ਬਰਨਾਲਾ ਚ, ਵੀ ਦੋਸ਼ੀਆਂ ਖਿਲਾਫ ਦੰਗੇ ਫਸਾਦ ਕਰਵਾਉਣ ਦੀ ਸਾਜਿਸ਼ ਦਾ ਕੇਸ ਦਰਜ਼ ਕਰਵਾਵਾਂਗੇ- ਐਡਵੋਕੇਟ ਦੀਪਕ ਰਾਏ ਜਿੰਦਲ
ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਦੇ ਚਿੱਕੜ ਸੁੱਟਣ ਦਾ ਮਾਮਲਾ
ਹਰਿੰਦਰ ਨਿੱਕਾ ਬਰਨਾਲਾ 31 ਮਈ 2020
ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਵੱਟਸਅੱਪ ਰਾਹੀਂ ਵਾਇਰਲ ਕਰਨ ਦੇ ਮਾਮਲੇ ਨੇ ਹੋਰ ਵੀ ਤੂਲ ਫੜਨਾ ਸ਼ੁਰੂ ਕਰ ਦਿੱਤਾ ਹੈ। ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਉਣ ਵਾਲੀ ਇਸ ਘਟਨਾ ਤੋਂ ਭੜਕੇ ਸਮਾਜਿਕ ਸਮਰਸਤਾ ਮੰਚ ਦੇ ਜਿਲ੍ਹਾ ਸੰਯੋਜਕ ਅਤੇ ਪ੍ਰਸਿੱਧ ਐਡਵੇਕੇਟ ਦੀਪਕ ਰਾਏ ਜਿੰਦਲ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਪੋਸਟ ਪਾਉਣ ਵਾਲਿਆਂ ਜਿੰਦਰ ਸਿੰਘ ਘੁੰਨਸ ਅਤੇ ਮਨਪ੍ਰੀਤ ਸਿੰਘ ਤਪਾ ਦੇ ਖਿਲਾਫ ਬਰਨਾਲਾ ਚ, ਵੀ ਵੱਖਰਾ ਕੇਸ ਦਰਜ਼ ਕਰਵਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ, ਸੇਵਾ ਭਾਰਤੀ , ਸਮਾਜਿਕ ਸਮਰਸਤਾ ਮੰਚ ਅਤੇ ਹੋਰ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਵਫਦ 1 ਜੂਨ ਨੁੰ ਐਸਐਸਪੀ ਸ੍ਰੀ ਸੰਦੀਪ ਗੋਇਲ ਨੂੰ ਮਿਲ ਕੇ ਮੰਗ ਕਰੇਗਾ ਕਿ ਦੋਸ਼ੀਆਂ ਖਿਲਾਫ ਅਧੀਨ ਜੁਰਮ 153 B / 295 A / 506/ 120 B ਅਤੇ ਆਈਟੀ ਐਕਟ ਦੀ ਸੈਕਸ਼ਨ 66 ਦੇ ਤਹਿਤ ਕੇਸ ਦਰਜ਼ ਕਰਕੇ ਉਨ੍ਹਾਂ ਅਤੇ ਉਨ੍ਹਾਂ ਨਾਲ ਸਾਜਿਸ਼ ਚ, ਸ਼ਾਮਿਲ ਹੋਰ ਬੰਦਿਆਂ ਨੂੰ ਗਿਰਫਤਾਰ ਕੀਤਾ ਜਾਵੇ। ਐਡਵੇਕੇਟ ਦੀਪਕ ਨੇ ਕਿਹਾ ਕਿ ਪੁਲਿਸ ਨੇ ਪੋਸਟ ਪਾਉਣ ਵਾਲੇ ਵਿਰੁੱਧ ਤਾਂ ਤਪਾ ਥਾਣੇ ਚ, ਕੇਸ ਦਰਜ਼ ਕਰ ਦਿੱਤਾ ਹੈ। ਜਦੋਂ ਕਿ ਪੋਸਟ ਫਾਰਵਰਡ ਕਰਨ ਵਾਲੇ ਵਿਰੁੱਧ ਕੇਸ ਦਰਜ਼ ਨਹੀਂ ਕੀਤਾ ਗਿਆ।
ਫਿਰਕਿਆਂ ਚ, ਦੰਗੇ ਫਸਾਦ ਭੜਕਾਉਣ ਦੀ ਸਾਜਿਸ਼
ਐਡਵੇਕੇਟ ਦੀਪਕ ਜਿੰਦਲ ਨੇ ਕਿਹਾ ਕਿ ਇਹ ਮਾਮਲਾ ਉਸ ਸਮੇਂ ਹੋਰ ਵੀ ਗੰਭੀਰਤਾ ਨਾਲ ਜਾਂਚ ਦੀ ਮੰਗ ਕਰਦਾ ਹੈ, ਜਦੋਂ ਬਰਨਾਲਾ ਜਿਲ੍ਹਾ ਜਾਂ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਦੇ ਸੰਕਟ ਨਾਲ ਕਰਾਹ ਰਹੀ ਹੈ। ਇਸ ਸੰਕਟ ਦੇ ਦੌਰ ਚ, ਅਜਿਹੀ ਪੋਸਟ ਵਾਇਰਲ ਕਰਕੇ ਹਿੰਦੂ ਸਿੱਖਾਂ ਦਰਮਿਆਨ ਦੰਗੇ ਫਸਾਦ ਭੜਕਾਉਣ ਦੀ ਗਹਿਰੀ ਸਾਜਿਸ਼ ਰਚੀ ਗਈ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਇਹ ਪੋਸਟ ਕਿਸ ਨੇ ਤਿਆਰ ਕੀਤੀ , ਇਸ ਦੀ ਤਹਿ ਤੱਕ ਜਾਣ ਦੀ ਵੀ ਲੋੜ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਸੰਯੋਜਕ ਵਿਜੇ ਮਾਰਵਾੜੀ ਨੇ ਕਿਹਾ ਕਿ ਕਿੰਨੀ ਸ਼ਰਮਨਾਕ ਗੱਲ ਹੈ ਕਿ ਇਹ ਪੋਸਟ ਵਾਇਰਲ ਕਰਨ ਵਾਲਾ ਮਨਪ੍ਰੀਤ ਖੁਦ ਬ੍ਰਾਹਮਣ ਸਮਾਜ ਨਾਲ ਸਬੰਧਿਤ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਹਿੰਦੂ ਸਮਾਜ ਹੀ ਨਹੀਂ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਸਖਤੀ ਦੀ ਲੋੜ ਹੈ।