ਰਘਬੀਰ ਹੈਪੀ, ਬਰਨਾਲਾ, 31 ਅਗਸਤ 2023
ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਚ “ਫਲੈਗ ਰੀਲੇਅ” ਰੇਸ਼ ਕਰਵਾਈ ਗਈ। ਇਸ ਰੇਸ਼ ਵਿਚ ਚਾਰੋ ਹਾਉਸ ਐਮਾਜ਼ਾਨ ਹਾਊਸ , ਗੰਗਾ ਹਾਊਸ ਨਾਇਲ ਹਾਉਸ ਅਤੇ ਥੇਮਜ਼ ਹਾਊਸ ਦੇ ਬੱਚਿਆਂ ਨੇ ਭਾਗ ਲਿਆ। ਇਸ ਰੇਸ਼ ਦੀ ਸੁਰੂਆਤ ਪ੍ਰਿਸੀਪਲ ਡਾ ਸ਼ਰੂਤੀ ਸ਼ਰਮਾ ਜੀ , ਵਾਈਸ ਪ੍ਰਿੰਸੀਪਲ ਮੈਡਮ ਸ਼ਾਲਿਨੀ ਕੌਸ਼ਲ ਜੀ ਨੇ ਹਰੀ ਝੰਡੀ ਦਿਖਾਕੇ ਸੂਰੂ ਕੀਤੀ। ਜਿਸ ਵਿਚ ਥੇਮਜ਼ ਹਾਉਸ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੰਗਾ ਹਾਊਸ ਤੇ ਨਾਇਲ ਹਾਉਸ ਦੇ ਲੜਕਿਆਂ ਨੇ ਦੂਜਾ ਸਥਾਨ ਪ੍ਰਪਾਤ ਕੀਤਾ।
ਐਮਾਜ਼ਾਨ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਲੜਕੀਆਂ ਦੇ ਵਿਚ ਥੇਮਜ਼ ਹਾਉਸ ਪਹਿਲਾ ਤੇ ਗੰਗਾ ਹਾਊਸ ਦੂਜਾ ਨਾਇਲ ਹਾਊਸ ਤੀਜਾ ਐਮਾਜ਼ਾਨ ਹਾਊਸ ਚੌਥਾ ਸਥਾਨ ਪ੍ਰਾਪਤ ਕੀਤਾ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਵੀ ਰੇਸ਼ ਕਰਵਾਈ ਗਈ। ਸਕੂਲ ਦੀ ਪ੍ਰਿਸੀਪਲ ਜੀ ਨੇ ਦੱਸਿਆ ਕਿ ਇਹ ਗਤੀਵਿਧੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਹੈ।ਇਸ ਦਿਨ ਇਹਨਾਂ ਦੀ ਜਾਦ ਵਿਚ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ ਹੈ ਬੱਚਿਆਂ ਨੂੰ ਦੱਸਿਆ ਕਿ ਮੇਜਰ ਧਿਆਨ ਚੰਦ ਮਹਾਨ ਖਿਡਾਰੀ ਸਨ। ਉਹਨਾਂ ਨੇ ਸਾਡੇ ਦੇਸ਼ ਦਾ ਨਾਮ ਬੁਲੰਦੀਆਂ ਤੇ ਪਹੁੰਚਾਇਆ। ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਂਦੀ ਹੈ। ਤਾਂ ਜੋ ਅਸ਼ੀ ਵੀ ਚੰਗੇ ਖਿਡਾਰੀ ਬਣੀਏ ਅਤੇ ਅਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ।
ਸਕੂਲ ਦੇ ਐਮ ਡੀ ਸ਼੍ਰੀ ਸ਼ਿਵ ਸਿੰਗਲਾ ਜੀ ਨੇ ਮੇਜਰ ਧਿਆਨ ਚੰਦ ਜੀ ਨੂੰ ਯਾਦ ਕਰਦੇ ਕਿਹਾ ਕਿ ਅੱਜ ਪੰਜਾਬ ਵਿਚ ਖੇਡਾਂ ਪ੍ਰਤੀ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ ਕਿਓਂ ਕਿ ਅੱਜ ਪੰਜਾਬ ਵਿਚੋਂ ਓਲੰਪਿਕ ਵਿਚ ਕੋਈ ਵਿਰਲਾ ਹੀ ਖਿਡਾਰੀ ਨਜ਼ਰ ਆਉਂਦਾ ਹੈ। ਕਿਓਂਕਿ ਬੱਚਿਆਂ ਨੂੰ ਸਕੂਲ ਖੇਡਾਂ ਲਈ ਜਾਗਰੂਕ ਨਹੀਂ ਕਰਦਾ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸ਼ੀ ਚੰਗੀ ਪੜ੍ਹਾਈ ਦੇ ਨਾਲ- ਨਾਲ ਵੱਧ ਤੋਂ ਵੱਧ ਖੇਡਾਂ ਬੱਚਿਆਂ ਨੂੰ ਦੇਈਏ ਨਾਲ ਹੀ ਤਜਰਵੇ ਕਾਰ ਕੋਚ ਵੀ ਦੇਈਏ ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ਼ ਹੋ ਸਕੇ ਨਾਲ ਹੀ ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ। ਇਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਨੇ ਪਹਿਲੇ ਹੀ ਸੈਸ਼ਨ ਵਿਚ ਹੀ ਖੇਡਾਂ ਦੇਣੀਆਂ ਸ਼ੁਰੂ ਕਰ ਦਿਤੀਆਂ ਸੀ। ਅੱਜ ਮੇਜਰ ਧਿਆਨ ਚੰਦ ਜਿਹੇ ਮਹਾਨ ਖਿਡਾਰੀ ਸਾਡੇ ਬੱਚਿਆਂ ਲਈ ਪ੍ਰੇਰਨ ਸਰੋਤ ਹਨ ।