ਰਵੀ ਸੈਣ, ਬਰਨਾਲਾ, 31 ਅਗਸਤ 2023
ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ ਖੇਡਾਂ ਵਤਨ ਪੰਜਾਬ ਦੀਆਂ 2023 ‘ ਦੇ ਬਲਾਕ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ। ਅੱਜ ਤੋਂ ਬਲਾਕ ਸ਼ਹਿਣਾ ਦੀਆਂ ਬਲਾਕ ਪੱਧਰੀ ਖੇਡਾਂ ਅਥਲੈਟਿਕਸ, ਰੱਸਾਕਸ਼ੀ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਅਤੇ ਕਬੱਡੀ (ਸਰਕਲ ਸਟਾਇਲ ਅਤੇ ਨੈਸ਼ਨਲ ਸਟਾਇਲ) ਪਬਲਿਕ ਸਟੇਡੀਅਮ, ਭਦੌੜ ਵਿਖੇ ਅਤੇ ਫੁੱਟਬਾਲ ਤੇ ਖੋ-ਖੋ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਦੌੜ ਵਿਖੇ ਸ਼ੁਰੂ ਹੋ ਗਏ ਹਨ, ਜੋ 2 ਸਤੰਬਰ ਤੱਕ ਚੱਲਣਗੇ।
ਇਸ ਮੌਕੇ ਐਮ ਐਲ ਏ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਸਟੇਡੀਅਮ ਵਿਖੇ ਪੁੱਜ ਕੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰਕ ਨੂੰ ਹੁਲਾਰਾ ਦੇਣ ਲਈ ਇਨ੍ਹਾਂ ਖੇਡਾਂ ਦੀ ਪਿਰਤ ਪਾਈ ਗਈ ਹੈ ਜੋ ਕਿ ਆਉਣ ਵਾਲੇ ਸਮੇਂ ਵੀ ਜਾਰੀ ਰਹੇਗੀ ਤਾਂ ਜੋ ਪੰਜਾਬ ਵਿੱਚੋਂ ਵੱਡੀ ਗਿਣਤੀ ਨਾਮੀ ਖਿਡਾਰੀ ਪੈਦਾ ਕੀਤੇ ਜਾ ਸਕਣ।
ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਵਾਲੀਬਾਲ ਸ਼ੂਟਿੰਗ ਵਿੱਚ 110 ਖਿਡਾਰੀਆਂ ਨੇ ਭਾਗ ਲਿਆ। ਖੋ—ਖੋ ਵਿੱਚ ਕੁੱਲ 48 (4 ਟੀਮਾਂ) ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਲੜਕੀਆਂ ਵਿੱਚ ਸ ਸਸਸ ਚੀਮਾ ਜੋਧਪੁਰ ਦੀ ਟੀਮ ਪਹਿਲੇ ਅਤੇ ਅਕਾਲ ਅਕੈਡਮੀ ਦੂਜੇ ਸਥਾਨ ਅਤੇ ਸ.ਹ.ਸ. ਭੋਤਨਾ ਤੀਜੇ ਸਥਾਨ ‘ਤੇ ਰਹੀ।
ਰੱਸਾਕਸ਼ੀ ਅੰਡਰ 14, 17 ਵਿੱਚ ਕੁੱਲ 156 ਖਿਡਾਰੀਆਂ ਨੇ ਭਾਗ ਲਿਆ। ਅੰਡਰ 14 ਵਿੱਚ ਸਰਕਾਰੀ ਮਿਡਲ ਸਕੂਲ ਅਲਕੜਾ ਦਾ ਪਹਿਲਾ ਸਥਾਨ ਰਿਹਾ ਅਤੇ ਸਸਸ ਟੱਲੇਵਾਲ ਦੂਜੇ ਸਥਾਨ ‘ਤੇ ਰਹੀ। ਅੰਡਰ 14 ਸਾਲ ਲੜਕੇ ਵਿੱਚ ਦਸ਼ਮੇਸ਼ ਪਬਲਿਕ ਸਕੂਲ ਢਿੱਲਵਾਂ ਪਹਿਲੇ ਅਤੇ ਆਰੀਆ ਭੱਟ ਚੀਮਾ ਦੂਜੇ ਸਥਾਨ ‘ਤੇ ਰਹੀ। ਅੰਡਰ 17 ਵਿੱਚ ਸ਼ਿਵਾਲਿਕ ਸਕੂਲ ਤਪਾ ਮੋਹਰੀ ਰਿਹਾ।
ਫੁੱਟਬਾਲ ਵਿੱਚ ਕੁੱਲ 279 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਅੰਡਰ 14 ਸਾਲ ਲੜਕੀਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਭਦੌੜ ਅੱਵਲ ਰਹੀ। ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਦਰਜੇ ‘ਤੇ ਰਹੀ ਅਤੇ ਅੰਡਰ 17 ਸਾਲ ਵਿੱਚ ਵੀ ਲੜਕੀਆਂ ਵਿੱਚ ਸ.ਹ.ਸ ਨੈਣੇਵਾਲ ਪਹਿਲੇ ਸਥਾਨ ‘ਤੇ ਰਹੀ।
ਕਬੱਡੀ ਨੈਸ਼ਨਲ ਵਿੱਚ ਅੰਡਰ 14 ਸਾਲ ਲੜਕੀਆਂ ਸਹਸ ਨੈਣੇਵਾਲ ਪਹਿਲੇ ਸਥਾਨ ‘ਤੇ ਰਹੀ, ਅੰਡਰ 17 ਸਾਲ ਲੜਕੀਆਂ ਪਹਿਲੇ ਸਥਾਨ ‘ਤੇ ਸਹਸ ਨੈਣੇਵਾਲ, ਦੂਜੇ ਸਥਾਨ ‘ਤੇ ਸਸਸਸ ਬਖਤਗੜ੍ਹ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਹਸ ਨੈਣੇਵਾਲ ਪਹਿਲੇ ‘ਤੇ ਰਹੀ ਅਤੇ ਸਸਸਸ ਬਖਤਗੜ੍ਹ ਦੂਜੇ ਸਥਾਨ ਅਤੇ ਤੀਜੇ ਸਥਾਨ ‘ਤੇ ਸਸਸਸ ਟੱਲੇਵਾਲ ਰਹੀ।
ਕਬੱਡੀ ਸਰਕਲ ਵਿੱਚ ਸਹਸ ਤਪਾ ਪਹਿਲਾ ਸਥਾਨ ਅਤੇ ਸਸਸ ਸਹਿਣਾ ਦੂਜੇ ਸਥਾਨ ‘ਤੇ ਰਹੀ। ਅੰਡਰ 21 ਸਾਲ ਲੜਕੀਆਂ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਵੈਲਫੇਅਰ ਕਲੱਬ ਚੀਮਾ ਜੋਧਪੁਰ ਰਹੀ। ਅੰਡਰ 14 ਸਾਲ ਮੁੰਡਿਆਂ ਵਿੱਚ ਸਸਸ ਸਹਿਣਾ ਪਹਿਲੇ ਸਥਾਨ , ਪਬਲਿਕ ਸਟੇਡੀਅਮ ਭਦੌੜ ਕਲੱਬ ਦੀ ਟੀਮ ਦੂਜੇ ਸਥਾਨ ਅਤੇ ਸ ਮਿ ਸਕੂਲ ਅਲਕੜਾ ਤੀਜੇ ਸਥਾਨ ‘ਤੇ ਰਹੀ।
ਐਥਲੈਟਿਕਸ ਗੇਮ ਵਿੱਚ ਕੁੱਲ 574 ਖਿਡਾਰੀਆਂ ਨੇ ਭਾਗ ਲਿਆ। 800 ਮੀ: ਈਵੈਂਟ ਵਿੱਚ ਅੰਡਰ 17 ਸਾਲ ਲੜਕੀਆਂ ਵਿੱਚੋਂ ਰਜਨੀ, ਮਹਿਕਪ੍ਰੀਤ ਕੌਰ, ਸ਼ਬਨਮ ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਰਹੀਆਂ। ਇਸੇ ਗਰੁੱਪ ਵਿੱਚ 3000 ਮੀਟਰ ਰੇਸ ਵਾਕ ਵਿੱਚ ਵਿਜੇ ਕੌਰ, ਰਮਨਦੀਪ ਪਹਿਲੇ, ਦੂਜੇ ਸਥਾਨ ‘ਤੇ ਰਹੀਆਂ। ਅੰਡਰ 17 ਲੜਕੀਆਂ ਲੰਬੀ ਛਾਲ ਵਿੱਚ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਸਾਲ ਲੜਕਿਆਂ ਵਿੱਚੋਂ ਸਮੀਰ ਖਾਨ, ਪਰਦੀਪ ਸਿੰਘ, ਜਸਕਰਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।