ਰਿਚਾ ਨਾਗਪਾਲ, ਪਟਿਆਲਾ, 10 ਅਕਤੂਬਰ 2023
ਝੋਨੇ ਦੀ ਪਰਾਲੀ ਦੀ ਰਹਿੰਦ ਖੁੰਹਦ ਦੀ ਸੰਭਾਲ ਸਬੰਧੀ ਸਹਿਕਾਰੀ ਸਭਾਵਾਂ ਪਟਿਆਲਾ ਦੇ ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਨੇ ਤਹਿਸੀਲ ਪਾਤੜਾ ਦੇ ਪਿੰਡ ਹਰਿਆਊ ਖੁਰਦ, ਹਰਿਆਊ ਕਲਾਂ ਅਤੇ ਖਾਂਗ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨ ਭਾਈਚਾਰੇ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ ਵੱਖ ਖੇਤੀਬਾੜੀ ਸੰਦਾਂ ਜਿਵੇ ਕਿ ਬੇਲਰ, ਸਰਫੇਸ ਸੀਡਰ, ਸੂਪਰ ਸੀਡਰ ਅਤੇ ਹੋਰ ਦੀ ਵਰਤੋ ਸਬੰਧੀ ਉਤਸ਼ਾਹਿਤ ਕੀਤਾ। ਇਸ ਮੌਕੇ ਕਿਸਾਨਾਂ ਨੇ ਖੇਤੀਬਾੜੀ ਸੰਦਾਂ ਦੀ ਕਰਵਾਈ ਤਾਂ ਕਿ ਉਹ ਆਪਣੇ ਖੇਤਾਂ ਵਿੱਚ ਇਹਨਾਂ ਦੀ ਵਰਤੋਂ ਕਰਨ ਅਤੇ ਬਿਨ੍ਹਾਂ ਅੱਗ ਲਗਾਏ ਪਰਾਲੀ ਦੀ ਸੰਭਾਲ ਕੀਤੀ ਜਾ ਸਕੇ।
ਉਪ ਰਜਿਸਟਰਾਰ ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਬੁਕਿੰਗ ਥੇ ਸਾਡਾ ਵਾਤਾਵਰਣ ਬੁਰੀ ਤਰ੍ਹਾਂ ਦੂਸ਼ਿਤ ਹੋ ਰਿਹਾ ਹੈ ਉਥੇ ਹੀ ਮਨੁੱਖੀ ਸਿਹਤ ਤੇ ਜੀਵ ਜੰਤੂਆਂ ਦੀ ਸਿਹਤ ਉਪਰ ਵੀ ਨਾੜ ਦੇ ਧੂੰਏ ਕਾਰਨ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਬਿਨ੍ਹਾਂ ਅੱਗ ਲਗਾਏ ਕਰਨ ਲਈ ਵੱਖ ਵੱਖ ਖੇਤੀਬਾੜੀ ਸੰਦਾਂ ਜਿਵੇ ਕਿ ਬੇਲਰ, ਸਰਫੇਸ ਸੀਡਰ, ਸੂਪਰ ਸੀਡਰ ਆਦਿ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਦ ਸਹਿਕਾਰੀ ਸਭਾਵਾਂ ਦੇ ਰਾਹੀਂ ਕਿਸਾਨਾਂ ਦੀ ਲੋੜ ਮੁਤਾਬਕ ਮੁਹਈਆ ਕਰਵਾਏ ਜਾ ਰਹੇ ਹਨ, ਇਸ ਲਈ ਕਿਸਾਨ ਨੇੜਲੀ ਸਭਾ ਨਾਲ ਸੰਪਰਕ ਕਰ ਸਕਦੇ ਹਨ।