ਗਗਨ ਹਰਗੁਣ, ਫਾਜਿ਼ਲਕਾ, 1 ਦਸੰਬਰ 2023
ਸ੍ਰੀ ਮਨਜੀਤ ਸਿੰਘ ਢੇਸੀ ਸੀਨਿਅਰ ਕਪਤਾਲ ਪੁਲਿਸ ਫਾਜਿ਼ਲਕਾ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪਿੰਡ ਇਸਲਾਮੇ ਵਾਲਾ ਵਿਚ ਇਕ ਬਜੁਰਗ ਜੋੜੇ ਦੇ ਘਰ ਚੋਰੀ ਦੇ ਇਰਾਦੇ ਨਾਲ ਦਾਖਿਲ ਹੋ ਕੇ ਉਨ੍ਹਾਂ ਨੂੰ ਜ਼ਖਮੀ ਕਰਨ ਵਾਲੇ ਦੋ ਦੋਸ਼ੀਆਂ ਦੀ ਪਹਿਚਾਣ ਕਰਕੇ ਕੇਸ ਨੂੰ ਸੁਲਝਾ ਲਿਆ ਹੈ ਅਤੇ ਇਕ ਦੋਸ਼ੀ ਨੂੰ ਕਾਬੂ ਵੀ ਕਰ ਲਿਆ ਹੈ। ਜ਼ਲਾਲਾਬਾਦ ਦੇ ਡੀਐਸਪੀ ਸ੍ਰੀ ਅਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਐਸਪੀ ਮਨਜੀਤ ਸਿੰਘ ਦੇ ਮਾਰਗਦਰਸ਼ਨ ਵਿਚ ਇਹ ਸਫਲਤਾ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸਬ—ਇੰਸਪੈਕਟਰ ਗੁਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਅਰਨੀਵਾਲਾ ਦੀ ਨਿਗਰਾਨੀ ਵਿੱਚ ਸ.ਥ. ਸੁਭਾਸ਼ ਚੰਦਰ ਸਮੇਤ ਪੁਲਿਸ ਪਾਰਟੀ ਵਲੋਂ ਦਰਸ਼ਨਾ ਰਾਣੀ ਪਤਨੀ ਬਾਬੂ ਲਾਲ ਪੁੱਤਰ ਰਾਮ ਚੰਦ ਵਾਸੀ ਇਸਲਾਮ ਵਾਲਾ ਦੇ ਬਿਆਨ ਪਰ ਮੁਕੱਦਮਾ ਨੰਬਰ 121 ਮਿਤੀ 26—11—2023 ਅ/ਧ 458,324 ਭਾਦ ਥਾਣਾ ਅਰਨੀਵਾਲਾ ਬਰਖਿਲਾਫ ਨਾਮਲੂਮ ਵਿਅਕਤੀਆ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਹ ਦੋਵੇਂ ਪਤੀ—ਪਤਨੀ ਮਿਤੀ 25.11.2023 ਦੀ ਰਾਤ ਨੂੰ ਘਰ ਵਿੱਚ ਸੁੱਤੇ ਪਏ ਸੀ ਤਾ 02 ਨਾਮਲੂਮ ਵਿਅਕਤੀ ਵਕਤ ਕਰੀਬ 1:30 ਵਜੇ ਰਾਤ ਉਹਨਾ ਦੇ ਘਰ ਵਿੱਚ ਦਾਖਲ ਹੋਏ ਤੇ ਮੁਦੱਈਆਂ ਦਰਸ਼ਨਾ ਰਾਣੀ ਦੇ ਸਿਰ ਵਿਚ ਸੱਟਾਂ ਮਾਰੀਆਂ। ਪੁਲਿਸ ਨੇ ਉਕਤ ਕੇਸ ਵਿੱਚ ਖੂਫੀਆ ਸੋਰਸ ਅਤੇ ਟੈਕਨੀਕਲ ਸਪੋਰਟ ਦੀ ਵਰਤੋਂ ਕਰਦੇ ਹੋਏ ਮਿਤੀ 30.11.2023 ਨੂੰ ਮੁਦਈਆ ਦੇ ਪਤੀ ਬਾਬੂ ਲਾਲ ਪੁੱਤਰ ਰਾਮ ਚੰਦ ਵਾਸੀ ਇਸਲਾਮ ਵਾਲਾ ਦੇ ਬਿਆਨ ਪਰ ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਬਲਕਰਨ ਸਿੰਘ ਵਾਸੀ ਇਸਲਾਮ ਵਾਲਾ ਅਤੇ ਇੱਕ ਹੋਰ ਵਿਅਕਤੀ ਨੂੰ ਇਸ ਕੇਸ ਵਿਚ ਦੋਸ਼ੀ ਨਾਮਜਦ ਕੀਤਾ ਗਿਆ ਜੋ ਦੋਰਾਨੇ ਤਫਤੀਸ਼ ਮੁਕੱਦਮਾ ਵਿੱਚ ਨਾਮਜਦ ਦੋਸ਼ੀ ਗੁਰਵਿੰਦਰ ਸਿੰਘ ਉਰਫ ਬਾਬਾ ਪੁੱਤਰ ਬਲਕਰਨ ਸਿੰਘ ਵਾਸੀ ਇਸਲਾਮ ਵਾਲਾ ਨੂੰ ਮਿਤੀ 30.11.2023 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਕੁਆ ਸਮੇਂ ਸੱਟਾ ਮਾਰਨ ਲਈ ਵਰਤਿਆ ਹਥਿਆਰ ਬਰਾਮਦ ਕਰਵਾਇਆ ਗਿਆ ਹੈ। ਦੋਸ਼ੀ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕੀਤਾ ਹੈ। ਮੁਕੱਦਮੇ ਵਿੱਚ ਦੂਸਰੇ ਦੀ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਜਿਸਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ।ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਦੋਸੀ ਗੁਰਵਿੰਦਰ ਸਿੰਘ ਉਰਫ ਬਾਬਾ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਾਬੂ ਲਾਲ ਦੇ ਘਰ ਵਿੱਚ ਰਾਤ ਸਮੇ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਸੀ।