ਜਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਪੱਤਰਕਾਰ ਭਾਈਚਾਰੇ ਵਲੋਂ ਪ੍ਰੈਸ ਕਲੱਬ ਸਬੰਧੀ ਮੰਗ ਪੱਤਰ ਸੌਂਪਿਆ

Advertisement
Spread information

ਬੇਅੰਤ ਬਾਜਵਾ, ਲੁਧਿਆਣਾ ,13 ਜੁਲਾਈ 2023


     ਮਿੰਨੀ ਸਕੱਤਰੇਤ ਵਿਖੇ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਦੇ ਦਫ਼ਤਰ ਵਿੱਚ ਜਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਪੱਤਰਕਾਰ ਭਾਈਚਾਰੇ ਨੇ ਸਰਕਾਰੀ ਪ੍ਰੈਸ ਕਲੱਬ ਸਬੰਧੀ ਮੰਗ ਪੱਤਰ ਸੌਂਪਿਆ। ਸਮੂਹ ਪੱਤਰਕਾਰ ਭਾਈਚਾਰੇ ਨੇ ਜਿਲ੍ਹਾ ਪ੍ਰਧਾਨ/ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੂੰ ਬੇਨਤੀ ਕਰਦਿਆਂ ਆਖਿਆ ਕਿ ਲੁਧਿਆਣਾ ਵਿੱਚ ਪੱਤਰਕਾਰ ਭਾਈਚਾਰੇ ਦੇ ਬੈਠਣ ਅਤੇ ਵਿਚਾਰ ਚਰਚਾ ਕਰਨ ਲਈ ਕੋਈ ਉਚਿਤ ਜਗਾ ਨਹੀਂ ਹੈ। ਜਿਸ ਕਾਰਨ ਸਾਨੂੰ ਸਾਰਿਆਂ ਨੂੰ ਵੱਡੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।                                                         
    ਜਦੋ ਪੱਤਰਕਾਰ ਭਾਈਚਾਰੇ ਦੇ ਹਿੱਤ ਲਈ ਮੀਟਿੰਗ ਦੀ ਜ਼ਰੂਰਤ ਪੈਂਦੀ ਹੈ ਤਾਂ ਕੋਈ ਉਚਿਤ ਜਗਾ ਨਾ ਹੋਣ ਕਰਕੇ ਕਈ ਪ੍ਰਕਾਰ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਭਵਿੱਖ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਕ ਪ੍ਰੈਸ ਕਲੱਬ ਦਾ ਨਿਰਮਾਣ ਹੋਣਾ ਚਾਹੀਦਾ ਹੈ। ਪੱਤਰਕਾਰ ਭਾਈਚਾਰੇ ਨੇ ਚੇਅਰਮੈਨ ਮੱਕੜ ਹੋਰਾਂ ਨੂੰ ਮੰਗ ਪੱਤਰ ਸੌਂਪਦੇ ਹੋਏ ਦਸਿਆ ਕਿ ਵਿਧਾਨ ਸਭਾ ਦੀਆ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਕਿ ਸਰਕਾਰ ਆਉਣ ਤੇ ਜਲੰਧਰ, ਅੰਮ੍ਰਿਤਸਰ ਅਤੇ ਮੋਗਾ ਵਾਂਗ ਲੁਧਿਆਣਾ ਵਿਖੇ ਵੀ ਪ੍ਰੈਸ ਕਲੱਬ ਬਣਾਵਾਂਗੇ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਪੱਤਰਕਾਰਾਂ ਦੀ ਸਮਸਿਆ ਨੂੰ ਸੁਣਦੇ ਹੋਏ ਇੰਨਾ ਦੁਆਰਾ ਦਿਤਾ ਗਿਆ ਮੰਗ ਪੱਤਰ ਮੌਕੇ ਤੇ ਹੀ ਸੀ ਐਮ ਸਾਹਿਬ ਨੂੰ ਭੇਜ ਦਿੱਤਾ।

Advertisement
Advertisement
Advertisement
Advertisement
Advertisement
Advertisement
error: Content is protected !!