ ਦੋਵੇਂ ਵਾਸੀ ਫਰਵਾਹੀ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਹੋਇਆ ਲੱਕੜ ਦਾ ਬਾਲਾ, ਮ੍ਰਿਤਕ ਦਾ ਫੋਨ, ਸਿਲੰਡਰ ਅਤੇ ਟੂਟੀਆਂ ਦਾ ਸਾਮਾਨ ਬ੍ਰਾਮਦ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਭਲਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਦੋਸ਼ੀਆਂ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਿਲ ਕਰਕੇ,ਹੋਰ ਪੁੱਛਗਿੱਛ ਵੀ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਦੋਸ਼ੀਆਂ ਦੀ ਕਿਸੇ ਹੋਰ ਵਾਰਦਾਤ ਵਿੱਚ ਵੀ ਕੋਈ ਸ਼ਮੂਲੀਅਤ ਰਹੀ ਹੈ । 

Advertisement
Advertisement
Advertisement
Advertisement
Advertisement
error: Content is protected !!