ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਦਹੀਯਾ

Advertisement
Spread information

ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 11 ਅਕਤੂਬਰ 2023


      ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਫਿਰੋਜ਼ਪੁਰ ਸ੍ਰੀ ਚੰਦ ਸਿੰਘ ਗਿੱਲ ਵੱਲੋਂ ਆਪਣੇ ਅਖਤਿਆਰੀ ਫੰਡ ਬੰਧਨ ਮੁਕਤ ਫੰਡ ਫਾਰ ਡੀ.ਪੀ.ਸੀ ਵਿਚੋਂ ਪਿੰਡ ਨੂਰਪੁਰ ਸੇਠਾਂ ਬਲਾਕ ਫਿਰੋਜ਼ਪੁਰ ਲਈ ਕਮਿਊਨਿਟੀ ਹਾਲ ਅੱਗੇ ਸ਼ੈੱਡ ਦੀ ਉਸਾਰੀ ਲਈ 4.00 ਲੱਖ ਅਤੇ ਮੱਖੂ ਸ਼ਹਿਰ ਲਈ ਮੱਖੂ-ਮੋਗਾ ਰੋਡ ਤੇ ਖੇਡ ਸਟੇਡੀਅਮ ਵਿੱਚ ਵਾਕਿੰਗ ਟਰੈਕ ਦੀ ਉਸਾਰੀ ਲਈ 1.50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਵੀ ਹਾਜ਼ਰ ਸਨ।

Advertisement

         ਇਸ ਮੌਕੇ ਚੇਅਰਮੈਨ ਸ੍ਰੀ ਚੰਦ ਸਿੰਘ ਗਿੱਲ ਅਤੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਫਿਰੌਜ਼ਪੁਰ ਜ਼ਿਲ੍ਹੇ ਦੇ ਵਿਕਾਸ ਲਈ ਵੀ ਫੰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਰੀ ਕੀਤੀ ਗਈ ਇਸ ਰਾਸ਼ੀ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਆਮ ਪਬਲਿਕ ਨੂੰ ਬਹੁਤ ਲਾਭ ਮਿਲੇਗਾ। ਇਸ ਮੌਕੇ ਪਿੰਡ ਨੂਰਪੁਰ ਸੇਠਾਂ ਅਤੇ ਮੱਖੂ ਸ਼ਹਿਰ ਦੇ ਅਹੁਦੇਦਾਰਾਂ ਵੱਲੋਂ ਚੇਅਰਮੈਨ ਸ੍ਰੀ ਚੰਦ ਸਿੰਘ ਗਿੱਲ ਦਾ ਧੰਨਵਾਦ ਕੀਤਾ ਗਿਆ।

       ਇਸ ਮੌਕੇ ਮਾਨਯੋਗ ਪਿੰਡ ਨੂਰਪੁਰ ਸੇਠਾਂ ਦੇ ਸਰਪੰਚ ਸ੍ਰੀ ਗੁਰਮੇਜ਼ ਸਿੰਘਕੁੰਦਨ ਸਿੰਘਜੋਗਿੰਦਰ ਸਿੰਘ ਮਾਣਕਪਰਮਜੀਤ ਸਿੰਘ ਖੁੱਲਰਅਵਤਾਰ ਸਿੰਘ ਸਾਮਾਬਲਦੇਵ ਸਿੰਘ ਸਭਰਵਾਲ ਅਤੇ ਮਨਜਿੰਦਰ ਸਿੰਘਗਗਨਦੀਪ ਸਿੰਘਹਨੀਗੁਰਜੰਟ ਸਿੰਘਸ਼ੇਰਾ ਢਿੱਲੋਂਸੇਠੀ ਸੰਧੂਗੁਰਭੇਜ ਸਿੰਘਗਗਨ ਗੱਗੂ ਅਤੇ ਜਗਦੀਪ ਸਿੰਘ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!