ਬਿੱਟੂ ਜਲਾਲਾਬਾਦੀ, ਫਾਜਿ਼ਲਕਾ 8 ਨਵੰਬਰ 2023
ਸਿਹਤ ਵਿਭਾਗ ਦੀ ਭੋਜਨ ਸੁਰੱਖਿਆ ਟੀਮ ਵੱਲੋਂ ਤਿਓਹਾਰਾਂ ਦੇ ਮੱਦੇਨਜਰ ਖਾਣ ਪੀਣ ਦੇ ਸਮਾਨ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਿ਼ਲ੍ਹਾ ਸਿਹਤ ਅਫ਼ਸਰ ਸ੍ਰੀ ਭੁਪਿੰਦਰ ਕੁਮਾਰ ਅਤੇ ਐਫਐਸਓ ਇਸ਼ਾਨ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜਿ਼ਲਕਾ ਅਤੇ ਅਰਨੀਵਾਲਾ ਖੇਤਰ ਵਿਚੋਂ ਖੋਆ, ਘਿਓ ਬਰਫੀ, ਗੁਲਾਬਜਾਮੁਨ, ਪਨੀਰ ਆਦਿ ਦੇ 14 ਨਮੂਨੇ ਜਾਂਚ ਲਈ ਲਏ ਗਏ ਹਨ ਅਤੇ ਲੈਬ ਨੂੰ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਇਹ ਮੁਹਿੰਮ ਜਾਰੀ ਰਹੇਗੀ।ਉਨ੍ਹਾਂ ਨੇ ਭੋੋਜਨ ਪਦਾਰਥ, ਮਿਠਾਈਆਂ ਆਦਿ ਤਿਆਰ ਕਰਕੇ ਵੇਚਣ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੁੱਧ ਸਮਾਨ ਦੀ ਹੀ ਵਿਕਰੀ ਕਰਨ ਅਤੇ ਭੋਜਨ ਤਿਆਰ ਕਰਦੇ ਸਮੇਂ ਸਫਾਈ ਅਤੇ ਹੋਰ ਭੋਜਨ ਸੁਰੱਖਿਆ ਮਾਪਦੰਡਾਂ ਦਾ ਸਖ਼ਤੀ ਨਾਲ ਪਾਲਣ ਕਰਨ।