ਹਰਿੰਦਰ ਨਿੱਕਾ , ਪਟਿਆਲਾ 16 ਦਸੰਬਰ 2023
ਭਰੂਣ ਜਾਂਚ ‘ਤੇ ਭਰੂਣ ਹੱਤਿਆ ਕਰਨ ਵਾਲਿਆਂ ਦੇ ਸਿਰ ਤੇ ਕਾਲ ਬਣ ਕੇ ਮੰਡਰਾ ਰਹੇ ਬਰਨਾਲਾ ਦੇ ਤਤਕਾਲੀ ਸਿਵਲ ਸਰਜਨ ਡਾਕਟਰ ਜਸਵੀਰ ਔਲਖ ਨੂੰ ਸਿਹਤ ਵਿਭਾਗ ਨੇ ਇਨਾਮ ਦੇ ਰੂਪ ਲੁਧਿਆਣਾ ਵਰਗੇ ਵੱਡੇ ਜਿਲ੍ਹੇ ਦੀ ਕਮਾਂਡ ਦੇ ਕੇ ਇਨਾਮ ਦਿੱਤਾ ਹੈ। ਜਦੋਂਕਿ ਉਨ੍ਹਾਂ ਦੀ ਸੂਚਨਾ ਦੇ ਅਧਾਰ ਉੱਤੇ ਪਟਿਆਲਾ ਜਿਲ੍ਹੇ ਪਿੰਡ ਚੌਰਾ ਵਿਖੇ ਭਰੂਣ ਜਾਂਚ ਤੇ ਹੱਤਿਆ ਕਰਨ ਵਾਲਿਆਂ ਦੇ ਹਿੱਸੇ ਐਫ.ਆਈ.ਆਰ. ਆਈ ਹੈ। ਲੰਘੇ ਵੀਰਵਾਰ ਨੂੰ ਕੀਤੇ ਸਟਿੰਗ ਆਪ੍ਰੇਸ਼ਨ ਵਿੱਚ ਸਾਹਮਣੇ ਆਏ ਟੋਲੇ ਖਿਲਾਫ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ FIR No. 156 DTD 15-12-23 U/S PC & PNDT Act 1994 Sec. 3-B, 4(4),5,6-B,18, 23 24,25,29 & Rule 3-A, 9.Sec.420,120,312,315 IPC Indian Medical Consil Sec. 15-B & MTP Act Rule 3,4 & 5 ਦਰਜ ਕੀਤੀ ਗਈ ਹੈ।
ਇਹ ਐਫ.ਆਈ.ਆਰ. ਡਾਕਟਰ ਗੁਰਪ੍ਰੀਤ ਸਿੰਘ ਨਾਗਰਾ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਕੌਲੀ ਜਿਲ੍ਹਾ ਪਟਿਆਲਾ ਵੱਲੋਂ ਪੁਲਿਸ ਨੂੰ ਭੇਜੇ ਪੱਤਰ ਦੇ ਅਧਾਰ ਪਰ ਦਰਜ ਹੋਈ ਹੈ। ਦੋਸ਼ੀਆਂ ਵਿੱਚ ਸਿਹਤ ਵਿਭਾਗ ਦੀ ਡਿਸਮਿਸ ਸਟਾਫ ਨਰਸ ਮੀਨਾ ਰਾਣੀ ਪਤਨੀ ਰਵਿੰਦਰ ਸਿੰਘ ਵਾਸੀ ਮਕਾਨ ਨੰ. 67—ਏ, ਸਟਾਰ ਸਿਟੀ ਪਿੰਡ ਚੋਰਾ, ਜਰਨੈਲ ਸਿੰਘ ਪੁੱਤਰ ਕਿਸ਼ਨ ਸਿੰਘ ਮਕਾਨ ਨੰ. 75 ਪਿੰਡ ਸਵਾਜਪੁਰ, ਸੁਰਿੰਦਰ ਸਿੰਘ ਵਾਸੀ ਸ੍ਰੀ ਨਗਰ 302 ਕਰੂਕਸ਼ੇਤਰ ਹਰਿਆਣਾ ਪਤੀ ਹਰਵਿੰਦਰ ਕੌਰ ਅਤੇ ਜਸਪਾਲ ਸਿੰਘ ਵਾਸੀ ਅਕਬਰਪੁਰਾ ਨੇੜੇ ਭੱਪਲ ਭਟੇੜੀ ਰਾਜਪੁਰਾ ਪਤੀ ਨਵਜੋਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ।
ਐਫ.ਆਈ.ਆਰ. ਅਨੁਸਾਰ ਚੇਅਰਪਰਸ਼ਨ ਜਿਲ੍ਹਾ ਐਪਰੋਪ੍ਰੀਏਟ ਅਥਾਰਟੀ ਕਮ—ਸਿਵਲ ਸਰਜਨ ਬਰਨਾਲਾ ਡਾਕਟਰ ਜਸਵੀਰ ਔਲਖ ਨੂੰ ਗੁਪਤ ਸੂਚਨਾ ਮਿਲੀ ਸੀ, ਕਿ ਪਿੰਡ ਚੋਰਾ ਨੇੜੇ ਇੱਕ ਗੁਰੱਪ ਵੱਲੋਂ ਗਰਭਵਤੀ ਔਰਤਾਂ ਦੇ ਅਣਜੰਮੇ ਭਰੂਣ ਦੀ ਗੈਰ ਕਾਨੂੰਨੀ ਲਿੰਗ ਜਾਂਚ/ ਨਿਰਧਾਰਨ ਕੀਤਾ ਜਾਂਦਾ ਹੈ ਅਤੇ ਕੁੜੀ ਹੋਣ ਤੇ ਗਰਭਪਾਤ ਵੀ ਕੀਤਾ ਜਾਂਦਾ ਹੈ। ਸਿਹਤ ਵਿਭਾਗ ਦੀ ਟੀਮ ਨੇ ਨਾਮਜ਼ਦ ਦੋਸ਼ਣ ਮੀਨਾ ਰਾਣੀ ਦੇ ਉਕਤ ਪਤੇ ਦੀ ਚੈਕਿੰਗ ਦੌਰਾਨ ਦੋਸ਼ਣ ਮੀਨਾ ਰਾਣੀ ਅਤੇ ਦੋਸ਼ੀ ਜਰਨੈਲ ਸਿੰਘ ਹਾਜ਼ਰ ਮਿਲੇ । ਦੋਸ਼ਣ ਅਵਰਜਿਸਟਰ ਅਲਟਰਾਸਾਊਂਡਰਸੀਨ ਏ.ਡੀ.ਏ.ਐਨ.ਡੀ.ਯੂ ਐਸ 60 ਰਾਂਹੀ ਲਿੰਗ ਨਿਰਧਾਰਨ ਕਰ ਰਹੀ ਸੀ। ਜਿੱਥੇ ਡੀਕਾਏ ਮਰੀਜ ਦਾ ਲਿੰਗ ਨਿਰਧਾਰਨ ਕੀਤਾ ਅਤੇ ਅਣਜੰਮੇ ਬੱਚੇ ਦਾ ਲਿੰਗ ਮੁੰਡਾ ਦੱਸਿਆ ਅਤੇ ਨਵਜੋਤ ਕੌਰ ਦਾ ਅਲਟਰਾਸਾਊਂਡ ਕਰ ਰਹੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਹਰਵਿੰਦਰ ਕੌਰ ਦਾ ਮਿਤੀ 13/12/23 ਨੂੰ ਲਿੰਗ ਨਿਰਧਾਰਨ ਕੀਤਾ ਸੀ, ਅਤੇ ਅਣਜੰਮੇ ਭਰੂਣ ਦਾ ਲਿੰਗ ਕੁੜੀ ਦੱਸਿਆ ਸੀ। ਜਿਸ ਨੂੰ ਗਰਭਪਾਤ ਕਰਨ ਲਈ ਬੁਲਾਇਆ ਗਿਆ ਸੀ। ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ. ਨੇ ਦੱਸਿਆ ਕਿ ਨਾਮਜਦ ਦੋਸ਼ੀਆਂ ਖਿਲਾਫ ਵੱਖ ਵੱਖ ਸੰਗੀਨ ਜੁਰਮਾਂ ਤਹਿਤ ਕੇਸ ਦਰਜ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਰਨਣਯੋਗ ਹੈ ਕਿ ਭਰੂਣ ਹੱਤਿਆ ਰੋਕੂ ਐਕਟ ਦੇ ਤਹਿਤ ਭਰੂਣ ਹੱਤਿਆ / ਭਰੂਣ ਜਾਂਚ ਕਰਵਾਉਣ ਵਾਲੀਆਂ ਔਰਤਾਂ ਨੂੰ ਦੋਸ਼ੀ ਨਹੀਂਂ , ਬਲਕਿ ਪੀੜਤ ਮੰਨਿਆ ਜਾਂਦਾ ਹੈ। ਇਸ ਲਈ ਪੁਲਿਸ ਨੇ ਹਰਵਿੰਦਰ ਕੌਰ ਅਤੇ ਨਵਜੋਤ ਕੌਰ ਦੇ ਖਿਲਾਫ ਕੇਸ ਦਰਜ ਨਹੀਂ ਕਰਕੇ,ਉਨ੍ਹਾਂ ਪਤੀਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਉੱਧਰ ਪੂਰੇ ਸਟਿੰਗ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਡਾਕਟਰ ਜਸਵੀਰ ਔਲਖ ਉਦੋਂ ਸਿਵਲ ਸਰਜਨ ਬਰਨਾਲਾ ਤੇ ਹੁਣ ਇਨਾਮ ਵਜੋਂ ਲੁਧਿਆਣਾ ਦਾ ਸਿਵਲ ਸਰਜਨ ਲਗਾਇਆ ਗਿਆ ਹੈ। ਲੁਧਿਆਣਾ ਜਿਲ੍ਹਾ ,ਬਰਨਾਲਾ ਜਿਲ੍ਹੇ ਤੋਂ ਕਰੀਬ ਅੱਠ ਗੁਣਾ ਵੱਡਾ ਜਿਲ੍ਹਾ ਹੈ। ਵਰਨਣਯੋਗ ਹੈ ਕਿ ਸੀਐਮਓ ਡਾਕਟਜ ਜਸਵੀਰ ਔਲਖ ਵੱਲੋਂ ਲੰਘੇ ਕਰੀਬ ਪੰਜ ਮਹੀਨਿਆਂ ਦੌਰਾਨ ਹੀ, ਭਰੂਣ ਹੱਤਿਆ ਦੇ ਪੰਜ ਵੱਡੇ ਮਾਮਲਿਆਂ ਨੂੰ ਬੇਪਰਦ ਕਰਕੇ,ਦੋਸ਼ੀਆਂ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜ੍ਹਾ ਕੀਤਾ ਗਿਆ ਹੈ। ਔਲਖ ਦੀ ਟੀਮ ਵੱਲੋਂ ਸੁਨਾਮ, ਮੋਗਾ, ਡੇਰਾ ਬਸੀ, ਪਟਿਆਲਾ ਅਤੇ ਰਾਏਕੋਟ ਇਲਾਕਿਆਂ ਵਿੱਚ ਅਜਿਹੇ ਸਫਲ ਸਟਿੰਗ ਆਪ੍ਰੇਸ਼ਨ ਕੀਤੇ ਹਨ।