ਗਗਨ ਹਰਗੁਣ ,ਬਰਨਾਲਾ, 1 ਸਤੰਬਰ 2023
ਮਾਨਯੋਗ ਪੂਨਮਦੀਪ ਕੌਰ ਆਈ. ਏ. ਐੱਸ ਡਿਪਟੀ ਕਮਿਸ਼ਨਰ, ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਰੈੱਡ ਕਰਾਸ ਸੁਸਾਇਟੀ ,ਬਰਨਾਲਾ ਦੀ ਸਹਿਯੋਗੀ ਸੰਸਥਾ, ਸੈਂਟ ਜਾਨ ਕੇਂਦਰ ਵੱਲੋਂ ਟਰਾਈਡੈਂਟ ਗਰੁੱਪ ਵਿਖੇ 8 ਰੋਜਾ ਫਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ 82 ਦੇ ਕਰੀਬ ਫੈਕਟਰੀ ਵਰਕਰਾਂ ਅਤੇ ਡਰਾਈਵਿੰਗ/ਕੰਡਕਟਰ ਲਾਈਸੰਸ ਬਣਾਉਣ ਵਾਲੇ ਵਿਅਕਤੀਆਂ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਫਸਟ ਏਡ ਟਰੇਨਰ ਸ਼੍ਰੀ ਅਮਰਿੰਦਰ ਸਿੰਘ ਵੱਲੋਂ ਨੋਜਵਾਨਾਂ ਨੂੰ ਫਸਟ ਏਡ ਦੀ ਮਹੱਤਤਾ, ਜ਼ਹਿਰੀਲੇ ਜੀਵ ਜੰਤੂਆਂ ਦੇ ਡੰਗਣ, ਬੋਹੇਸ਼ੀ, ਵਗਦੇ ਖੂਨ ਨੂੰ ਰੋਕਣ, ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ, ਪੱਟੀਆਂ ਕਰਨ, ਮਿਰਗੀ ਦੌਰਿਆਂ, ਸਨੇਕ ਬਾਈਟ ਅਤੇ ਦੁਰਘਟਨਾਵਾਂ ਦੌਰਾਨ ਫੱਟੜਾਂ ਨੂੰ ਫਸਟ ਏਡ ਦੇਣ ਸਬੰਧੀ ਟ੍ਰੇਨਿੰਗ ਦਿੱਤੀ ਗਈ। ਸਿਖਿਆਰਥੀਆਂ ਨੂੰ ਦਿਲ ਦੇ ਦੌਰਿਆਂ ਦੌਰਾਨ ਦਿੱਤੀ ਜਾਣ ਵਾਲੀ ਸੀ. ਪੀ. ਆਰ ਦੀ ਵੀ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ । ਇਸ ਸਮੇਂ ਵਿਸ਼ੇਸ਼ ਤੌਰ ਤੇ ਹਾਜਰ ਹੋਏ ਡਾ. ਤੇਅਵਾਸਪ੍ਰੀਤ ਕੌਰ ਅਵੇਤਨੀ ਸਕੱਤਰ ਕਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਰਨਾਲਾ ਨੇ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਦੁਰਘਟਨਾਵਾਂ ਦੌਰਾਨ ਫਸਟ ਏਡ ਜੀਵਨ ਬਚਾਊ ਸਾਬਿਤ ਹੁੰਦੀ ਹੈ। ਸੋ, ਸਾਨੂੰ ਤੁਰੰਤ ਫਸਟ ਏਡ ਦੇ ਕੇ ਕਿਸੇ ਦਾ ਜੀਵਨ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਹਾਦਸੇ ਦੌਰਾਨ ਸਾਹ ਅਤੇ ਦਿਲ ਦੀ ਧੜਕਣ, ਵਗਦੇ ਲਹੂ ਨੂੰ ਰੋਕਣ ਅਤੇ ਟੁੱਟੀਆਂ ਹੱਡੀਆਂ ਨੂੰ ਸਹਾਰਾ ਦੇਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ, ਨਹੀਂ ਤਾਂ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ ਅਤੇ ਇਸ ਫਸਟ ਏਡ ਟ੍ਰੇਨਿੰਗ ਨੂੰ ਲੈਣ ਲਈ ਸ਼ਹਿਰ ਨਿਵਾਸੀਆਂ ਅਪੀਲ ਕੀਤੀ।