ਟੰਡਨ ਇੰਟਰਨੈਸ਼ਨਲ ਦਾ ਵਿਦਿਆਰਥੀ ਇਸ਼ਾਨਜੋਤ ਸਿੰਘ 67 ਵੀਂ ਪੰਜਾਬ ਰਾਜ ਜੋਨ ਪੱਧਰ ਖੇਡਾਂ ਵਿੱਚ ਬੈਸਟ ਖਿਡਾਰੀ ਚੁਣਿਆ ਗਿਆ।
ਗਗਨ ਹਰਗੁਣ, ਬਰਨਾਲਾ, 11 ਅਗਸਤ 2023
ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ 67 ਵੀਂ ਪੰਜਾਬ ਰਾਜ ਜੋਨ ਪੱਧਰ ਖੇਡਾਂ 2023-24 ਦੇ ਦੌਰਾਨ ਸੰਧੂ ਪੱਤੀ ਜੋਨ ਦੇ “ਰੱਸਾ ਕਸੀ ” ਦੇ ਅੰਡਰ 14,17,19 ਲੜਕੇ ਅਤੇ vਲੜਕੀਆਂ ਦੇ ਮੁਕਾਬਲੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿੱਖੇ ਹੋਏ। ਜਿਸ ਵਿੱਚ ਵੱਖ -ਵੱਖ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਅੰਦਰ 14 ਲੜਕੇ ਦੀਆਂ ਟੀਮਾਂ ਵਿੱਚ ਟੰਡਨ ਸਕੂਲ ਦੇ ਬੱਚਿਆਂ ਨੇ ਚੰਗੀ ਖੇਡ ਦਾ ਪ੍ਰਦਸ਼ਨ ਕਰਕੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।
ਟੰਡਨ ਸਕੂਲ ਵਲੋਂ ਮੁਕਾਬਲੇ ਵਿੱਚ ਜਸਮੀਤ ਸਿੰਘ , ਤਮਨ ਪ੍ਰੀਤ ਸਿੰਘ , ਨੌਨਿਹਲ ਸਿੰਘ , ਨਮਨ ਪ੍ਰੀਤ ਸਿੰਘ , ਜੈ ਯਾਦਵ , ਗੁਰਕੀਰਤ ਸਿੰਘ , ਕਾਰਤਿਕ ਸ਼ਰਮਾ ,ਪ੍ਰਿੰਸਪ੍ਰੀਤ ਸਿੰਘ ਨੇ ਇਸ “ਰੱਸਾ ਕਸੀ ” ਮੁਕਾਬਲੇ ਵਿੱਚ ਭਾਗ ਲਿਆ। ਟੰਡਨ ਸਕੂਲ ਦੇ ਸਤਵੀਂ ਕਲਾਸ ਦੇ ਵਿਦਿਆਰਥੀ ਇਸ਼ਾਨਜੋਤ ਸਿੰਘ ਨੂੰ ਬੈਸਟ ਖਿਡਾਰੀ ਚੁਣਿਆ ਗਿਆ। ਸਕੂਲ ਦੀ ਪ੍ਰਿੰਸੀਪਲ ਡਾਕਟਰ ਸ਼ਰੂਤੀ ਸ਼ਰਮਾ ਜੀ ਅਤੇ ਵਾਈਸ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਜੀ ਨੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦਿੱਤੀ ਨਾਲ ਹੀ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ।
ਸ੍ਰੀ ਸ਼ਿਵ ਸਿੰਗਲਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਦਾ ਸਪੋਰਟਸ ਵੱਲ ਬਹੁਤ ਧਿਆਨ ਹੈ। ਜਿਸ ਕਰਕੇ ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਨੂੰ ਵੱਖ ਵੱਖ ਸਪੋਰਟਸ ਦੇ ਰਿਹਾ ਹੈ। ਤਜਰਵੇਕਾਰ ਕੋਚ ਬੱਚਿਆਂ ਨੂੰ ਹਰ ਖੇਡ ਦੀ ਟ੍ਰੇਨਿਗ ਦਿੰਦੇ ਹਨ। ਉਹਨਾਂ ਨੇ ਕੋਚ ਸ਼੍ਰੀ ਹਰਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਦੇ ਮਿਹਨਤ ਸਦਕਾ ਬੱਚੇ ਇਸ ਜਿੱਤ ਤੱਕ ਪਹੁੰਚੇ। ਅੰਤ ਵਿੱਚ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਿਰੰਤਰ ਪ੍ਰੈਕਟਿਸ ਦੇ ਨਾਲ ਅਪਣੇ ਲਕਸ਼ ਨੂੰ ਪ੍ਰਾਪਤ ਕਰਕੇ ਅਪਣੇ ਜਿਲ੍ਹੇ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ।