ਹਰਪ੍ਰੀਤ ਕੌਰ ਬਬਲੀ, ਸੰਗਰੂਰ, 30 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਉਦੇਸ਼ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਆਪਣੇ ਐਮ.ਪੀ. ਕੋਟੇ ਵਿੱਚੋਂ ਗਿਆਨੀ ਦਿੱਤ ਸਿੰਘ ਸਪੋਰਟਸ ਕਲੱਬ ਭਵਾਨੀਗੜ੍ਹ ਨੂੰ ਜਿੰਮ ਦਿੱਤੀ ਗਈ |
ਇਸ ਮੌਕੇ ਰੱਖੇ ਗਏ ਸਮਾਗਮ ਵਿੱਚ ਹਾਜਰੀਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਚੰਗਾ ਜੀਵਨ ਜਿਉਣ ਚੰਗੀ ਸਿਹਤ ਦਾ ਹੋਣਾ ਬਹੁਤ ਜਰੂਰੀ ਹੈ, ਕਿਉਂਕਿ ਜਿੰਨੇ ਤੱਕ ਤੁਸੀਂ ਸਰੀਰਿਕ ਤੌਰ ‘ਤੇ ਕਮਜੋਰ ਹੋ ਤਾਂ ਤਗੜੇ ਲੋਕ ਤੁਹਾਨੂੰ ਦਬਾਉਂਦੇ ਰਹਿਣਗੇ | ਇਸ ਲਈ ਹਰ ਕਿਸੇ ਨੂੰ ਆਪਣੀ ਚੰਗੀ ਸਿਹਤ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿ ਪਾਰਟੀ ਵੱਲੋਂ ਦਿੱਤੇ ਗਏ ਜਿੰਮਾਂ ਵਿੱਚ ਕਸਰਤ ਕਰਕੇ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ |
ਸ. ਮਾਨ ਨੇ ਕਿਹਾ ਕਿ ਤੁਹਾਡਾ ਐਮ.ਪੀ. ਤੁਹਾਡੇ ਲਈ ਬਹੁਤ ਸਾਰੇ ਕੰਮ ਕਰ ਸਕਦਾ | ਉਨ੍ਹਾਂ ਨੇ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਲ ਕਾਪੀ ਲਾਭਪਾਤਰਾਂ ਦੇ ਪਰਿਵਾਰ ਵਿੱਚੋਂ ਜੇਕਰ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ ਤਾਂ ਉਸ ਨੂੰ ਸਹਿਯੋਗ ਦੇ ਤੌਰ ‘ਤੇ ਐਮ.ਪੀ. ਕੋਟੇ ਵਿੱਚੋਂ 20 ਹਜਾਰ ਰੁਪਏ ਦਿੱਤੇ ਜਾ ਸਕਦੇ ਹਨ | ਕੈਂਸਰ ਅਤੇ ਹੋਰ ਵੱਡੀਆਂ ਬਿਮਾਰੀਆਂ ਦੇ ਇਲਾਜ ਵਿੱਚ ਸਹਿਯੋਗ ਲਈ ਵੀ ਪਾਰਟੀ ਵੱਲੋਂ ਆਰਥਿਕ ਮੱਦਦ ਕਰਵਾਈ ਜਾਂਦੀ ਹੈ | ਜੇਕਰ ਕਿਸੇ ਦੀ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਨਹੀਂ ਲੱਗੀ ਹੋਈ ਤਾਂ ਉਹ ਵੀ ਲਗਵਾ ਸਕਦੇ ਹਾਂ | ਇਸ ਤੋਂ ਇਲਾਵਾ ਅਨੇਕਾਂ ਲੋਕ ਭਲਾਈ ਸਕੀਮਾਂ ਐਮ.ਪੀ. ਕੋਟੇ ਅਧੀਨ ਆਉਂਦੀਆਂ ਹਨ, ਜਿਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡੀ ਪਾਰਟੀ ਵੱਲੋਂ ਲਗਾਤਾਰ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕੈਂਪ ਲਗਾ ਜੇ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਹੋਣ ਦੀ ਲੋੜ ਹੈ |
ਇਸ ਮੌਕੇ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਜਥੇਦਾਰ ਹਰਜੀਤ ਸਿੰਘ ਸੰਜੂਮਾਂ, ਜਥੇਦਾਰ ਸ਼ਾਹਬਾਜ ਸਿੰਘ ਡਸਕਾ, ਯੂਥ ਪ੍ਰਧਾਨ ਹਰਿਆਣਾ ਹਰਜੀਤ ਸਿੰਘ ਵਿਰਕ , ਸੁਖਵਿੰਦਰ ਸਿੰਘ ਬਲਿਆਲ ਜਥੇਬੰਦਕ ਸਕੱਤਰ ਮਾਝੀ ਜੋਨ, ਸੁਖਵੀਰ ਸਿੰਘ ਸੁੱਖੀ ਆਲੋਅਰਖ, ਗੁਰਵੀਰ ਸਿੰਘ ਗੁੰਨੂੰ ਭਵਾਨੀਗੜ੍ਹ, ਗੁਰਦੀਪ ਸਿੰਘ ਕਾਲਾਝਾੜ, ਹਰਭਜਨ ਸਿੰਘ ਹੈਪੀ ਸ਼ਹਿਰੀ ਪ੍ਰਧਾਨ ਭਵਾਨੀਗੜ੍ਹ, ਤਰਸੇਮ ਬਾਵਾ, ਤਰਸੇਮ ਕਾਕੜਾ, ਅਮਨ ਭੱਟੀਵਾਲ, ਚਮਕੌਰ ਸਿੰਘ ਮਾਝੀ, ਮਨਜੀਤ ਸਿੰਘ ਬੀਂਬੜ, ਪਰਮਵੀਰ ਸਿੰਘ ਸਨੀ ਬੀਂਬੜ, ਸਕੱਤਰ ਮਾਝੀ ਜੋਨ, ਮਾਹੀ ਭਵਾਨੀਗੜ੍ਹ, ਹਰਦੀਪ ਸਿੰਘ ਚੰਨੋ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਸਪੋਰਟਸ ਕਲੱਬ ਦੇ ਅਹੁਦੇਦਾਰ ਅਤੇ ਕਾਲੋਨੀ ਨਿਵਾਸੀ ਹਾਜਰ ਸਨ |