ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 3 ਦਸੰਬਰ 2023
ਸ੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਸੋਸਾਇਟੀ (ਰਜਿ.) ਵੱਲੋਂ ਗੀਤਾ ਭਵਨ ਮੰਦਰ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜਿਥੇ 131 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਦੀ ਰਸਮ ਦੀ ਸ਼ੁਰੂਆਤ ਕਰਵਾਈ ਉਥੇ ਸ਼ਬਦ ਕੀਰਤਨ ਵੀ ਸੁਣਿਆ ਤੇ ਮੰਦਿਰ ਵਿਖੇ ਆਰਤੀ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਜ਼ਿਲਕਾ ਵਾਸੀ ਧਰਮ ਕਰਮ ਵਾਲੇ ਹਨ ਤੇ ਹਰ ਇਕ ਦੀ ਭਲਾਈ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿਸ ਸਮਾਜ ਵਿਚ ਰਹਿਣੇ ਹਾਂ ਉਥੇ ਇਨ੍ਹਾਂ ਚੀਜਾਂ ਦੀ ਬਹੁੱਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜੁਰਗਾਂ ਵੱਲੋਂ ਬਖਸ਼ੇ ਚੰਗੇ ਸੰਸਕਾਰ ਸਾਡੀ ਨੌਜਵਾਨ ਪੀੜ੍ਹੀ ਅੰਦਰ ਪੂਰੀ ਤਰ੍ਹਾਂ ਝਲਕਦੇ ਹਨ ਜਿਸ ਤਹਿਤ ਉਹ ਕਿਸੇ ਵੀ ਲੋੜਵੰਦ ਦੀ ਸਹਾਇਤਾ ਕਰਨ ਨੂੰ ਪਿੱਛੇ ਨਹੀ ਹੱਟਦੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸੇ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੇ ਭਲੇ ਤੇ ਸੇਵਾ ਲਈ ਸਭਨਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜ੍ਹੀ ਨੂੰ ਸਹੀ ਰਾਹੇ ਪਾਉਣ ਅਤੇ ਧਰਮ—ਕਰਮ ਨਾਲ ਜ਼ੋੜੀ ਰੱਖਣ ਲਈ ਸੋਸਾਇਟੀ ਬਿਹਤਰੀਨ ਉਪਰਾਲੇ ਕਰ ਰਹੀ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ੍ਰੀ ਸੁਰਿੰਦਰ ਆਹੂਜਾ ਨੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦਾ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨ *ਤੇ ਧੰਨਵਾਦ ਵੀ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਗਿਆ।
ਸ੍ਰੀ ਸਨਾਤਨ ਧਰਮ ਅਰੋੜਵੰਸ਼ ਗੀਤਾ ਭਵਨ ਸੋਸਾਇਟੀ ਦੇ ਨੁਮਾਇੰਦਿਆਂ ਨੇ ਗੀਤਾ ਭਵਨ ਮੰਦਰ ਦੇ ਪਿਛੋਕੜ, ਲੋਕ ਭਲਾਈ ਕੰਮਾਂ ਅਤੇ ਮੰਦਰ ਦੇ ਕਾਰਜਾਂ ਬਾਰੇ ਹਾਜਰੀਨ ਨੂੰ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਹਰੇਕ ਮਹੀਨੇ ਦੇ ਪਹਿਲੇ ਐਤਵਾਰ ਨੂੰ ਇਨ੍ਹਾਂ ਲੋੜਵੰਦਾਂ ਨੂੰ ਰਾਸ਼ਨ ਵੰਡ ਰਹੇ ਹਨ ਤੇ ਸਮਾਜ ਸੇਵੀਆਂ ਦੀ ਮਦਦ ਨਾਲ ਇਸੇ ਤਰ੍ਹਾਂ ਇਹ ਲੋਕ ਭਲਾਈ ਕਾਰਜ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮੰਦਿਰ ਵਿਖੇ ਇਕ ਡਿਸਪੈਂਸਰੀ ਵੀ ਜਿਥੇ ਲੋੜਵੰਦਾਂ ਨੁੰ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਸਿਲਾਈ ਸੈਂਟਰ ਵੀ ਹੈ ਜਿਸ *ਤੇ ਸਿਲਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਇਸ ਮੌਕੇ ਸੋਸਾਇਟੀ ਦੇ ਵਾਈਸ ਪ੍ਰਧਾਨ ਤੇ ਖਜਾਨਜੀ ਅਸ਼ਵਨੀ ਕੁੱਕੜ, ਸਕੱਤਰ ਕ੍ਰਿਸ਼ਨ ਗੁੰਬਰ, ਮੈਂਬਰ ਅਸ਼ੋਕ ਸੁਖੀਜਾ, ਅਸ਼ੋਕ ਵਾਟਸ, ਸੁਰਿੰਦਰ ਛਾਬੜਾ, ਪਰਵਰਿਸ਼ ਵਢੇਰਾ, ਅਸ਼ਵਨੀ ਗਰੋਵਰ, ਸਤੀਸ਼ ਧੂੜੀਆ, ਹਰੀਸ਼ ਮੁੰਜਾਲ, ਸਤੀਸ਼ ਸਚਦੇਵਾ, ਨਰਿੰਦਰ ਸਚਦੇਵਾ, ਹਰਕ੍ਰਿਸ਼ਨ ਭਾਟੀਆ, ਅਨੀਸ਼ਾ ਆਹੁਜਾ ਆਦਿ ਮੌਜੂਦ ਸਨ।