ਰਘਬੀਰ ਹੈਪੀ, ਬਰਨਾਲਾ, 11 ਅਕਤੂਬਰ 2023
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤਿੰਨ ਖੇਡਾਂ ਦੇ ਸੂਬਾ ਪੱਧਰੀ ਮੁਕਾਬਲੇ ਬਰਨਾਲਾ ਵਿੱਚ ਜਾਰੀ ਹਨ। ਇਸ ਤਹਿਤ ਬਰਨਾਲਾ ਕਲੱਬ ਵਿੱਚ ਹੋ ਰਹੇ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਅੰਡਰ 14 ਲੜਕੀਆਂ (ਸੈਮੀਫਾਈਨਲ) ਵਿੱਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 3—0 ਨਾਲ , ਦੂਜੇ (ਸੈਮੀਫਾਈਨਲ) ਵਿੱਚ ਪਟਿਆਲਾ ਨੇ ਫਤਿਹਗੜ੍ਹ ਨੂੰ 3—1 ਨਾਲ ਹਰਾਇਆ।
ਅੰਡਰ 17 ਲੜਕੀਆਂ (ਸੈਮੀਫਾਈਨਲ) ਵਿੱਚ ਜਲੰਧਰ ਨੇ ਪਟਿਆਲਾ ਨੂੰ 3—2 ਨਾਲ, ਅੰਮ੍ਰਿਤਸਰ ਨੇ ਲੁਧਿਆਣਾ ਨੂੰ 3—1 ਨਾਲ ਹਰਾਇਆ। ਅੰਡਰ 21 ਲੜਕੀਆਂ (ਸੈਮੀਫਾਈਨਲ) ਵਿੱਚ ਅੰਮ੍ਰਿਤਸਰ ਨੇ ਪਟਿਆਲਾ ਨੂੰ 3—0 ਨਾਲ, ਲੁਧਿਆਣਾ ਨੇ ਮੋਗਾ ਨੂੰ 3—0 ਨਾਲ ਹਰਾਇਆ। ਅੰਡਰ 21—30 ਲੜਕੀਆਂ (ਸੈਮੀਫਾਈਨਲ) ਵਿੱਚ ਪਟਿਆਲਾ ਨੇ ਬਰਨਾਲਾ ਨੂੰ 3—0 ਨਾਲ ਹਰਾਇਆ। ਇਸੇ ਤਰ੍ਹਾਂ ਨੈੱਟਬਾਲ ਦੇ ਮੁਕਾਬਲੇ ਐਸ ਡੀ ਕਾਲਜ ਵਿੱਚ ਜਾਰੀ ਹਨ।
ਜਿਸ ਤਹਿਤ ਅੰਡਰ 14 ਵਿੱਚ ਮਾਨਸਾ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜਾ ਸਥਾਨ ਬਰਨਾਲਾ ਨੇ ਹਾਸਲ ਕੀਤਾ। ਇਸ ਤੋਂ ਇਲਾਵਾ ਬੈਡਮਿੰਟਨ ਦੇ ਮੁਕਾਬਲੇ ਐਲ ਬੀ ਐੱਸ ਕਾਲਜ ਵਿੱਚ ਜਾਰੀ ਹਨ।