ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਦਾ ਮਾਮਲਾ , 1 ਦੋਸ਼ੀ ਵਿਰੁੱਧ ਕੇਸ ਦਰਜ਼, ਹੋਰਨਾਂ ਖਿਲਾਫ ਕਾਰਵਾਈ ਦੀ ਕਵਾਇਦ ਸ਼ੁਰੂ

Advertisement
Spread information

ਡੀਐਸਪੀ ਰੰਧਾਵਾ ਨੇ ਕਿਹਾ, ਆਈਟੀ ਐਕਟ ਦੇ ਜੁਰਮ ਦਾ ਵੀ ਹੋਇਆ ਵਾਧਾ,  ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨ ਤੇਜ਼

ਹਰਿੰਦਰ ਨਿੱਕਾ ਬਰਨਾਲਾ 31 ਮਈ 2020

ਕੁਝ ਸਮੇਂ ਤੋਂ ਹਿੰਦੂ ਸਮਾਜ ਪ੍ਰਤੀ ਬਹੁਤ ਹੀ ਘਟੀਆਂ ਸ਼ਬਦਾਂ ਵਾਲੀ ਪੋਸਟ, ਸੋਸ਼ਲ ਮੀਡੀਆ ਤੇ ਵੱਟਸਅੱਪ ਰਾਹੀਂ ਵਾਇਰਲ ਕਰਕੇ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੇ ਵਿਅਕਤੀ ਦੇ ਖਿਲਾਫ ਤਪਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ ਚ, ਕੇਸ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਚ, ਸਨਾਤਨ ਸਮਾਜ ਤਪਾ ਮੰਡੀ ਦੇ ਆਗੂਆਂ ਸੋਮਨਾਥ ਸੋਮੀ ਤੇ ਵਨੀਤ ਕੁਮਾਰ ਆਦਿ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਵਨੀਤ ਕੁਮਾਰ ਅਤੇ ਹੋਰਨਾਂ ਦੇ ਮੋਬਾਇਲਾਂ ਤੇ ਜਿੰਦਰ ਸਿੰਘ ਘੁੰਨਸ ਅਤੇ ਮਨਪ੍ਰੀਤ ਸਿੰਘ ਤਪਾ ਵੱਲੋਂ ਭਗਵਾਨ ਸ੍ਰੀ ਰਾਮ ਜੀ ਦੇ ਚਰਿੱਤਰ ਤੇ ਚਿੱਕੜ ਸੁੱਟਣ ਵਾਲੀ ਪੋਸਟ ਸੋਸ਼ਲ ਮੀਡੀਆ ਤੇ ਵੱਟਸਅੱਪ ਰਾਹੀਂ ਵਾਇਰਲ ਕਰਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਸੀ। ਇਸ ਸਬੰਧੀ ਸ਼ਿਕਾਇਤ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੂੰ ਸਨਾਤਨ ਸਮਾਜ ਵੱਲੋਂ ਸਾਂਝੇ ਤੌਰ ਤੇ ਦਿੱਤੀ ਅਤੇ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਕੀਤੀ ਗਈ ਸੀ । ਡੀਐਸਪੀ ਰੰਧਾਵਾ ਨੇ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਜਿੰਦਰ ਸਿੰਘ ਘੁੰਨਸ ਦੇ ਖਿਲਾਫ ਕੇਸ ਦਰਜ਼ ਕਰਨ ਲਈ ਹੁਕਮ ਦੇ ਦਿੱਤਾ ।

Advertisement

-ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਿੰਦਰ ਸਿੰਘ ਦੇ ਵਿਰੁੱਧ ਅਧੀਨ ਜੁਰਮ 295 ਏ, 506 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸਨੂੰ ਗਿਰਫਤਾਰ ਕਰ ਲਿਆ ਜਾਵੇਗਾ।

ਦੋਸ਼ੀ ਨੂੰ ਬਚਾਉਣ ਤੇ ਲੱਗੀ ਪੁਲਿਸ, ਹਿੰਦੂ ਸਮਾਜ ਚ, ਫੈਲਿਆ ਰੋਹ

ਸਨਾਤਨ ਸਮਾਜ ਦੇ ਆਗੂ ਸੋਮਨਾਥ ਸੋਮੀ ਨੇ ਜਿੱਥੇ ਕੇਸ ਦਰਜ਼ ਕਰਨ ਲਈ ਪੁਲਿਸ ਦੀ ਸ਼ਲਾਘਾ ਕੀਤੀ, ਉੱਥੇ ਹੀ ਪੁਲਿਸ ਵੱਲੋਂ 1 ਨਾਮਜ਼ਦ ਦੋਸ਼ੀ ਮਨਪ੍ਰੀਤ ਸਿੰਘ ਨੂੰ ਕੇਸ ਚੋਂ ਬਾਹਰ ਕੱਢ ਦੇਣ ਤੇ ਗਿਲਾ ਵੀ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੁਆਰਾ ਆਈਟੀ ਐਕਟ ਦੀ ਧਾਰਾ ਐਫਆਈਆਰ ਚ, ਨਹੀਂ ਲਗਾਈ ਗਈ। ਜਦੋਂ ਕਿ ਦੋਸ਼ੀਆਂ ਨੇ ਸੋਸ਼ਲ ਮੀਡੀਆ ਤੇ ਹੀ ਪੋਸਟਾਂ ਪਾ ਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਚ, ਭਾਰੀ ਰੋਹ ਫੈਲਿਆ ਹੋਇਆ ਹੈ। ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅੱਜ ਹੋ ਰਹੀ ਹੰਗਾਮੀ ਬੈਠਕ ਚ, ਸੰਘਰਸ਼ ਦਾ ਅਗਲਾ ਐਲਾਨ ਕੀਤਾ ਜਾਵੇਗਾ।

ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸਮਾਜਿਕ ਸਮਰਸਤਾ ਮੰਚ ਦੇ ਆਗੂ ਬੋਲੇ, ਬਰਦਾਸ਼ਤ ਨਹੀਂ ਕਰਾਂਗੇ ਭਗਵਾਨ ਦਾ ਅਪਮਾਨ

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੂਬਾ ਸਹਿ ਸੰਯੋਜਕ ਵਿਜੇ ਮਾਰਵਾੜੀ ਨੇ ਕਿਹਾ ਕਿ ਦੇਸ਼ ਕੋਰੋਨਾ ਸੰਕਟ ਜਿਹੀ ਭਿਆਨਕ ਮਹਾਂਮਾਰੀ ਦੇ ਦੌਰ ਚੋਂ ਗੁਜਰ ਰਿਹਾ ਹੈ। ਪਰੰਤੂ ਕੁਝ ਲੋਕ ਇਸ ਮੁਸ਼ਕਿਲ ਘੜੀ ਚ, ਵੀ ਹਿੰਦੂ ਸਿੱਖਾਂ ਦਰਮਿਆਨ ਝਗੜੇ ਖੜੇ ਕਰਨ ਦੀਆਂ ਕੋਝੀਆਂ ਹਰਕਤਾਂ ਕਰ ਰਹੇ ਹਨ। ਜਿਸ ਨੂੰ ਹਿੰਦੂ ਸਮਾਜ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਦੋਸ਼ੀਆਂ ਨੂੰ ਮਿਸਾਲੀ ਸਜਾਵਾਂ ਦੇਣ ਲਈ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਸਮਾਜਿਕ ਸਮਰਸਤਾ ਮੰਚ ਦੇ ਜਿਲ੍ਹਾ ਸੰਯੋਜਕ ਐਡਵੇਕੇਟ ਦੀਪਕ ਰਾਏ ਜਿੰਦਲ ਨੇ ਕਿਹਾ ਕਿ ਕੁਝ ਰਾਖਸ਼ਸ਼ ਬੁੱਧੀ ਦੇ ਲੋਕ ਹੁਣ ਵੀ ਮਾਨਵਤਾ ਤੇ ਆਈ ਸੰਕਟ ਦੀ ਘੜੀ ਦੇ ਬਾਵਜੂਦ ਵੀ ਸਮਾਜ ਚ, ਨਫਰਤ ਦਾ ਮਾਹੌਲ ਪੈਦਾ ਕਰਨ ਤੇ ਲੱਗੇ ਹੋਏ ਹਨ। ਜਿਸ ਨੂੰ ਹਿੰਦੂ ਸਮਾਜ ਚੁੱਪ-ਚਾਪ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਨਾਂ ਨੂੰ ਜਲਦ ਗਿਰਫਤਾਰ ਕਰਨਾ ਚਾਹੀਦਾ ਹੈ। ਜੇਕਰ ਕਾਰਵਾਈ ਕਰਨ ਚ, ਪੁਲਿਸ ਅਧਿਕਾਰੀਆਂ ਨੇ ਭੋਰਾ ਵੀ ਢਿੱਲ ਕੀਤੀ ਤਾਂ ਇਸਦਾ ਖਾਮਿਆਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। 

ਡੀਐਸਪੀ ਰੰਧਾਵਾ ਨੇ ਕਿਹਾ, ਆਈਟੀ ਐਕਟ ਦਾ ਕੀਤਾ ਵਾਧਾ, ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ

ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਭਾਂਵੇ ਫਿਲਹਾਲ ਇੱਕ ਦੋਸ਼ੀ ਜਿੰਦਰ ਸਿੰਘ ਘੁੰਨਸ ਦੇ ਖਿਲਾਫ ਹੀ ਕੇਸ ਦਰਜ਼ ਕੀਤਾ ਗਿਆ ਹੈ। ਪਰੰਤੂ ਕਾਰਵਾਈ ਪੁਲਿਸ ਚ, ਲਿਖਿਆ ਗਿਆ ਹੈ ਕਿ ਗਰੁੱਪ ਐਡਮਿਨ ਸਮੇਤ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੇਸ ਦਰਜ਼ ਕਰਨ ਤੋਂ ਬਾਅਦ ਹੁਣ ਆਈਟੀ ਐਕਟ ਜੁਰਮ ਦਾ ਵੀ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਹਿੰਦੂ ਸਮਾਜ ਦੇ ਲੋਕਾਂ ਨੂੰ ਕਿਸੇ ਵੀ ਭੜਕਾਹਟ ਵਿੱਚ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਕੱਲਾ ਮਨਪ੍ਰੀਤ ਹੀ ਨਹੀਂ, ਜੋ ਵੀ ਦੋਸ਼ੀ ਪੜਤਾਲ ਦੌਰਾਨ ਸਾਹਮਣੇ ਆਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement
Advertisement
Advertisement
Advertisement
Advertisement
error: Content is protected !!