BTN ਲੁਧਿਆਣਾ, 11 ਜੁਲਾਈ 2023
ਅੱਜ ਮਿੰਨੀ ਸਕੱਤਰੇਤ ਵਿਖੇ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਦੇ ਦਫ਼ਤਰ ਵਿੱਚ ਜਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਦੀ ਰਹਿਨੁਮਾਈ ਹੇਠ ਜਿਲ੍ਹਾ ਲੁਧਿਆਣਾ ਦੇ ਅਲੱਗ ਅਲੱਗ ਹਲਕਿਆਂ ਤੋ ਬਲਾਕ ਇੰਚਾਰਜਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤੇ ਆਮ ਆਦਮੀ ਪਾਰਟੀ ਜਿਲ੍ਹਾ ਲੁਧਿਆਣਾ ਵਲੋਂ ਉਪ ਪ੍ਰਧਾਨ ਡਾ. ਦੀਪਕ ਬਾਂਸਲ, ਜਿਲ੍ਹਾ ਸੈਕਟਰੀ ਵਿਸ਼ਾਲ ਅਵਸਥੀ, ਦਫਤਰ ਇੰਚਾਰਜ ਮਾਸਟਰ ਹਰੀ ਸਿੰਘ, ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਅਲੱਗ ਅਲੱਗ ਹਲਕਿਆਂ ਤੋ ਆਏ ਹੋਏ ਬਲਾਕ ਇੰਚਾਰਜਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਬਲਾਕ ਇੰਚਾਰਜਾਂ ਕੋਲੋਂ ਜਿਲ੍ਹਾ ਲੁਧਿਆਣਾ ਦੇ ਵਿਕਾਸ ਲਈ ਆਪਣੇ ਆਪਣੇ ਹਲਕਿਆ ਵਿੱਚ ਹੋਣ ਵਾਲੇ ਕੰਮਾਂ ਦਾ ਵੇਰਵਾ ਮੰਗਿਆ। ਇਸ ਮੌਕੇ ਤੇ ਬਲਾਕ ਇੰਚਾਰਜਾਂ ਨੇ ਆਪਣੇ ਹਲਕਿਆ ਸਬੰਧੀ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਹਰੇਕ ਡਿਪੂ ਹੋਲਡਰ ਨੂੰ POS ਮਸ਼ੀਨ ਦੇਣੀ, ਹਰੇਕ ਡਿਪੂ ਹੋਲਡਰ ਕੋਲ ਬਰਾਬਰ ਗਿਣਤੀ ਵਿੱਚ ਰਾਸ਼ਨ ਕਾਰਡ ਹੋਣਾ, ਗਰੀਬ ਪਰਿਵਾਰਾਂ ਦੀਆਂ ਕੱਚੀਆਂ ਛੱਤਾਂ ਦਾ ਪੱਕਾ ਕਰਨਾ, ਸੀਵਰੇਜ ਦੇ ਢੱਕਣ ਠੀਕ ਕਰਨੇ, ਸਟਰੀਟ ਲਾਈਟਾਂ ਠੀਕ ਕਰਾਉਣੀਆਂ, ਸਫਾਈ ਕਰਮਚਾਰੀਆਂ ਦੀ ਘਾਟ ਨੂੰ ਦੂਰ ਕਰਨਾ, ਐਸ ਡੀ ਓ, ਜੇ ਈ, ਤੇ ਨੰਬਰਦਾਰਾ ਨਾਲ ਰਾਬਤਾ ਕਾਇਮ ਕਰਾਉਣਾ ਅਤੇ ਆਪਣੇ ਆਪਣੇ ਹਲਕਿਆ ਵਿੱਚ ਅਲੱਗ ਅਲੱਗ ਸੜਕਾਂ ਬਣਾਉਣ ਲਈ ਬੇਨਤੀ ਕੀਤੀ। ਇਸ ਮੌਕੇ ਤੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਹੋਰਾਂ ਨੂੰ ਬਲਾਕ ਇੰਚਾਰਜਾਂ ਨੇ ਪਾਰਕਾਂ ਦੇ ਸੁੰਦਰੀਕਰਨ ਲਈ ਪਾਰਕਾਂ ਵਿੱਚ ਟਾਈਲਾਂ ਅਤੇ ਓਪਨ ਜਿੰਮ ਲਗਾਉਣ ਦੀ ਮੰਗ ਕੀਤੀ। ਮੌਕੇ ਤੇ ਹੀ ਚੇਅਰਮੈਨ ਮੱਕੜ ਨੇ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਦਿਆਂ ਕੁਝ ਮੁਸ਼ਕਿਲਾਂ ਨੂੰ ਮੌਕੇ ਤੇ ਹਲ ਕੀਤਾ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਜਲਦੀ ਤੋਂ ਜਲਦੀ ਤੁਹਾਡੇ ਕੰਮ ਕੀਤੇ ਜਾਣਗੇ। ਇਸ ਮੌਕੇ ਤੇ ਚੇਅਰਮੈਨ ਮੱਕੜ ਹੋਰਾਂ ਨੇ ਬਲਾਕ ਇੰਚਾਰਜਾਂ ਨੂੰ ਬੜੀ ਖੁਸ਼ੀ ਨਾਲ ਦਸਦਿਆਂ ਕਿਹਾ ਕਿ ਵੱਖ ਵੱਖ ਹਲਕਿਆਂ ਦੇ ਪਾਰਕਾਂ ਵਿੱਚ ਓਪਨ ਜਿੰਮ ਲਗਾਉਣ ਲਈ ਪ੍ਰਪੋਜ਼ਲਾ ਬਣਾ ਦਿਤੀਆਂ ਹਨ ਅਤੇ ਜਲਦੀ ਹੀ ਪਾਰਕਾਂ ਵਿੱਚ ਓਪਨ ਜਿੰਮ ਲਗਾ ਦਿੱਤੇ ਜਾਣ ਗੇ।